ਔਰਤ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਨੂੰ ਨਸ਼ੀਲੀ ਦਵਾਈ ਪਿਆ ਕੇ ਉਸ ਨਾਲ ਕਈ ਵਾਰ ਜਬਰ-ਜਨਾਹ ਕੀਤਾ। ਵਿਰੋਧ ਕਰਨ 'ਤੇ ਉਸ ਨੇ ਕਦੇ ਵਿਆਹ ਨਾ ਹੋਣ ਦੀ ਧਮਕੀ ਦਿੱਤੀ। ਇੱਥੋਂ ਤੱਕ ਕਿ ਮਹਿਲਾ ਦੇ ਵਿਆਹ ਤੋਂ ਬਾਅਦ ਵੀ ਸੋਸ਼ਣ ਜਾਰੀ ਰਿਹਾ। ਮੁਲਜ਼ਮ ਨੇ ਵਾਰ-ਵਾਰ ਕਿਹਾ, 'ਤੇਰਾ ਪਤੀ ਮਰ ਜਾਵੇਗਾ' ਜੇਕਰ ਔਰਤ ਨੇ ਉਸ ਦੀਆਂ ਇੱਛਾਵਾਂ ਪੂਰੀਆਂ ਨਾ ਕੀਤੀਆਂ। ਇਹ ਸਿਲਸਿਲਾ ਦਸੰਬਰ 2025 ਤਕ ਚੱਲਦਾ ਰਿਹਾ।

ਡਿਜੀਟਲ ਡੈਸਕ, ਨਵੀਂ ਦਿੱਲੀ : ਮਹਾਰਾਸ਼ਟਰ ਦੇ ਨਾਸਿਕ 'ਚ ਸੇਵਾਮੁਕਤ ਮਰਚੈਂਟ ਨੇਵੀ ਅਧਿਕਾਰੀ ਅਸ਼ੋਕ ਕੁਮਾਰ ਖਰਾਤ ਨੂੰ ਪੁਲਿਸ ਨੇ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਸ਼ੋਕ 'ਤੇ ਇਕ ਔਰਤ ਨਾਲ ਤਿੰਨ ਸਾਲ ਤੋਂ ਜ਼ਿਆਦਾ ਸਮੇਂ ਤਕ ਜਬਰ ਜਨਾਹ ਤੇ ਬਲੈਕਮੇਲ ਕਰਨ ਦਾ ਦੋਸ਼ ਹੈ। ਮੁਲਜ਼ਮ ਨੂੰ 'ਕੈਪਟਨ' ਦੇ ਨਾਂ ਨਾਲ ਜਾਣਿਆ ਜਾਂਦਾ ਸੀ ਤੇ ਉਹ ਜੋਤਿਸ਼ ਦਾ ਵੀ ਕੰਮ ਕਰਦਾ ਸੀ।
ਪੁਲਿਸ ਨੇ ਦੱਸਿਆ ਕਿ ਪੀੜਤਾ ਪਹਿਲੀ ਵਾਰ ਸਾਲ 2019 ਵਿਚ ਇਕ ਰਿਸ਼ਤੇਦਾਰ ਨਾਲ ਅਸ਼ੋਕ ਦੇ ਆਸ਼ਰਮ ਪਹੁੰਚੀ ਸੀ, ਜਿੱਥੇ ਉਸ ਨੇ ਆਪਣੇ ਵਿਆਹ ਦੇ ਸਬੰਧ 'ਚ ਉਸ ਤੋਂ ਸਲਾਹ ਮੰਗੀ ਸੀ। ਪਰ ਕੋਵਿਡ-19 ਕਾਰਨ ਉਹ ਕੁਝ ਸਮੇਂ ਲਈ ਉਸ ਦੇ ਸੰਪਰਕ 'ਚ ਨਹੀਂ ਸੀ। ਸਾਲ 2022 'ਚ ਜਦੋਂ ਔਰਤ ਦਾ ਵਿਆਹ ਤੈਅ ਹੋਇਆ ਤਾਂ ਉਸ ਨੇ ਇਕ ਵਾਰ ਫਿਰ 'ਕੈਪਟਨ' ਨਾਲ ਸੰਪਰਕ ਕਰ ਕੇ ਜੀਵਨ ਸਾਥੀ ਬਾਰੇ ਸਲਾਹ ਮੰਗੀ। ਇੱਥੋਂ ਹੀ ਪੀੜਤਾ ਅਸ਼ੋਕ ਦੇ ਜਾਲ ਵਿਚ ਫਸਦੀ ਗਈ।
ਦਰਅਸਲ, ਮੁਲਜ਼ਮ ਨੇ ਉਸ ਨੂੰ ਇਕ ਲਾਕਟ ਦਿੱਤਾ ਤੇ ਕਦੇ ਨਾ ਉਤਾਰਨ ਦੀ ਸਲਾਹ ਦਿੱਤੀ। ਨਾਲ ਹੀ ਉਸ ਨੇ ਔਰਤ ਨੂੰ ਡਰਾਇਆ ਕਿ ਜੇਕਰ ਉਸ ਨੇ ਲਾਕਟ ਉਤਾਰਿਆ ਤਾਂ ਉਸ ਦਾ ਵਿਆਹ ਟੁੱਟ ਜਾਵੇਗਾ। ਇਸ ਤਰ੍ਹਾਂ ਅਸ਼ੋਕ ਨੇ ਔਰਤ ਦੀ ਆਸਥਾ ਦਾ ਫ਼ਾਇਦਾ ਉਠਾਇਆ।
ਪੁਲਿਸ ਅਨੁਸਾਰ, ਔਰਤ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਨੂੰ ਨਸ਼ੀਲੀ ਦਵਾਈ ਪਿਆ ਕੇ ਉਸ ਨਾਲ ਕਈ ਵਾਰ ਜਬਰ-ਜਨਾਹ ਕੀਤਾ। ਵਿਰੋਧ ਕਰਨ 'ਤੇ ਉਸ ਨੇ ਕਦੇ ਵਿਆਹ ਨਾ ਹੋਣ ਦੀ ਧਮਕੀ ਦਿੱਤੀ। ਇੱਥੋਂ ਤੱਕ ਕਿ ਮਹਿਲਾ ਦੇ ਵਿਆਹ ਤੋਂ ਬਾਅਦ ਵੀ ਸੋਸ਼ਣ ਜਾਰੀ ਰਿਹਾ। ਮੁਲਜ਼ਮ ਨੇ ਵਾਰ-ਵਾਰ ਕਿਹਾ, 'ਤੇਰਾ ਪਤੀ ਮਰ ਜਾਵੇਗਾ' ਜੇਕਰ ਔਰਤ ਨੇ ਉਸ ਦੀਆਂ ਇੱਛਾਵਾਂ ਪੂਰੀਆਂ ਨਾ ਕੀਤੀਆਂ। ਇਹ ਸਿਲਸਿਲਾ ਦਸੰਬਰ 2025 ਤਕ ਚੱਲਦਾ ਰਿਹਾ।
19 ਮਾਰਚ 2026 ਨੂੰ ਨਾਸਿਕ ਸਿਟੀ ਪੁਲਿਸ ਨੇ ਮੁਲਜ਼ਮ ਨੂੰ ਉਸ ਦੇ ਮਿਰਗਾਂਵ ਸਥਿਤ ਘਰ ਤੋਂ ਗ੍ਰਿਫ਼ਤਾਰ ਕਰ ਲਿਆ। ਤਲਾਸ਼ੀ ਦੌਰਾਨ ਇਕ ਪਿਸਤੌਲ, ਕਾਰਤੂਸ, ਦਸਤਾਵੇਜ਼ ਅਤੇ ਇੱਕ ਪੈੱਨ ਡਰਾਈਵ ਬਰਾਮਦ ਹੋਈ, ਜਿਸ ਵਿੱਚ 58 ਅਸ਼ਲੀਲ ਵੀਡੀਓ ਮਿਲੇ। ਇਨ੍ਹਾਂ ਵਿੱਚ ਕਈ ਹੋਰ ਔਰਤਾਂ ਦੇ ਸੋਸ਼ਣ ਦੀਆਂ ਕਲਿੱਪਾਂ ਵੀ ਸ਼ਾਮਲ ਸਨ। ਮੁਲਜ਼ਮ ਦੇ ਫਾਰਮ ਹਾਊਸ ਤੋਂ ਵੀ ਕਈ ਅਹਿਮ ਸਬੂਤ ਮਿਲੇ ਹਨ।
ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 64 (ਬਲਾਤਕਾਰ), 74 (ਮਹਿਲਾ ਦੀ ਮਰਿਆਦਾ ਭੰਗ ਕਰਨਾ) ਅਤੇ ਮਹਾਰਾਸ਼ਟਰ ਬਲੈਕ ਮੈਜਿਕ ਐਕਟ (ਕਾਲਾ ਜਾਦੂ ਵਿਰੋਧੀ ਕਾਨੂੰਨ) ਤਹਿਤ ਮਾਮਲਾ ਦਰਜ ਕੀਤਾ ਹੈ। ਅਦਾਲਤ ਨੇ ਮੁਲਜ਼ਮ ਨੂੰ 24 ਮਾਰਚ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।