Online Courses : ਯੂਜੀਸੀ ਨੇ ਬਣਾਈ ਯੋਜਨਾ, ਉੱਚ ਸਿੱਖਿਆ ਦੇ ਜ਼ਿਆਦਾਤਰ ਕੋਰਸ ਹੋਣਗੇ ਆਨਲਾਈਨ
ਯੂਨੀਵਰਸਿਟੀ ਗਰਾਂਟ ਕਮਿਸ਼ਨ (ਯੂਜੀਸੀ) ਅਤੇ ਅਖਿਲ ਭਾਰਤੀ ਤਕਨੀਕੀ ਸਿੱਖਿਆ ਪ੍ਰੀਸ਼ਦ (ਏਆਈਸੀਟੀਈ) ਨੇ ਫਿਲਹਾਲ ਇਸ ਯੋਜਨਾ 'ਤੇ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਏਆਈਸੀਟੀਈ ਨੇ ਵੱਡੀ ਗਿਣਤੀ ਵਿਚ ਆਪਣੇ ਕੋਰਸਾਂ ਨੂੰ ਆਨਲਾਈਨ ਅਤੇ ਡਿਸਟੈਂਸ ਐਜੂਕੇਸ਼ਨ ਜ਼ਰੀਏ ਪੜ੍ਹਾਉਣ ਦੀ ਵੀ ਮਨਜ਼ੂਰੀ ਦੇ ਦਿੱਤੀ ਹੈ।
Publish Date: Sat, 24 Apr 2021 08:40 PM (IST)
Updated Date: Sun, 25 Apr 2021 12:38 PM (IST)
ਜਾਗਰਣ ਬਿਊਰੋ, ਨਵੀਂ ਦਿੱਲੀ : ਕੋਰੋਨਾ ਸੰਕਟ ਨੂੰ ਲੰਬਾ ਖਿੱਚਦਾ ਦੇਖ ਉੱਚ ਸਿੱਖਿਆ ਸੰਸਥਾਵਾਂ ਨੇ ਵੀ ਨਵੀਂ ਰਣਨੀਤੀ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਹੁਣ ਉਹ ਆਪਣੇ ਜ਼ਿਆਦਾ ਤੋਂ ਜ਼ਿਆਦਾ ਕੋਰਸਾਂ ਨੂੰ ਆਨਲਾਈਨ ਜਾਂ ਫਿਰ ਡਿਸਟੈਂਸ ਐਜੂਕੇਸ਼ਨ ਦੇ ਮਾਧਿਅਮ ਨਾਲ ਸੰਚਾਲਿਤ ਕਰਨਗੇ। ਹਾਲਾਂਕਿ ਇਹ ਸਹੂਲਤ ਸਿਰਫ ਉਨ੍ਹਾਂ ਉੱਚ ਸਿੱਖਿਆ ਸੰਸਥਾਵਾਂ ਨੂੰ ਹਾਸਲ ਹੋਵੇਗੀ ਜੋ ਗੁਣਵੱਤਾ ਦੇ ਇਕ ਤੈਅ ਮਾਪਦੰਡ ਨੂੰ ਪੂਰਾ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਇਸ ਸਹੂਲਤ ਨੂੰ ਵਿਸਥਾਰ ਮਿਲਣ ਨਾਲ ਦਾਖਲੇ ਤੋਂ ਵਾਂਝੇ ਰਹਿਣ ਤੋਂ ਬਾਅਦ ਵੀ ਵਿਦਿਆਰਥੀ ਆਪਣੀ ਪਸੰਦ ਦੇ ਵਿਸ਼ਿਆਂ ਵਿਚ ਪੜ੍ਹਾਈ ਕਰ ਸਕਣਗੇ।
ਯੂਨੀਵਰਸਿਟੀ ਗਰਾਂਟ ਕਮਿਸ਼ਨ (ਯੂਜੀਸੀ) ਅਤੇ ਅਖਿਲ ਭਾਰਤੀ ਤਕਨੀਕੀ ਸਿੱਖਿਆ ਪ੍ਰੀਸ਼ਦ (ਏਆਈਸੀਟੀਈ) ਨੇ ਫਿਲਹਾਲ ਇਸ ਯੋਜਨਾ 'ਤੇ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਏਆਈਸੀਟੀਈ ਨੇ ਵੱਡੀ ਗਿਣਤੀ ਵਿਚ ਆਪਣੇ ਕੋਰਸਾਂ ਨੂੰ ਆਨਲਾਈਨ ਅਤੇ ਡਿਸਟੈਂਸ ਐਜੂਕੇਸ਼ਨ ਜ਼ਰੀਏ ਪੜ੍ਹਾਉਣ ਦੀ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ), ਕੰਪਿਊਟਰ ਐਪਲੀਕੇਸ਼ਨ, ਡਾਟਾ ਸਾਇੰਸ, ਲਾਜਿਸਿਟਕਸ, ਟਰੈਵਲ ਐਂਡ ਟੂਰਿਜ਼ਮ ਦੇ ਨਾਲ ਪ੍ਰਬੰਧਨ ਅਤੇ ਉਸ ਨਾਲ ਜੁੜੇ ਕੋਰਸ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ ਹੁਣ ਤਕ ਤਕਨੀਕੀ ਕੋਰਸਾਂ ਨੂੰ ਆਨਲਾਈਨ ਜਾਂ ਡਿਸਟੈਂਸ ਐਜੂਕੇਸ਼ਨ ਮਾਧਿਅਮ ਰਾਹੀਂ ਪੜ੍ਹਾਉਣ ਦੀ ਮਨਜ਼ੂਰੀ ਕੁਝ ਹੀ ਸੰਸਥਾਵਾਂ ਨੂੰ ਮਿਲੀ ਸੀ ਪਰ ਇਸ ਪਹਿਲ ਤੋਂ ਬਾਅਦ ਏਆਈਸੀਟੀਈ ਨੇ ਗੁਣਵੱਤਾ ਦੇ ਤੈਅ ਮਾਪਦੰਡਾਂ ਨੂੰ ਹਾਸਲ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਨੂੰ ਅਜਿਹੇ ਕੋਰਸਾਂ ਨੂੰ ਆਨਲਾਈਨ ਜਾਂ ਡਿਸਟੈਂਸ ਐਜੂਕੇਸ਼ਨ ਜ਼ਰੀਏ ਸੰਚਾਲਿਤ ਕਰਨ ਦੀ ਛੋਟ ਦੇ ਦਿੱਤੀ ਹੈ। ਇਸ ਦੇ ਲਈ ਹੁਣ ਮਨਜ਼ੂਰੀ ਵੀ ਲੈਣੀ ਹੋਵੇਗੀ।