- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
RSS Chief ਨੇ ਕਿਹਾ, 'ਅੱਜ ਤੁਸੀਂ ਦੇਖੋਗੇ ਕਿ ਅਖਿਲ ਭਾਰਤੀ ਪੱਧਰ 'ਤੇ ਵੀ ਸਿਰਫ਼ ਇਕ ਜਾਤੀ ਦੇ ਲੋਕ ਨਹੀਂ ਹਨ, ਸਾਰੀਆਂ ਜਾਤੀਆਂ ਦੇ ਲੋਕ ਹਨ। ਇਹ ਸੰਘ ਵਿਚ ਇਕ ਕੁਦਰਤੀ ਪ੍ਰਕਿਰਿਆ ਹੈ। ਇਸ ਲਈ, SC-ST ਹੋਣਾ ਕੋਈ ਅਯੋਗਤਾ ਨਹੀਂ ਅਤੇ ਬ੍ਰਾਹਮਣ ਹੋਣਾ ਕੋਈ ਯੋਗਤਾ ਨਹੀਂ।'

ਡਿਜੀਟਲ ਡੈਸਕ, ਨਵੀਂ ਦਿੱਲੀ : ਰਾਸ਼ਟਰੀ ਸਵੈਸੇਵਕ ਸੰਘ (RSS) ਮੁਖੀ ਮੋਹਨ ਭਾਗਵਤ (Mohan Bhagwat) ਨੇ ਸੰਘ ਦੇ 100 ਸਾਲ ਪੂਰੇ ਹੋਣ 'ਤੇ ਮੁੰਬਈ 'ਚ ਇਕ ਲੈਕਚਰ ਲੜੀ ਦੌਰਾਨ ਆਰਐੱਸਐੱਸ ਚੀਫ ਪੋਸਟ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖੱਤਰੀ, ਵੈਸ਼, ਸ਼ੂਦਰ ਜਾਂ ਬ੍ਰਾਹਮਣ... ਕੋਈ ਵੀ ਸਰਸੰਘਚਾਲਕ ਬਣ ਸਕਦਾ ਹੈ। ਸਿਰਫ਼ ਬ੍ਰਾਹਮਣ ਹੋਣਾ ਹੀ ਕੋਈ ਯੋਗਤਾ ਨਹੀਂ ਹੈ।
ਉਹ ਰਾਸ਼ਟਰੀ ਸਵੈਸੇਵਕ ਸੰਘ (RSS) ਦੇ ਸ਼ਤਾਬਦੀ ਸਮਾਗਮ ਮੌਕੇ ਇਕ ਪ੍ਰੋਗਰਾਮ 'ਚ ਹਾਜ਼ਰ ਲੋਕਾਂ ਨਾਲ ਗੱਲਬਾਤ ਦੌਰਾਨ ਸਵਾਲਾਂ ਦੇ ਜਵਾਬ ਦੇ ਰਹੇ ਸਨ।
ਉਨ੍ਹਾਂ ਕਿਹਾ, 'ਸੰਘ ਦਾ ਸਰਸੰਘਚਾਲਕ ਕੌਣ ਬਣੇ ਤਾਂ ਬ੍ਰਾਹਮਣ, ਖੱਤਰੀ, ਵੈਸ਼ ਜਾਂ ਸ਼ੂਦਰ ਸਰਸੰਘਚਾਲਕ ਨਹੀਂ ਬਣ ਸਕਦਾ। ਜੋ ਹਿੰਦੂ ਹੈ, ਉਹੀ ਬਣੇਗਾ। ਜੋ SC/ST ਹੈ ਉਹ ਵੀ ਸਰਸੰਘਚਾਲਕ ਬਣ ਸਕਦਾ ਹੈ। ਸਾਡੇ ਇੱਥੇ ਇਸ ਤਰ੍ਹਾਂ ਕਾਰਕੁਨ ਨਿਯੁਕਤ ਨਹੀਂ ਕੀਤੇ ਜਾਂਦੇ ਕਿ ਕੌਣ ਕਿਸ ਜਾਤੀ ਦਾ ਹੈ। ਜੋ ਕੰਮ ਕਰੇਗਾ, ਉਹੀ ਅੱਗੇ ਵਧੇਗਾ।"
ਸੰਘ ਮੁਖੀ ਨੇ ਕਿਹਾ, 'ਜਦੋਂ ਸੰਘ ਦੀ ਸ਼ੁਰੂਆਤ ਹੋਈ ਸੀ ਤਾਂ ਇਹ ਛੋਟਾ ਸੀ। ਇਕ ਛੋਟੀ ਜਿਹੀ ਬਸਤੀ 'ਚ ਸੰਘ ਦਾ ਕੰਮ ਸ਼ੁਰੂ ਹੋਇਆ ਸੀ ਤੇ ਉਹ ਬ੍ਰਾਹਮਣ ਬਸਤੀ ਸੀ। ਇਸ ਲਈ ਪਹਿਲਾਂ ਸੰਘ ਦੇ ਸਾਰੇ ਅਹੁਦੇਦਾਰ ਬ੍ਰਾਹਮਣ ਹੀ ਹੁੰਦੇ ਸਨ। ਲੋਕ ਕਹਿੰਦੇ ਸਨ ਕਿ ਸੰਘ ਸਿਰਫ਼ ਬ੍ਰਾਹਮਣਾਂ ਦਾ ਹੀ ਹੈ ਅਤੇ ਅੱਜ ਵੀ ਕਹਿੰਦੇ ਹਨ ਕਿਉਂਕਿ ਲੋਕ ਇਹੀ ਦੇਖਦੇ ਹਨ ਕਿ ਆਪਣੇ ਕਿੰਨੇ ਹਨ? ਪਰ ਅਜਿਹਾ ਨਹੀਂ ਹੈ।'
ਮੋਹਨ ਭਾਗਵਤ ਨੇ ਅੱਗੇ ਕਿਹਾ, 'ਹੁਣ ਸੰਘ ਵਧ ਗਿਆ ਹੈ ਅਤੇ ਅਸੀਂ ਜਾਤੀ ਵਿਚ ਵੰਡ ਕੇ ਵਿਸਥਾਰ ਨਹੀਂ ਕਰਦੇ। ਅਸੀਂ ਭੂਗੋਲਿਕ ਖੇਤਰ ਦੇ ਹਿਸਾਬ ਨਾਲ ਕੰਮ ਵਧਾਉਂਦੇ ਹਾਂ। ਸ਼ਹਿਰਾਂ 'ਚ 10-10 ਹਜ਼ਾਰ ਦੀਆਂ ਬਸਤੀਆਂ ਹੁੰਦੀਆਂ ਹਨ ਤੇ ਹਰ ਬਸਤੀ 'ਚ ਕੰਮ ਹੋਣਾ ਚਾਹੀਦਾ ਹੈ। ਪਿੰਡਾਂ ਵਿੱਚ 10-12 ਪਿੰਡਾਂ ਦਾ ਇੱਕ ਮੰਡਲ ਹੁੰਦਾ ਹੈ ਅਤੇ ਹਰ ਮੰਡਲ 'ਚ ਕੰਮ ਹੋਣਾ ਚਾਹੀਦਾ ਹੈ। ਜਦੋਂ ਭੂਗੋਲਿਕ ਰੂਪ 'ਚ ਵਧਦੇ ਹਾਂ ਤਾਂ ਸਾਰੀਆਂ ਬਸਤੀਆਂ ਸੰਪਰਕ 'ਚ ਆਉਂਦੀਆਂ ਹਨ ਅਤੇ ਸਾਰੀਆਂ ਜਾਤੀਆਂ ਦੇ ਲੋਕ ਨਾਲ ਜੁੜਦੇ ਹਨ।'
RSS Chief ਨੇ ਕਿਹਾ, 'ਅੱਜ ਤੁਸੀਂ ਦੇਖੋਗੇ ਕਿ ਅਖਿਲ ਭਾਰਤੀ ਪੱਧਰ 'ਤੇ ਵੀ ਸਿਰਫ਼ ਇੱਕ ਜਾਤੀ ਦੇ ਲੋਕ ਨਹੀਂ ਹਨ, ਸਾਰੀਆਂ ਜਾਤੀਆਂ ਦੇ ਲੋਕ ਹਨ। ਇਹ ਸੰਘ ਵਿਚ ਇਕ ਕੁਦਰਤੀ ਪ੍ਰਕਿਰਿਆ ਹੈ। ਇਸ ਲਈ, SC-ST ਹੋਣਾ ਕੋਈ ਅਯੋਗਤਾ ਨਹੀਂ ਅਤੇ ਬ੍ਰਾਹਮਣ ਹੋਣਾ ਕੋਈ ਯੋਗਤਾ ਨਹੀਂ।'