- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤ੍ਰਿਕੁਟ ਪਰਬਤ 'ਤੇ ਫੈਲੀ ਬਰਫ਼ ਦੀ ਚਾਦਰ ਮਾਨੋ ਚਾਂਦੀ ਵਾਂਗ ਚਮਕ ਰਹੀ ਹੈ। ਭੈਰੋ ਘਾਟੀ ਤੇ ਭੈਰੋ ਮੰਦਰ ਖੇਤਰ 'ਚ 6 ਤੋਂ 8 ਇੰਚ, ਭਵਨ ਕੰਪਲੈਕਸ 'ਚ ਕਰੀਬ 6 ਇੰਚ, ਸਾਂਝੀ ਛੱਤ ਵਿੱਚ 3 ਤੋਂ 4 ਇੰਚ, ਲੰਬੀ ਕੇਰੀ ਖੇਤਰ ਵਿੱਚ 2 ਤੋਂ 3 ਇੰਚ ਜਦਕਿ ਤ੍ਰਿਕੁਟ ਪਰਬਤ 'ਤੇ ਇਕ ਤੋਂ ਡੇਢ ਫੁੱਟ ਤਕ ਬਰਫ਼ਬਾਰੀ ਦਰਜ ਕੀਤੀ ਗਈ ਹੈ। ਬਰਫ਼ਬਾਰੀ ਦਾ ਸਿਲਸਿਲਾ ਬੀਤੀ ਦੇਰ ਰਾਤ ਸ਼ੁਰੂ ਹੋਇਆ, ਜੋ ਸ਼ੁੱਕਰਵਾਰ ਨੂੰ ਵੀ ਰੁਕ-ਰੁਕ ਕੇ ਜਾਰੀ ਰਿਹਾ।

ਰਾਕੇਸ਼ ਸ਼ਰਮਾ, ਕਟੜਾ : ਆਖਿਰਕਾਰ ਸ਼ਰਧਾਲੂਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਉਡੀਕ ਖ਼ਤਮ ਹੋ ਗਈ ਹੈ। ਸੀਜ਼ਨ ਦੀ ਪਹਿਲੀ ਬਰਫ਼ਬਾਰੀ ਨੇ ਵਿਸ਼ਵ ਪ੍ਰਸਿੱਧ ਤੀਰਥ ਅਸਥਾਨ ਮਾਂ ਵੈਸ਼ਨੋ ਦੇਵੀ ਧਾਮ ਦਾ ਸ਼ਾਨਦਾਰ ਤੇ ਅਲੌਕਿਕ ਸ਼ਿੰਗਾਰ ਕਰ ਦਿੱਤਾ ਹੈ। ਬਰਫ਼ਬਾਰੀ ਕਾਰਨ ਮਾਂ ਵੈਸ਼ਨੋ ਦੇਵੀ ਭਵਨ, ਭੈਰਵ ਘਾਟੀ, ਸਾਂਝੀ ਛੱਤ, ਲੰਬੀ ਕੇਰੀ ਸਮੇਤ ਪੂਰਾ ਤ੍ਰਿਕੁਟ ਪਰਬਤ ਚਿੱਟੀ ਚਾਦਰ 'ਚ ਲਪੇਟਿਆ ਗਿਆ ਹੈ ਜਿਸ ਨਾਲ ਇਹ ਪਵਿੱਤਰ ਅਸਥਾਨ ਸਵਰਗ ਵਰਗਾ ਪ੍ਰਤੀਤ ਹੋ ਰਿਹਾ ਹੈ। ਮਾਂ ਵੈਸ਼ਨੋ ਦੇਵੀ ਭਵਨ ਕੰਪਲੈਕਸ 'ਚ ਚਾਰੇ ਪਾਸੇ ਜੰਮੀ ਬਰਫ਼ ਅਤੇ ਸਿਖਰ 'ਤੇ ਬਿਰਾਜਮਾਨ ਮਾਤਾ ਰਾਣੀ ਦਾ ਰੂਪ ਸ਼ਰਧਾਲੂਆਂ ਨੂੰ ਭਾਵੁਕ ਕਰ ਰਿਹਾ ਹੈ।
ਤ੍ਰਿਕੁਟ ਪਰਬਤ 'ਤੇ ਫੈਲੀ ਬਰਫ਼ ਦੀ ਚਾਦਰ ਮਾਨੋ ਚਾਂਦੀ ਵਾਂਗ ਚਮਕ ਰਹੀ ਹੈ। ਭੈਰੋ ਘਾਟੀ ਤੇ ਭੈਰੋ ਮੰਦਰ ਖੇਤਰ 'ਚ 6 ਤੋਂ 8 ਇੰਚ, ਭਵਨ ਕੰਪਲੈਕਸ 'ਚ ਕਰੀਬ 6 ਇੰਚ, ਸਾਂਝੀ ਛੱਤ ਵਿੱਚ 3 ਤੋਂ 4 ਇੰਚ, ਲੰਬੀ ਕੇਰੀ ਖੇਤਰ ਵਿੱਚ 2 ਤੋਂ 3 ਇੰਚ ਜਦਕਿ ਤ੍ਰਿਕੁਟ ਪਰਬਤ 'ਤੇ ਇਕ ਤੋਂ ਡੇਢ ਫੁੱਟ ਤਕ ਬਰਫ਼ਬਾਰੀ ਦਰਜ ਕੀਤੀ ਗਈ ਹੈ। ਬਰਫ਼ਬਾਰੀ ਦਾ ਸਿਲਸਿਲਾ ਬੀਤੀ ਦੇਰ ਰਾਤ ਸ਼ੁਰੂ ਹੋਇਆ, ਜੋ ਸ਼ੁੱਕਰਵਾਰ ਨੂੰ ਵੀ ਰੁਕ-ਰੁਕ ਕੇ ਜਾਰੀ ਰਿਹਾ।
ਖਰਾਬ ਮੌਸਮ, ਤੇਜ਼ ਹਵਾਵਾਂ ਤੇ ਬਰਫ਼ਬਾਰੀ ਨੂੰ ਦੇਖਦੇ ਹੋਏ ਸ੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਨੇ ਸ਼ੁੱਕਰਵਾਰ ਸਵੇਰੇ ਕਰੀਬ 7:30 ਵਜੇ ਯਾਤਰਾ ਨੂੰ ਆਰਜ਼ੀ ਤੌਰ 'ਤੇ ਰੋਕ ਦਿੱਤਾ ਸੀ। ਇਸ ਦੌਰਾਨ ਲਗਪਗ 800 ਸ਼ਰਧਾਲੂ ਭਵਨ ਵੱਲ ਰਵਾਨਾ ਹੋ ਚੁੱਕੇ ਸਨ, ਜਿਨ੍ਹਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਵਾਪਸ ਕਟੜਾ ਭੇਜ ਦਿੱਤਾ ਗਿਆ। ਮੌਸਮ ਸਾਫ਼ ਹੁੰਦੇ ਹੀ ਸ਼ਾਮ ਚਾਰ ਵਜੇ ਦੇ ਕਰੀਬ ਯਾਤਰਾ ਫਿਰ ਤੋਂ ਬਹਾਲ ਕਰ ਦਿੱਤੀ ਗਈ।
ਸ਼ਰਧਾਲੂ ਇਸ ਦੁਰਲੱਭ ਦ੍ਰਿਸ਼ ਨੂੰ ਮੋਬਾਈਲ ਅਤੇ ਕੈਮਰਿਆਂ ਵਿੱਚ ਕੈਦ ਕਰਨ ਲਈ ਉਤਸ਼ਾਹਿਤ ਹਨ। ਲਗਾਤਾਰ ਬਾਰਸ਼ ਅਤੇ ਬਰਫ਼ਬਾਰੀ ਕਾਰਨ ਯਾਤਰਾ ਮਾਰਗਾਂ 'ਤੇ ਕੁਝ ਥਾਵਾਂ 'ਤੇ ਪਹਾੜੀਆਂ ਤੋਂ ਪੱਥਰ ਅਤੇ ਮਲਬਾ ਡਿੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਇਸ ਦੇ ਬਾਵਜੂਦ ਸ਼੍ਰਾਈਨ ਬੋਰਡ ਦਾ ਆਫ਼ਤ ਪ੍ਰਬੰਧਨ ਦਲ, ਸਫ਼ਾਈ ਕਰਮਚਾਰੀ ਅਤੇ ਸੁਰੱਖਿਆ ਬਲ ਮਾਰਗਾਂ ਦੀ ਸਫ਼ਾਈ ਅਤੇ ਨਿਗਰਾਨੀ ਵਿੱਚ ਜੁਟੇ ਹੋਏ ਹਨ।