AI ਸਿਰਫ਼ ਇੱਕ 'ਯੰਤਰ' ਹੈ, ਇਨਸਾਨੀ ਦਿਮਾਗ਼ ਦਾ 'ਬਦਲ' ਨਹੀਂ: ਜਸਟਿਸ ਵਿਕਰਮ ਨਾਥ
ਭਵਿੱਖ ਦੀ ਰਾਹ ਦੱਸਦੇ ਹੋਏ ਜਸਟਿਸ ਨਾਥ ਨੇ ‘ਸਿਧਾਂਤਵਾਦੀ ਅਨੁਕੂਲਨ’ ਦਾ ਸੁਝਾਅ ਦਿੱਤਾ। ਉਨ੍ਹਾਂ ਅਨੁਸਾਰ, ਸਾਨੂੰ ਤਕਨੀਕ ਨੂੰ ਸਿਰਫ ਇਸ ਲਈ ਨਹੀਂ ਠੁਕਰਾਉਣਾ ਚਾਹੀਦਾ ਕਿਉਂਕਿ ਇਹ ਨਵੀਂ ਹੈ ਤੇ ਨਾ ਹੀ ਸਿਰਫ ਇਸ ਲਈ ਅੱਖਾਂ ਬੰਦ ਕਰ ਕੇ ਅਪਣਾਉਣਾ ਚਾਹੀਦਾ ਕਿਉਂਕਿ ਉਹ ਹੁਨਰਮੰਦ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਿਥੇ ਤਕਨੀਕ ਪਾਰਦਰਸ਼ਤਾ ਵਧਾ ਸਕਦੀ ਹੈ, ਉਥੇ ਹੀ ਇਹ ਨਵੇਂ ਤਰ੍ਹਾਂ ਦੇ ਅਪਰਾਧਾਂ ਨੂੰ ਵੀ ਜਨਮ ਦੇ ਸਕਦੀ ਹੈ। ਅਖੀਰ ਕਾਨੂੰਨ ਦਾ ਸ਼ਾਸਨ ਯੰਤਰਾਂ ਦੀ ਆਧੁਨਿਕਤਾ ’ਤੇ ਨਹੀਂ, ਬਲਕਿ ਸੰਸਥਾਵਾਂ ਦੀ ਇਮਾਨਦਾਰੀ ਤੇ ਮਨੁੱਖੀ ਸਬਰ ’ਤੇ ਨਿਰਭਰ ਕਰਦਾ ਹੈ।
Publish Date: Sun, 15 Mar 2026 11:16 AM (IST)
Updated Date: Sun, 15 Mar 2026 11:17 AM (IST)
ਹੈਦਰਾਬਾਦ (ਪੀਟੀਆਈ) : ਸੁਪਰੀਮ ਕੋਰਟ ਦੇ ਜੱਜ ਜਸਟਿਸ ਵਿਕਰਮ ਨਾਥ ਨੇ ਕਾਨੂੰਨੀ ਖੇਤਰ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਵਧਦੇ ਪ੍ਰਭਾਵ ਦੇ ਸਬੰਧ ’ਚ ਕਿਹਾ ਕਿ ਤਕਨੀਕ ਕਾਨੂੰਨੀ ਕੰਮਾਂ ਨੂੰ ਸੌਖਾ ਬਣਾ ਸਕਦੀ ਹੈ ਤੇ ਸਮਾਂ ਬਚਾ ਸਕਦੀ ਹੈ ਪਰ ਇਹ ਕਦੀ ਵੀ ਇਕ ਵਕੀਲ ਦੇ ਸਿੱਖਿਅਤ ਦਿਮਾਗ਼ ਜਾਂ ਜੱਜ ਦੇ ਅਨੁਸ਼ਾਸਿਤ ਫ਼ੈਸਲੇ ਦੀ ਥਾਂ ਨਹੀਂ ਲੈ ਸਕਦਾ।
ਹੈਦਰਾਬਾਦ ’ਚ ਇਕ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਜਸਟਿਸ ਨਾਥ ਨੇ ਅਪੀਲ ਕੀਤੀ ਕਿ ਏਆਈ ਦੀ ਵਰਤੋਂ ‘ਯੰਤਰ’ ਦੇ ਤੌਰ ’ਤੇ ਹੋਣੀ ਚਾਹੀਦੀ ਹੈ, ਨਾ ਕਿ ‘ਬਦਲ’ ਦੇ ਤੌਰ ’ਤੇ। ਉਨ੍ਹਾਂ ਕਿਹਾ ਕਿ ਤਕਨੀਕ ਨੋਟ ਡ੍ਰਾਫਟ ਕਰਨ ’ਚ ਮਦਦ ਕਰ ਸਕਦੀ ਹੈ ਪਰ ਇਸ ਨੂੰ ਕਾਨੂੰਨ ਦੀ ਖ਼ੋਜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਹਾਲ ਹੀ ਵਿਚ ਉਨ੍ਹਾਂ ਉਦਾਹਰਣਾਂ ’ਤੇ ਚਿੰਤਾ ਜ਼ਾਹਿਰ ਕੀਤੀ, ਜਿਥੇ ਅਦਾਲਤਾਂ ’ਚ ਏਆਈ ਵੱਲੋਂ ਨਿਰਮਿਤ ਫ਼ਰਜ਼ੀ ਕੇਸ ਸਾਈਟੇਸ਼ਨ (ਸਬੰਧ) ਪੇਸ਼ ਕੀਤੇ ਗਏ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹੀਆਂ ਗ਼ਲਤੀਆਂ ਸਿਰਫ ਤਕਨੀਕੀ ਨਾਕਾਮੀ ਨਹੀਂ ਹਨ, ਬਲਕਿ ਇਹ ਨਿਆਂ ਪ੍ਰਕਿਰਿਆ ਦੀ ਭਰੋਸੇਯੋਗਤਾ ’ਤੇ ਸਿੱਧਾ ਹਮਲਾ ਹੈ।