- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
'ਸਪੇਸ ਡਾਟ ਕਾਮ' ਦੀ ਰਿਪੋਰਟ ਮੁਤਾਬਕ, ਇਸ ਖੋਜ ਤੋਂ ਇਹ ਨਤੀਜੇ ਸਾਹਮਣੇ ਆਏ ਹਨ ਕਿ ਮੰਗਲ ਗ੍ਰਹਿ ਬ੍ਰਹਿਸਪਤੀ (Jupiter) ਵਰਗੇ ਗ੍ਰਹਿਆਂ ਦੇ ਮੁਕਾਬਲੇ ਬਹੁਤ ਛੋਟਾ ਹੋਣ ਦੇ ਬਾਵਜੂਦ ਲੰਬੇ ਸਮੇਂ ਤਕ ਧਰਤੀ ਦੇ ਪੌਣ-ਪਾਣੀ ਨੂੰ ਆਕਾਰ ਦੇਣ 'ਚ ਸਹਾਈ ਹੈ। ਧਰਤੀ ਦੇ ਮੌਸਮ ਨੂੰ ਬਦਲਣ 'ਚ ਸੂਰਜ ਤੇ ਬਾਕੀ ਗ੍ਰਹਿਆਂ ਦੇ ਨਾਲ-ਨਾਲ ਮੰਗਲ ਦੀ ਵੀ ਅਹਿਮ ਭੂਮਿਕਾ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ : ਨਵੀਂ ਵਿਗਿਆਨਕ ਖੋਜ ਤੋਂ ਪਤਾ ਲੱਗਾ ਹੈ ਕਿ ਮੰਗਲ ਗ੍ਰਹਿ ਦਾ ਧਰਤੀ 'ਤੇ ਪਹਿਲਾਂ ਨਾਲੋਂ ਕਿਤੇ ਵੱਧ ਅਸਰ ਪੈਂਦਾ ਹੈ। ਮੰਗਲ ਗ੍ਰਹਿ ਦੀ ਗੁਰੂਤਾ ਖਿੱਚ (gravity) ਧਰਤੀ ਦੇ ਝੁਕਾਅ ਤੇ ਆਰਬਿਟ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਲੱਖਾਂ ਸਾਲਾਂ ਤਕ ਚੱਲਣ ਵਾਲੇ ਪੌਣ-ਪਾਣੀ ਚੱਕਰਾਂ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।
'ਸਪੇਸ ਡਾਟ ਕਾਮ' ਦੀ ਰਿਪੋਰਟ ਮੁਤਾਬਕ, ਇਸ ਖੋਜ ਤੋਂ ਇਹ ਨਤੀਜੇ ਸਾਹਮਣੇ ਆਏ ਹਨ ਕਿ ਮੰਗਲ ਗ੍ਰਹਿ ਬ੍ਰਹਿਸਪਤੀ (Jupiter) ਵਰਗੇ ਗ੍ਰਹਿਆਂ ਦੇ ਮੁਕਾਬਲੇ ਬਹੁਤ ਛੋਟਾ ਹੋਣ ਦੇ ਬਾਵਜੂਦ ਲੰਬੇ ਸਮੇਂ ਤਕ ਧਰਤੀ ਦੇ ਪੌਣ-ਪਾਣੀ ਨੂੰ ਆਕਾਰ ਦੇਣ 'ਚ ਸਹਾਈ ਹੈ। ਧਰਤੀ ਦੇ ਮੌਸਮ ਨੂੰ ਬਦਲਣ 'ਚ ਸੂਰਜ ਤੇ ਬਾਕੀ ਗ੍ਰਹਿਆਂ ਦੇ ਨਾਲ-ਨਾਲ ਮੰਗਲ ਦੀ ਵੀ ਅਹਿਮ ਭੂਮਿਕਾ ਹੈ।
ਦਹਾਕਿਆਂ ਤੋਂ ਵਿਗਿਆਨੀ ਇਹ ਸਮਝਦੇ ਆ ਰਹੇ ਸਨ ਕਿ ਧਰਤੀ ਦੀ ਜਲਵਾਯੂ 'ਮਿਲਾਨਕੋਵਿਚ ਚੱਕਰਾਂ' (Milankovitch cycles) ਤੋਂ ਪ੍ਰਭਾਵਿਤ ਹੁੰਦੀ ਹੈ। ਇਹ ਚੱਕਰ ਸੌਰ ਮੰਡਲ ਦੇ ਹੋਰ ਗ੍ਰਹਿਆਂ ਦੇ ਗੁਰੂਤਾ ਪ੍ਰਭਾਵ ਕਾਰਨ ਧਰਤੀ ਦੇ ਪੰਧ ਤੇ ਝੁਕਾਅ 'ਚ ਹੋਣ ਵਾਲੀਆਂ ਬਹੁਤ ਹੌਲੀ ਤਬਦੀਲੀਆਂ ਹਨ।
ਧਰਤੀ ਦੇ ਨੇੜੇ ਹੋਣ ਕਾਰਨ ਸ਼ੁੱਕਰ (Venus) ਤੇ ਵਿਸ਼ਾਲ ਆਕਾਰ ਕਾਰਨ ਬ੍ਰਹਿਸਪਤੀ ਨੂੰ ਇਨ੍ਹਾਂ ਚੱਕਰਾਂ ਦਾ ਸਭ ਤੋਂ ਮਹੱਤਵਪੂਰਨ ਚਾਲਕ ਮੰਨਿਆ ਜਾਂਦਾ ਰਿਹਾ ਸੀ। ਮੰਗਲ ਦੀ ਭੂਮਿਕਾ ਨੂੰ ਵੀ ਸਵੀਕਾਰ ਕੀਤਾ ਗਿਆ ਸੀ, ਪਰ ਇਸ ਨਵੀਂ ਖੋਜ ਤੋਂ ਪਹਿਲਾਂ ਹੁਣ ਤਕ ਇਸ ਦਾ ਅਸਲ ਪ੍ਰਭਾਵ ਸਪੱਸ਼ਟ ਨਹੀਂ ਸੀ।
ਡੂੰਘੇ ਸਮੁੰਦਰ ਦੇ ਤਲ (sediments) 'ਤੇ ਕੀਤੀਆਂ ਗਈਆਂ ਪਿਛਲੀਆਂ ਖੋਜਾਂ ਨੇ ਇਹ ਸੰਕੇਤ ਦਿੱਤਾ ਸੀ ਕਿ ਮੰਗਲ ਗ੍ਰਹਿ ਧਰਤੀ ਦੀ ਪੌਣ-ਪਾਣੀ ਨੂੰ ਪ੍ਰਭਾਵਿਤ ਕਰ ਸਕਦਾ ਹੈ, ਪਰ ਇਸ ਪ੍ਰਭਾਵ ਦੀ ਪੁਸ਼ਟੀ ਨਹੀਂ ਹੋਈ ਸੀ। ਇਹ ਨਵਾਂ ਸਿਮੂਲੇਸ਼ਨ ਅਧਿਐਨ ਕੈਲੀਫੋਰਨੀਆ ਯੂਨੀਵਰਸਿਟੀ, ਰਿਵਰਸਾਈਡ ਦੇ ਸਟੀਫਨ ਕੇਨ ਨੇ ਬ੍ਰਿਟੇਨ ਦੀ ਬਰਮਿੰਘਮ ਯੂਨੀਵਰਸਿਟੀ ਦੀ ਪਾਮ ਵੇਰਵੂਰਟ ਤੇ ਆਸਟ੍ਰੇਲੀਆ ਦੀ ਦੱਖਣੀ ਕਵੀਨਜ਼ਲੈਂਡ ਯੂਨੀਵਰਸਿਟੀ ਦੇ ਜੋਨਾਥਨ ਹਾਰਨ ਦੇ ਸਹਿਯੋਗ ਨਾਲ ਕੀਤਾ ਹੈ।
ਕੇਨ ਦਾ ਮੰਨਣਾ ਸੀ ਕਿ ਧਰਤੀ 'ਤੇ ਮੰਗਲ ਗ੍ਰਹਿ ਦਾ ਪ੍ਰਭਾਵ ਬਹੁਤ ਘੱਟ ਹੋਵੇਗਾ ਤੇ ਧਰਤੀ ਦੇ ਭੂ-ਵਿਗਿਆਨਕ ਇਤਿਹਾਸ 'ਚ ਇਸ ਨੂੰ ਸਪੱਸ਼ਟ ਤੌਰ 'ਤੇ ਦੇਖਣਾ ਲਗਪਗ ਅਸੰਭਵ ਹੋਵੇਗਾ। ਇਸ ਵਿਚਾਰ ਦੀ ਪਰਖ ਕਰਨ ਲਈ ਉਨ੍ਹਾਂ ਨੇ ਇਹ ਅਧਿਐਨ ਸ਼ੁਰੂ ਕੀਤਾ ਸੀ।
ਮਿਲਾਨਕੋਵਿਚ ਚੱਕਰ, ਜੋ ਕਿ ਪ੍ਰਮੁੱਖ ਚੱਕਰਾਂ 'ਚੋਂ ਇਕ ਹੈ, ਲਗਪਗ 430,000 ਸਾਲਾਂ ਤਕ ਚੱਲਦਾ ਹੈ ਅਤੇ ਧਰਤੀ ਦੇ ਪੰਧ ਦੇ ਆਕਾਰ ਨੂੰ ਪ੍ਰਭਾਵਿਤ ਕਰਦਾ ਹੈ। ਇਹ ਚੱਕਰ ਮੁੱਖ ਤੌਰ 'ਤੇ ਸ਼ੁੱਕਰ ਤੇ ਬ੍ਰਹਿਸਪਤੀ ਦੇ ਗੁਰੂਤਾ ਖਿੱਚ ਦੇ ਅਸਰ ਨਾਲ ਚੱਲਦਾ ਹੈ। ਸਿਮੂਲੇਸ਼ਨ ਤੋਂ ਪਤਾ ਲੱਗਾ ਹੈ ਕਿ ਮੰਗਲ ਦੀ ਮੌਜੂਦਗੀ ਜਾਂ ਗੈਰ-ਮੌਜੂਦਗੀ ਇਸ ਖਾਸ ਚੱਕਰ 'ਤੇ ਕੋਈ ਫਰਕ ਨਹੀਂ ਪਾਉਂਦੀ।
ਪਰ ਜਦੋਂ ਸਿਮੂਲੇਸ਼ਨ ਰਾਹੀਂ ਮੰਗਲ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਤਾਂ ਲਗਪਗ 100,000 ਸਾਲ ਅਤੇ 2.4 ਮਿਲੀਅਨ ਸਾਲਾਂ ਦੀ ਮਿਆਦ ਵਾਲੇ ਦੋ ਹੋਰ ਮਹੱਤਵਪੂਰਨ ਚੱਕਰ ਵੀ ਪੂਰੀ ਤਰ੍ਹਾਂ ਖਤਮ ਹੋ ਗਏ। ਕੇਨ ਅਨੁਸਾਰ, ਮੰਗਲ ਤੋਂ ਬਿਨਾਂ ਇਹ ਚੱਕਰ ਨਿਰੰਤਰ ਨਹੀਂ ਰਹਿ ਸਕਦੇ। ਖੋਜ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਜੇਕਰ ਮੰਗਲ ਦਾ ਪੁੰਜ (mass) ਵਧਾਇਆ ਜਾਂਦਾ ਹੈ ਤਾਂ ਮੰਗਲ ਦਾ ਪ੍ਰਭਾਵ ਵਧਣ ਕਾਰਨ ਇਹ ਚੱਕਰ ਹੋਰ ਵੀ ਛੋਟੇ ਹੋ ਜਾਣਗੇ।