ਮੂਸੇਵਾਲਾ ਹੱਤਿਆਕਾਂਡ: ਸੁਪਰੀਮ ਕੋਰਟ ਨੇ ਪਵਨ ਬਿਸ਼ਨੋਈ ਤੇ ਜਗਤਾਰ ਸਿੰਘ ਨੂੰ ਦਿੱਤੀ ਜ਼ਮਾਨਤ
ਸੁਪਰੀਮ ਕੋਰਟ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ’ਚ ਦੋ ਮੁਲਜ਼ਮਾਂ, ਪਵਨ ਕੁਮਾਰ ਬਿਸ਼ਨੋਈ ਤੇ ਜਗਤਾਰ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਹੈ। ਵੀਰਵਾਰ ਨੂੰ ਜਸਟਿਸ ਵਿਕਰਮ ਨਾਥ ਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਸ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਇਹ ਰਾਹਤ ਪ੍ਰਦਾਨ ਕੀਤੀ, ਜਿਸ ਨੇ ਪਹਿਲਾਂ ਉਨ੍ਹਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
Publish Date: Fri, 13 Mar 2026 11:44 AM (IST)
Updated Date: Fri, 13 Mar 2026 11:45 AM (IST)
ਨਵੀਂ ਦਿੱਲੀ (ਆਈਏਐੱਨਐੱਸ) : ਸੁਪਰੀਮ ਕੋਰਟ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ’ਚ ਦੋ ਮੁਲਜ਼ਮਾਂ, ਪਵਨ ਕੁਮਾਰ ਬਿਸ਼ਨੋਈ ਤੇ ਜਗਤਾਰ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਹੈ। ਵੀਰਵਾਰ ਨੂੰ ਜਸਟਿਸ ਵਿਕਰਮ ਨਾਥ ਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਸ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਇਹ ਰਾਹਤ ਪ੍ਰਦਾਨ ਕੀਤੀ, ਜਿਸ ਨੇ ਪਹਿਲਾਂ ਉਨ੍ਹਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਪਵਨ ਬਿਸ਼ਨੋਈ ’ਤੇ ਹੱਤਿਆਕਾਂਡ ਲਈ ਕਾਰ ਸਮੇਤ ਰਸਦ ਉਪਲੱਬਧ ਕਰਵਾਉਣ ਦਾ ਦੋਸ਼ ਹੈ। ਉਥੇ ਜਗਤਾਰ ਸਿੰਘ ’ਤੇ ਮੂਸੇਵਾਲਾ ਦੇ ਘਰ ਦੀ ਰੇਕੀ ਕਰਨ ’ਚ ਮਦਦ ਕਰਨ ਦਾ ਦੋਸ਼ ਹੈ। ਪਵਨ ਦੇ ਵਕੀਲ ਨੇ ਤਰਕ ਦਿੱਤਾ ਕਿ ਉਹ ਲਗਪਗ ਚਾਰ ਸਾਲਾਂ ਤੋਂ ਹਿਰਾਸਤ ’ਚ ਹੈ ਤੇ ਮੁਕੱਦਮੇ ਦੀ ਸਮਾਪਤੀ ’ਚ ਲੰਬਾ ਸਮਾਂ ਲੱਗ ਸਕਦਾ ਹੈ। ਜਗਤਾਰ ਦੇ ਵਕੀਲ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਘਰ ਦੇ ਕੋਲ ਲੱਗੇ ਕੈਮਰੇ ਸੁਰੱਖਿਆ ਲਈ ਸਨ, ਨਾ ਕਿ ਨਿਗਰਾਨੀ ਲਈ।
ਬਹਰਹਾਲ, ਪੰਜਾਬ ਪੁਲਿਸ ਨੇ ਇਹ ਕਹਿੰਦੇ ਹੋਏ ਜ਼ਮਾਨਤ ਦਾ ਵਿਰੋਧ ਕੀਤਾ ਕਿ ਮੁਲਜ਼ਮ ਸਹਿ-ਮੁਲਜ਼ਮਾਂ ਦੇ ਸੰਪਰਕ ’ਚ ਸਨ। ਪਰ ਸੁਪਰੀਮ ਕੋਰਟ ਨੇ ਮਾਮਲੇ ਦੇ ਹਾਲਾਤ ਨੂੰ ਦੇਖਦੇ ਹੋਏ ਰਾਹਤ ਪ੍ਰਦਾਨ ਕੀਤੀ। ਮੂਸੇਵਾਲਾ ਦੀ 29 ਮਈ, 2022 ਨੂੰ ਮਾਨਸਾ ਜ਼ਿਲ੍ਹੇ ’ਚ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ’ਚ ਪੁਲਿਸ ਨੇ ਗੈਂਗਸਟਰ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਨੂੰ ਮੁੱਖ ਸਾਜ਼ਿਸ਼ਕਾਰ ਦੱਸਿਆ ਹੈ। ਮਾਮਲੇ ਦੀ ਜਾਂਚ ਪ੍ਰਮੋਦ ਬਾਨ ਦੀ ਅਗਵਾਈ ਵਾਲੀ ਐੱਸਆਈਟੀ ਕਰ ਰਹੀ ਹੈ।