ਉੱਤਰ ਪ੍ਰਦੇਸ਼ ਪਰਵਾਸ ਦੇ ਪੰਜਵੇਂ ਦਿਨ ਮੰਗਲਵਾਰ ਨੂੰ ਰੱਖੇ ਸਮਾਗਮ 'ਚ ਕੋਵਿੰਦ ਨੇ ਕਿਹਾ ਕਿ ਲਖਨਊ ਨੂੰ ਬਾਬਾ ਸਾਹਿਬ ਦੀ ਸਨੇਹ ਭੂਮੀ ਵੀ ਕਿਹਾ ਜਾਂਦਾ ਹੈ। ਬਾਬਾ ਸਾਹਿਬ ਲਈ ਗੁਰੂ ਸਮਾਨ ਬੋਧਾਨੰਦ ਜੀ ਅਤੇ ਉਨ੍ਹਾਂ ਨੂੰ ਦੀਕਸ਼ਾ ਦੇਣ ਵਾਲੇ ਭਦੰਤ ਪ੍ਰਗਿਆਨੰਦ ਜੀ ਦੀ ਰਿਹਾਇਸ਼ ਲਖਨਊ 'ਚ ਸੀ। ਉਨ੍ਹਾਂ ਕਿਹਾ ਕਿ ਅੰਬੇਡਕਰ ਨਾਲ ਸਬੰਧਤ ਸਾਰੇ ਸਥਾਨ ਭਾਰਤ ਵਾਸੀਆਂ ਲਈ ਵਿਸੇਸ਼ ਮਹੱਤਵ ਰੱਖਦੇ ਹਨ।
ਸਟੇਟ ਬਿਊਰੋ, ਲਖਨਊ : ਲਖਨਊ 'ਚ ਯੋਗੀ ਸਰਕਾਰ ਵੱਲੋਂ ਬਣਾਏ ਜਾ ਰਹੇ ਡਾ. ਭੀਮ ਰਾਓ ਅੰਬੇਡਕਰ ਸਮਾਰਕ ਤੇ ਸੱਭਿਆਚਾਰਕ ਕੇਂਦਰ ਦਾ ਨੀਂਹ ਪੱਥਰ ਇੱਥੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰੱਖਿਆ। ਲੋਕ ਭਵਨ 'ਚ ਵਰਚੂਅਲ ਸਮਾਗਮ 'ਚ ਉਨ੍ਹਾਂ ਸੰਵਿਧਾਨ ਨਿਰਮਾਤਾ ਡਾ. ਅੰਬੇਡਕਰ ਦੀ ਜ਼ਿੰਦਗੀ ਦੀਆਂ ਕਦਰਾਂ-ਕੀਮਤਾਂ ਅਤੇ ਆਦਰਸ਼ਾਂ ਦੇ ਵੱਖ-ਵੱਖ ਪਹਿਲੂਆਂ ਨੂੰ ਛੂਹਿਆ। ਇਸ ਦਿਸ਼ਾ 'ਚ ਮੌਜੂਦਾ ਕੇਂਦਰ ਅਤੇ ਰਾਜ ਸਰਕਾਰ ਦੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਬਾਬਾ ਸਾਹਿਬ ਦੇ ਜੀਵਨ ਦੀਆਂ ਕਦਰਾਂ-ਕੀਮਤਾਂ ਅਤੇ ਆਦਰਸ਼ਾਂ ਅਨੁਸਾਰ ਸਮਾਜ ਤੇ ਰਾਸ਼ਟਰ ਦਾ ਨਿਰਮਾਣ ਕਰਨ ਵਿਚ ਹੀ ਸਾਡੀ ਯਥਾਰਥਿਕ ਸਫਲਤਾ ਹੈ। ਉੱਤਰ ਪ੍ਰਦੇਸ਼ ਪਰਵਾਸ ਦੇ ਪੰਜਵੇਂ ਦਿਨ ਮੰਗਲਵਾਰ ਨੂੰ ਰੱਖੇ ਸਮਾਗਮ 'ਚ ਕੋਵਿੰਦ ਨੇ ਕਿਹਾ ਕਿ ਲਖਨਊ ਨੂੰ ਬਾਬਾ ਸਾਹਿਬ ਦੀ ਸਨੇਹ ਭੂਮੀ ਵੀ ਕਿਹਾ ਜਾਂਦਾ ਹੈ। ਬਾਬਾ ਸਾਹਿਬ ਲਈ ਗੁਰੂ ਸਮਾਨ ਬੋਧਾਨੰਦ ਜੀ ਅਤੇ ਉਨ੍ਹਾਂ ਨੂੰ ਦੀਕਸ਼ਾ ਦੇਣ ਵਾਲੇ ਭਦੰਤ ਪ੍ਰਗਿਆਨੰਦ ਜੀ ਦੀ ਰਿਹਾਇਸ਼ ਲਖਨਊ 'ਚ ਸੀ। ਉਨ੍ਹਾਂ ਕਿਹਾ ਕਿ ਅੰਬੇਡਕਰ ਨਾਲ ਸਬੰਧਤ ਸਾਰੇ ਸਥਾਨ ਭਾਰਤ ਵਾਸੀਆਂ ਲਈ ਵਿਸੇਸ਼ ਮਹੱਤਵ ਰੱਖਦੇ ਹਨ। ਭਾਰਤ ਸਰਕਾਰ ਨੇ ਇਨ੍ਹਾਂ ਨੂੰ ਤੀਰਥ ਸਥਾਨਾਂ ਦੇ ਰੂਪ ਵਿਚ ਵਿਕਸਿਤ ਕੀਤਾ ਹੈ। ਮੱਧ ਪ੍ਰਦੇਸ਼ ਦੇ ਮਹੂ 'ਚ ਉਨ੍ਹਾਂ ਦੀ ਜਨਮ ਭੂਮੀ, ਨਾਗਪੁਰ 'ਚ ਦੀਕਸ਼ਾ ਭੂਮੀ, ਦਿੱਲੀ 'ਚ ਪ੍ਰਰੀਨਿਰਵਾਣ ਸਥਾਨ, ਮੁੰਬਈ 'ਚ ਚੈਤਿਆ ਭੂਮੀ ਅਤੇ ਲੰਡਨ 'ਚ ਅੰਬੇਡਕਰ ਮੈਮੋਰੀਅਲ ਹੋਮ ਨੂੰ ਤੀਰਥ ਅਸਥਾਨਾਂ ਦੀ ਸ਼ੇ੍ਣੀ ਵਿਚ ਰੱਖਿਆ ਗਿਆ ਹੈ। ਨਾਲ ਹੀ ਦਸੰਬਰ 2017 ਤੋਂ ਦਿੱਲੀ 'ਚ ਅੰਬੇਡਕਰ ਇੰਟਰਨੈਸ਼ਨਲ ਸੈਂਟਰ ਦੀ ਸਥਾਪਨਾ ਨਾਲ ਦੇਸ਼-ਵਿਦੇਸ਼ 'ਚ ਬਾਬਾ ਸਾਹਿਬ ਦੇ ਵਿਚਾਰਾਂ ਦੇ ਪ੍ਰਚਾਰ-ਪ੍ਰਸਾਰ ਦਾ ਮਹੱਤਵਪੂਰਨ ਮੰਚ ਰਾਸ਼ਟਰੀ ਰਾਜਧਾਨੀ ਵਿਚ ਵੀ ਉਪਲੱਬਧ ਹੈ।
ਮੰਚ 'ਤੇ ਰਾਸ਼ਟਰਪਤੀ ਦੀ ਪਤਨੀ ਸਵਿਤਾ ਕੋਵਿੰਦ, ਰਾਜਪਾਲ ਆਨੰਦੀਬੇਨ ਪਟੇਲ, ਮੁੱਖ ਮੰਤਰੀ ਯੋਗੀ ਅਦਿੱਤਿਆਨਾਥ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ, ਡਾ. ਦਿਨੇਸ਼ ਸ਼ਰਮਾ, ਭਾਜਪਾ ਦੇ ਸੂਬਾ ਪ੍ਰਧਾਨ ਸਵਤੰਤਰਦੇਵ ਸਿੰਘ, ਸੈਰ ਸਪਾਟਾ ਤੇ ਸੱਭਿਆਚਾਰਕ ਰਾਜ ਮੰਤਰੀ ਡਾ. ਨੀਲਕੰਠ ਤਿਵਾਰੀ ਅਤੇ ਮੁੱਖ ਸਕੱਤਰ ਆਰਕੇ ਤਿਵਾੜੀ ਵੀ ਮੌਜੂਦ ਸਨ।
ਵਿਜਨ 'ਚ ਸਨ ਚਾਰ ਗੱਲਾਂ
ਰਾਸ਼ਟਰਪਤੀ ਨੇ ਕਿਹਾ ਕਿ ਬਾਬਾ ਸਾਹਿਬ ਦੇ ਵਿਜਨ 'ਚ ਚਾਰ ਗੱਲਾਂ ਸਭ ਤੋਂ ਮਹੱਤਵਪੂਰਨ ਹਨ। ਇਹ ਚਾਰ ਗੱਲਾਂ ਹਨ ਨੈਤਿਕਤਾ, ਸਮਤਾ, ਆਤਮ ਸਨਮਾਨ ਅਤੇ ਭਾਰਤੀਅਤਾ। ਇਨ੍ਹਾਂ ਚਾਰੇ ਆਦਰਸ਼ਾਂ ਅਤੇ ਜੀਵਨ ਕਦਰਾਂ-ਕੀਮਤਾਂ ਦੀ ਝਲਕ ਉਨ੍ਹਾਂ ਦੇ ਚਿੰਤਨ ਅਤੇ ਕੰਮਾਂ ਵਿਚ ਦਿਖਾਈ ਦਿੰਦੀ ਹੈ।
ਭਾਰਤ ਦੀ ਧਰਤੀ 'ਤੇ ਭਗਵਾਨ ਬੁੱਧ ਦੇ ਵਿਚਾਰਾਂ ਦਾ ਡੂੰਘਾ ਪ੍ਰਭਾਵ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਗਵਾਨ ਬੁੱਧ ਦੇ ਵਿਚਾਰਾਂ ਦਾ ਭਾਰਤ ਦੀ ਧਰਤੀ 'ਤੇ ਡੂੰਘਾ ਪ੍ਰਭਾਵ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤੀ ਸੱਭਿਆਚਾਰ ਦੇ ਮਹੱਤਵ ਨੂੰ ਨਾ ਸਮਝਣ ਵਾਲੇ ਸਾਮਰਾਜਵਾਦੀ ਲੋਕਾਂ ਨੂੰ ਵੀ ਮਹਾਤਮਾ ਬੁੱਧ ਨਾਲ ਸਬੰਧਤ ਸੱਭਿਆਚਾਰਕ ਤੱਤਾਂ ਨੂੰ ਅਪਨਾਉਣਾ ਪਿਆ। ਰਾਸ਼ਟਰਪਤੀ ਭਵਨ ਦੇ ਗੁੰਬਦ ਦੀ ਬਨਾਵਟ ਬੁੱਧ ਧਰਮ ਨਾਲ ਜੁੜੀ ਵਿਸ਼ਵ ਪੱਧਰੀ ਵਿਰਾਸਤ ਸਾਂਚੀ ਸਤੂਪ 'ਤੇ ਅਧਾਰਤ ਹੈ। ਉਸੇ ਗੁੰਬਦ 'ਤੇ ਸਾਡਾ ਰਾਸ਼ਟਰੀ ਝੰਡਾ ਲਹਿਰਾਉਂਦਾ ਹੈ।