ਧਰਮ ਦੀ ਆੜ 'ਚ ਕੁਕਰਮ! ਸਵਾਮੀ ਅਵਿਮੁਕਤੇਸ਼ਵਰਾਨੰਦ 'ਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ, ਅਦਾਲਤ ਨੇ ਦਿੱਤੇ ਸਖ਼ਤ ਹੁਕਮ
ਇਸ ਦੌਰਾਨ ਪੀੜਤਾਂ ਦੀ ਪਛਾਣ ਤੇ ਮਾਣ-ਮਰਿਆਦਾ ਦੀ ਰੱਖਿਆ ਸੰਬੰਧੀ ਮਨਾਹੀਆਂ ਦੀ ਪਾਲਣਾ ਕੀਤੀ ਜਾਵੇ। ਸ਼ਾਕੁੰਭਰੀ ਪੀਠਾਧੀਸ਼ਵਰ ਆਸ਼ੂਤੋਸ਼ ਬ੍ਰਹਮਚਾਰੀ ਵੱਲੋਂ ਪਿਛਲੇ ਮਹੀਨੇ ਅਦਾਲਤ ਵਿਚ ਅਰਜ਼ੀ ਦਿੱਤੀ ਗਈ ਸੀ।
Publish Date: Sun, 22 Feb 2026 08:34 AM (IST)
Updated Date: Sun, 22 Feb 2026 08:37 AM (IST)
ਪ੍ਰਯਾਗਰਾਜ : ਸਵਾਮੀ ਅਵਿਮੁਕਤੇਸ਼ਵਰਾਨੰਦ ਅਤੇ ਹੋਰਨਾਂ ਖ਼ਿਲਾਫ਼ ਬੱਚਿਆਂ ਨਾਲ ਬਦਫੈਲੀ ਦੇ ਦੋਸ਼ ’ਚ ਮੁਕੱਦਮਾ ਦਰਜ ਕੀਤਾ ਜਾਵੇਗਾ। ਸ਼ਨਿਚਰਵਾਰ ਨੂੰ ਵਿਸ਼ੇਸ਼ ਜੱਜ (ਪੋਕਸੋ) ਵਿਨੋਦ ਕੁਮਾਰ ਚੌਰਸੀਆ ਨੇ ਝੂੰਸੀ ਪੁਲਿਸ ਨੂੰ ਮੁਕੱਦਮਾ ਦਰਜ ਕਰ ਕੇ ਜਾਂਚ ਦੇ ਹੁਕਮ ਦਿੱਤੇ। ਅਦਾਲਤ ਨੇ ਕਿਹਾ ਕਿ ਜਾਂਚ ਨਿਰਪੱਖ, ਸੁਤੰਤਰ ਤੇ ਜਲਦੀ ਕੀਤੀ ਜਾਵੇ। ਇਸ ਦੌਰਾਨ ਪੀੜਤਾਂ ਦੀ ਪਛਾਣ ਤੇ ਮਾਣ-ਮਰਿਆਦਾ ਦੀ ਰੱਖਿਆ ਸੰਬੰਧੀ ਮਨਾਹੀਆਂ ਦੀ ਪਾਲਣਾ ਕੀਤੀ ਜਾਵੇ। ਸ਼ਾਕੁੰਭਰੀ ਪੀਠਾਧੀਸ਼ਵਰ ਆਸ਼ੂਤੋਸ਼ ਬ੍ਰਹਮਚਾਰੀ ਵੱਲੋਂ ਪਿਛਲੇ ਮਹੀਨੇ ਅਦਾਲਤ ਵਿਚ ਅਰਜ਼ੀ ਦਿੱਤੀ ਗਈ ਸੀ। ਇਸ ਵਿਚ ਉਨ੍ਹਾਂ ਨੇ ਸਵਾਮੀ ਅਵਿਮੁਕਤੇਸ਼ਵਰਾਨੰਦ ਤੇ ਉਨ੍ਹਾਂ ਦੇ ਚੇਲੇ ਮੁਕੁਦਾਨੰਦ ਸਣੇ ਹੋਰਨਾਂ ’ਤੇ ਮਾਘ ਮੇਲੇ ਦੌਰਾਨ ਨਾਬਾਲਿਗ ਮੁੰਡਿਆਂ ਨਾਲ ਬਦਫੈਲੀ ਕਰਨ ਦੇ ਦੋਸ਼ ਲਗਾਏ ਸਨ। ਅਦਾਲਤ ਵਿਚ ਪੀੜਤ ਬੱਚਿਆਂ ਨੂੰ ਪੇਸ਼ ਕਰ ਕੇ ਉਨ੍ਹਾਂ ਦੇ ਬਿਆਨ ਵੀ ਦਰਜ ਕਰਵਾਏ ਗਏ ਸਨ। ਉਦੋਂ ਕੋਰਟ ਨੇ ਪੁਲਿਸ ਕਮਿਸ਼ਨਰ ਤੋਂ ਮਾਮਲੇ ਦੀ ਜਾਂਚ ਕਰ ਕੇ ਰਿਪੋਰਟ ਮੰਗੀ ਸੀ।