ਖ਼ੁਸ਼ੀਆਂ ਦੇ ਮਾਹੌਲ 'ਚ ਪਿਆ ਮਾਤਮ: ਬਰਾਤ ਦੇਖਣ ਸਮੇਂ ਛੱਤ ਦਾ ਛੱਜਾ ਟੁੱਟਣ ਕਾਰਨ 2 ਦੀ ਮੌਤ, 30 ਜ਼ਖ਼ਮੀ; ਰਸਮਾਂ ਨਿਭਾਏ ਬਿਨਾਂ ਕੀਤਾ ਵਿਆਹ
ਜਾਣਕਾਰੀ ਮੁਤਾਬਕ, ਪਕੜੀ ਨਾਂ ਪਿੰਡ ਤੋਂ ਬਰਾਤ ਮੰਝੀਯਾਵਾਂ ਪਿੰਡ ਵਿਚ ਰਾਮਵਿਆਸ ਸਿੰਘ ਦੇ ਘਰ ਆਈ ਸੀ। ਜਦੋਂ ਬਰਾਤ ਦਰਵਾਜੇ 'ਤੇ ਪਹੁੰਚਣ ਵਾਲੀ ਸੀ, ਤਾਂ ਦੇਖਣ ਲਈ ਕਾਫੀ ਗਿਣਤੀ ਵਿਚ ਔਰਤਾਂ ਅਤੇ ਪੇਂਡੂ ਲੋਕ ਰਾਮਵਿਆਸ ਦੇ ਗੁਆਂਢੀ ਅਮੋਦ ਦੇ ਘਰ ਦੀ ਛੱਤ 'ਤੇ ਇਕੱਠੇ ਹੋ ਗਏ।
Publish Date: Mon, 16 Mar 2026 09:25 AM (IST)
Updated Date: Mon, 16 Mar 2026 09:29 AM (IST)
ਜਾਸ, ਔਰੰਗਾਬਾਦ : ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ ਦੇ ਮੰਝੀਯਾਵਾਂ ਪਿੰਡ ਵਿਚ ਸ਼ਨੀਵਾਰ ਰਾਤ ਬਰਾਤ ਦੇਖਣ ਲਈ ਛੱਤ 'ਤੇ ਇਕੱਠੀ ਹੋਈ ਭੀੜ ਕਾਰਨ ਇਕ ਵੱਡਾ ਹਾਦਸਾ ਵਾਪਰ ਗਿਆ। ਇਕ ਘਰ ਦੇ ਛੱਤ ਦਾ ਛੱਜਾ ਅਤੇ ਰੇਲਿੰਗ ਟੁੱਟ ਕੇ ਡਿੱਗ ਪਏ, ਇਸ ਕਾਰਨ ਮਲਬੇ ਹੇਠਾਂ ਦਬ ਕੇ ਦੋ ਦਿਹਾਤੀ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 30 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ ਵਿੱਚੋਂ ਸੱਤ ਜਣਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ, ਪਕੜੀ ਨਾਂ ਪਿੰਡ ਤੋਂ ਬਰਾਤ ਮੰਝੀਯਾਵਾਂ ਪਿੰਡ ਵਿਚ ਰਾਮਵਿਆਸ ਸਿੰਘ ਦੇ ਘਰ ਆਈ ਸੀ। ਜਦੋਂ ਬਰਾਤ ਦਰਵਾਜੇ 'ਤੇ ਪਹੁੰਚਣ ਵਾਲੀ ਸੀ, ਤਾਂ ਦੇਖਣ ਲਈ ਕਾਫੀ ਗਿਣਤੀ ਵਿਚ ਔਰਤਾਂ ਅਤੇ ਪੇਂਡੂ ਲੋਕ ਰਾਮਵਿਆਸ ਦੇ ਗੁਆਂਢੀ ਅਮੋਦ ਦੇ ਘਰ ਦੀ ਛੱਤ 'ਤੇ ਇਕੱਠੇ ਹੋ ਗਏ। ਇਸ ਦੌਰਾਨ ਬਹੁਤ ਜ਼ਿਆਦਾ ਭੀੜ ਹੋਣ ਕਾਰਨ ਛੱਤ ਦਾ ਛੱਜਾ ਅਤੇ ਰੇਲਿੰਗ ਭੁਰ ਕੇ ਡਿੱਗ ਪਏ। ਹਾਦਸੇ ਸਮੇਂ ਛੱਤ ਦੇ ਹੇਠਾਂ ਵੀ ਵੱਡੀ ਗਿਣਤੀ ਵਿਚ ਪੇਂਡੂ ਲੋਕ ਮੌਜੂਦ ਸਨ, ਜਿਸ ਕਰ ਕੇ ਕਈ ਲੋਕ ਮਲਬੇ ਦੇ ਹੇਠਾਂ ਦੱਬੇ ਗਏ। ਪਿੰਡ ਦੇ ਲੋਕਾਂ ਨੇ ਮਲਬਾ ਹਟਾ ਕੇ ਦੱਬੇ ਲੋਕਾਂ ਨੂੰ ਬਾਹਰ ਕੱਢਿਆ ਅਤੇ ਵਾਹਨਾਂ ਜ਼ਰੀਏ ਸਾਰੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਦੁਰਘਟਨਾ ਤੋਂ ਬਾਅਦ ਵਿਆਹ ਦਾ ਮਾਹੌਲ ਗ਼ਮ ਵਿਚ ਬਦਲ ਗਿਆ। ਜੈਮਾਲਾ ਸਮੇਤ ਕਈ ਰਸਮਾਂ ਪੂਰੀਆਂ ਕੀਤੇ ਬਿਨਾਂ ਹੀ ਕਿਸੇ ਤਰ੍ਹਾਂ ਵਿਆਹ ਦੀ ਰਸਮ ਅਦਾਇਗੀ ਕੀਤੀ ਗਈ ਅਤੇ ਸਵੇਰੇ ਬਰਾਤ ਵਾਪਸ ਚਲੀ ਗਈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਛੱਤ ਦੇ ਛੱਜੇ ਨਾਲ ਨਾਲ ਕੰਧ ਦਾ ਹਿੱਸਾ ਵੀ ਗਿਰ ਗਿਆ, ਜਿਸ ਕਰ ਕੇ ਇਹ ਹਾਦਸਾ ਵਾਪਰਿਆ।