7 ਮਹੀਨੇ ਦੇ ਬੱਚੇ ਨੂੰ ਮਾਂ ਨੇ ਚੁੱਲ੍ਹੇ 'ਚ ਸਾੜਿਆ ਜਿਊਂਦਾ, ਫਿਰ ਆਪ ਲਿਆ ਫਾਹਾ; ਜਾਣੋ ਕਿਉਂ ਚੁੱਕਿਆ ਔਰਤ ਨੇ ਖ਼ੌਫਨਾਕ ਕਦਮ?
ਛੱਤੀਸਗੜ੍ਹ ਦੀ ਹੱਦ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਸੋਨਭੱਦਰ ਜ਼ਿਲ੍ਹੇ ਦੇ ਜੋਬੇਦਹ ਪਿੰਡ 'ਚ ਬੁੱਧਵਾਰ ਦੇਰ ਰਾਤ ਇਕ ਔਰਤ ਨੇ ਆਪਣੇ ਸੱਤ ਮਹੀਨੇ ਦੇ ਪੁੱਤਰ ਨੂੰ ਚੁੱਲ੍ਹੇ 'ਚ ਜਿਊਂਦਾ ਸਾੜ ਦਿੱਤਾ। ਇਸ ਤੋਂ ਬਾਅਦ ਸਾੜ੍ਹੀ ਨਾਲ ਫਾਹਾ ਲੈ ਕੇ ਆਪਣੀ ਵੀ ਜਾਨ ਦੇ ਦਿੱਤੀ। ਔਰਤ ਪਤੀ ਨਾਲ ਮੋਬਾਈਲ ਫੋਨ 'ਤੇ ਹੋਏ ਝਗੜੇ ਤੋਂ ਪਰੇਸ਼ਾਨ ਸੀ।
Publish Date: Fri, 14 Nov 2025 12:01 PM (IST)
Updated Date: Fri, 14 Nov 2025 12:02 PM (IST)

ਜਾਗਰਣ ਸੰਵਾਦਦਾਤਾ, ਸੋਨਭੱਦਰ : ਛੱਤੀਸਗੜ੍ਹ ਦੀ ਹੱਦ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਸੋਨਭੱਦਰ ਜ਼ਿਲ੍ਹੇ ਦੇ ਜੋਬੇਦਹ ਪਿੰਡ 'ਚ ਬੁੱਧਵਾਰ ਦੇਰ ਰਾਤ ਇਕ ਔਰਤ ਨੇ ਆਪਣੇ ਸੱਤ ਮਹੀਨੇ ਦੇ ਪੁੱਤਰ ਨੂੰ ਚੁੱਲ੍ਹੇ 'ਚ ਜਿਊਂਦਾ ਸਾੜ ਦਿੱਤਾ। ਇਸ ਤੋਂ ਬਾਅਦ ਸਾੜ੍ਹੀ ਨਾਲ ਫਾਹਾ ਲੈ ਕੇ ਆਪਣੀ ਵੀ ਜਾਨ ਦੇ ਦਿੱਤੀ। ਔਰਤ ਪਤੀ ਨਾਲ ਮੋਬਾਈਲ ਫੋਨ 'ਤੇ ਹੋਏ ਝਗੜੇ ਤੋਂ ਪਰੇਸ਼ਾਨ ਸੀ।
15 ਨਵੰਬਰ ਨੂੰ ਹੋਣ ਜਾ ਰਹੀ ਛੋਟੀ ਭੈਣ ਦੀ ਮੰਗਣੀ ਲਈ ਉਹ ਸਵੇਰੇ ਹੀ ਪਿਤਾ ਦੇ ਨਾਲ ਦੋਵਾਂ ਪੁੱਤਰਾਂ ਨੂੰ ਲੈ ਕੇ ਪੇਕੇ ਆਈ ਸੀ। ਮਾਂ ਸਵੇਰੇ ਧੀ ਦੀ ਲਾਸ਼ ਫਾਹੇ ਨਾਲ ਲਟਕਦੀ ਤੇ ਦੋਹਤੇ ਨੂੰ ਚੁੱਲ੍ਹੇ ’ਚ ਮ੍ਰਿਤ ਪਿਆ ਦੇਖ ਕੇ ਹੈਰਾਨ ਰਹਿ ਗਈ। 28 ਸਾਲਾ ਰਾਜਪਤੀ ਬੈਗਾ ਦਾ ਵਿਆਹ ਗੁਆਂਢ ’ਚ ਛੱਤੀਸਗੜ੍ਹ ਦੇ ਬਲਰਾਮਪੁਰ ਜ਼ਿਲ੍ਹੇ ’ਚ ਨੌਂ ਸਾਲ ਪਹਿਲਾਂ ਹੋਇਆ ਸੀ। ਉਸ ਦੇ ਦੋ ਪੁੱਤਰ ਸਨ। ਵੱਡਾ ਪੁੱਤਰ ਮਨੋਜ ਛੇ ਸਾਲ ਦਾ ਹੈ, ਜਦਕਿ ਛੋਟਾ ਅੰਕਿਤ ਸੱਤ ਮਹੀਨੇ ਦਾ ਸੀ। ਉਸ ਦੇ ਪਿਤਾ ਨੇ ਦੱਸਿਆ ਕਿ ਰਾਜਪਤੀ ਦਾ ਪਤੀ ਮੁੰਬਈ ’ਚ ਮਜ਼ਦੂਰੀ ਕਰਦਾ ਹੈ ਤੇ ਦੋਵਾਂ ਵਿਚਾਲੇ ਅਕਸਰ ਝਗੜਾ ਹੁੰਦਾ ਰਹਿੰਦਾ ਸੀ।
ਘਟਨਾ ਤੋਂ ਕੁਝ ਦਿਨ ਪਹਿਲਾਂ ਵੀ ਪਤੀ ਦੇ ਨਾਲ ਫੋਨ ’ਤੇ ਉਸ ਦਾ ਝਗੜਾ ਹੋਇਆ ਸੀ। ਇਸ ਨੂੰ ਲੈ ਕੇ ਉਹ ਪਰੇਸ਼ਾਨ ਸੀ। ਵਧੀਕ ਐੱਸਪੀ ਆਪ੍ਰੇਸ਼ਨ ਤ੍ਰਿਭੁਵਨ ਨਾਥ ਤ੍ਰਿਪਾਠੀ ਨੇ ਦੱਸਿਆ ਕਿ ਔਰਤ ਚੁੱਲ੍ਹੇ ਦੇ ਕੋਲ ਪੁੱਤਰ ਦੇ ਨਾਲ ਸੁੱਤੀ ਸੀ। ਵੱਡਾ ਪੁੱਤਰ ਆਪਣੇ ਮਾਮੇ ਦੇ ਨਾਲ ਦੂਜੇ ਕਮਰੇ ’ਚ ਸੁੱਤਾ ਸੀ। ਤ੍ਰਿਪਾਠੀ ਨੇ ਔਰਤ ਨੂੰ ਮਾਨਸਿਕ ਰੂਪ ਨਾਲ ਪਰੇਸ਼ਾਨ ਵੀ ਦੱਸਿਆ। ਹਾਲਾਂਕਿ, ਰਾਜਮਤੀ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਹ ਮਾਨਸਿਕ ਤੌਰ ’ਤੇ ਪੂਰੀ ਤਰ੍ਹਾਂ ਸਿਹਤਯਾਬ ਸੀ।