ਸੁਪਰੀਮ ਕੋਰਟ ਦਾ ਵੱਡਾ ਫੈਸਲਾ: 'Ghooskhore Pandat' ਟਾਈਟਲ 'ਤੇ ਲੱਗੀ ਰੋਕ, ਮੇਕਰਸ ਨੇ ਨਾਮ ਲਿਆ ਵਾਪਸ
ਇਸ ਤੋਂ ਬਾਅਦ ਅੱਜ ਯਾਨੀ ਵੀਰਵਾਰ ਨੂੰ ਫ਼ਿਲਮਸਾਜ਼ ਨੀਰਜ ਪਾਂਡੇ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ 'ਘੂਸਖ਼ੋਰ ਪੰਡਤ' ਦਾ ਟਾਈਟਲ ਅਤੇ ਪਬਲੀਸਿਟੀ ਮਟੀਰੀਅਲ ਵਾਪਸ ਲੈ ਲਿਆ ਗਿਆ ਹੈ। ਨਵਾਂ ਟਾਈਟਲ ਅਜੇ ਤੈਅ ਨਹੀਂ ਹੋਇਆ ਹੈ।
Publish Date: Thu, 19 Feb 2026 01:05 PM (IST)
Updated Date: Thu, 19 Feb 2026 02:34 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ: ਮਨੋਜ ਬਾਜਪਾਈ ਦੀ ਫ਼ਿਲਮ 'ਘੂਸਖ਼ੋਰ ਪੰਡਤ' (Ghooskhore Pandat) ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਫ਼ਿਲਮਸਾਜ਼ ਨੀਰਜ ਪਾਂਡੇ ਨੂੰ ਫਿਟਕਾਰ ਲਗਾਈ ਸੀ ਕਿ ਅਜਿਹਾ ਟਾਈਟਲ ਵਰਤ ਕੇ ਸਮਾਜ ਦੇ ਇੱਕ ਹਿੱਸੇ ਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ ਹੈ। ਅਦਾਲਤ ਨੇ ਕਿਹਾ ਸੀ ਕਿ ਜਦੋਂ ਤੱਕ ਨਵਾਂ ਟਾਈਟਲ ਫਾਈਨਲ ਨਹੀਂ ਹੁੰਦਾ, ਫ਼ਿਲਮ ਰਿਲੀਜ਼ ਨਹੀਂ ਹੋਣ ਦਿੱਤੀ ਜਾਵੇਗੀ।
ਇਸ ਤੋਂ ਬਾਅਦ ਅੱਜ ਯਾਨੀ ਵੀਰਵਾਰ ਨੂੰ ਫ਼ਿਲਮਸਾਜ਼ ਨੀਰਜ ਪਾਂਡੇ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ 'ਘੂਸਖੋਰ ਪੰਡਤ' ਦਾ ਟਾਈਟਲ ਅਤੇ ਪਬਲੀਸਿਟੀ ਮਟੀਰੀਅਲ ਵਾਪਸ ਲੈ ਲਿਆ ਗਿਆ ਹੈ। ਨਵਾਂ ਟਾਈਟਲ ਅਜੇ ਤੈਅ ਨਹੀਂ ਹੋਇਆ ਹੈ।
ਵਿਵਾਦ ਸ਼ਾਂਤ ਹੋਣ ਦੀ ਉਮੀਦ
ਸੁਪਰੀਮ ਕੋਰਟ ਨੇ ਟਾਈਟਲ ਵਾਪਸ ਲੈਣ ਦੇ ਫ਼ਿਲਮਸਾਜ਼ ਦੇ ਹਲਫ਼ਨਾਮੇ ਨੂੰ ਰਿਕਾਰਡ 'ਤੇ ਲਿਆ ਅਤੇ ਮਾਮਲੇ ਦਾ ਨਿਪਟਾਰਾ ਕਰਦਿਆਂ ਉਮੀਦ ਜਤਾਈ ਕਿ ਹੁਣ ਇਹ ਵਿਵਾਦ ਸ਼ਾਂਤ ਹੋ ਜਾਵੇਗਾ। ਜਸਟਿਸ ਬੀ.ਵੀ. ਨਾਗਰਤਨਾ ਅਤੇ ਉੱਜਲ ਭੂਯਾਨ ਦੀ ਬੈਂਚ ਨੇ ਯੂਟਿਊਬਰਾਂ ਨੂੰ ਵੀ ਇਸ ਵਿਵਾਦ ਨੂੰ ਹੋਰ ਨਾ ਵਧਾਉਣ ਦੀ ਅਪੀਲ ਕੀਤੀ ਹੈ।
ਕਿਵੇਂ ਸ਼ੁਰੂ ਹੋਇਆ ਸੀ ਵਿਵਾਦ?
ਦੱਸ ਦੇਈਏ ਕਿ 3 ਫਰਵਰੀ 2026 ਨੂੰ ਨੈੱਟਫਲਿਕਸ (Netflix) ਨੇ ਮਨੋਜ ਬਾਜਪਾਈ ਦੀ ਫ਼ਿਲਮ ਦਾ ਟੀਜ਼ਰ ਰਿਲੀਜ਼ ਕੀਤਾ ਸੀ। ਫ਼ਿਲਮ ਵਿੱਚ ਮਨੋਜ ਬਾਜਪਾਈ ਇੱਕ ਭ੍ਰਿਸ਼ਟ ਪੁਲਿਸ ਅਫ਼ਸਰ ਦੀ ਭੂਮਿਕਾ ਨਿਭਾ ਰਹੇ ਹਨ, ਜਿਸ ਨੂੰ ਮਹਿਕਮੇ ਵਿੱਚ 'ਪੰਡਤ' ਕਿਹਾ ਜਾਂਦਾ ਹੈ। ਇਸ ਨਾਮ ਨੂੰ ਲੈ ਕੇ ਲੋਕ ਸੜਕਾਂ 'ਤੇ ਉਤਰ ਆਏ ਸਨ, ਜਿਸ ਤੋਂ ਬਾਅਦ ਮਾਮਲਾ ਅਦਾਲਤ ਤੱਕ ਪਹੁੰਚਿਆ।