- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Dr. Manmohan Singh ਦਾ ਜਨਮ 26 ਸਤੰਬਰ 1932 ਨੂੰ ਹੋਇਆ ਸੀ। ਉਨ੍ਹਾਂ ਦਾ ਜਨਮ ਅਣਵੰਡੇ ਭਾਰਤ ਦੇ ਪੰਜਾਬ ਸੂਬੇ ਦੇ ਗਾਹ ਪਿੰਡ 'ਚ ਹੋਇਆ ਸੀ। ਪਰ ਜਦੋਂ ਦੇਸ਼ ਦੀ ਵੰਡ ਹੋਈ ਤਾਂ ਉਨ੍ਹਾਂ ਦਾ ਪਰਿਵਾਰ ਅੰਮ੍ਰਿਤਸਰ ਆ ਕੇ ਵਸ ਗਿਆ। ਗਾਹ ਪਿੰਡ ਹੁਣ ਪਾਕਿਸਤਾਨ ਦਾ ਹਿੱਸਾ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ : ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦੇਹਾਂਤ 'ਤੇ ਪੂਰੇ ਦੇਸ਼ 'ਚ ਸੋਗ ਦੀ ਲਹਿਰ ਹੈ। ਮਨਮੋਹਨ ਸਿੰਘ ਦੇ ਜੀਵਨ 'ਚ 26 ਤਰੀਕ ਦਾ ਅਜਿਹਾ ਸੰਯੋਗ ਹੈ, ਜੋ ਜਨਮ ਤੋਂ ਲੈ ਕੇ ਮਰਨ ਤਕ ਉਨ੍ਹਾਂ ਦੇ ਨਾਲ ਰਿਹਾ।
ਡਾ. ਮਨਮੋਹਨ ਸਿੰਘ ਦਾ ਜਨਮ 26 ਤਰੀਕ ਨੂੰ ਹੋਇਆ ਸੀ। ਉਨ੍ਹਾਂ ਦਾ ਦੇਹਾਂਤ ਵੀ 26 ਤਰੀਕ ਨੂੰ ਹੋਈ ਹੋਇਆ। ਮਨਮੋਹਨ ਸਿੰਘ ਦੇ ਦੇਹਾਂਤ 'ਤੇ 7 ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਗਿਆ ਹੈ। ਭਾਰਤ ਦੀ ਆਰਥਿਕਤਾ ਨੂੰ ਸੁਧਾਰਨ ਵਿੱਚ ਉਨ੍ਹਾਂ ਦਾ ਬਹੁਤ ਯੋਗਦਾਨ ਸੀ।
ਡਾ. ਸਿੰਘ ਦਾ ਜਨਮ 26 ਸਤੰਬਰ 1932 ਨੂੰ ਹੋਇਆ ਸੀ। ਉਨ੍ਹਾਂ ਦਾ ਜਨਮ ਅਣਵੰਡੇ ਭਾਰਤ ਦੇ ਪੰਜਾਬ ਸੂਬੇ ਦੇ ਗਾਹ ਪਿੰਡ 'ਚ ਹੋਇਆ ਸੀ। ਪਰ ਜਦੋਂ ਦੇਸ਼ ਦੀ ਵੰਡ ਹੋਈ ਤਾਂ ਉਨ੍ਹਾਂ ਦਾ ਪਰਿਵਾਰ ਅੰਮ੍ਰਿਤਸਰ ਆ ਕੇ ਵਸ ਗਿਆ। ਗਾਹ ਪਿੰਡ ਹੁਣ ਪਾਕਿਸਤਾਨ ਦਾ ਹਿੱਸਾ ਹੈ।
ਗਾਹ ਪਿੰਡ ਦਾ ਸਕੂਲ ਜਿੱਥੇ ਕਦੇ ਮਨਮੋਹਨ ਪੜ੍ਹਦੇ ਸਨ, ਅੱਜ ਉਸ ਨੂੰ ਮਨਮੋਹਨ ਸਿੰਘ ਗਵਰਨਮੈਂਟ ਬੁਆਇਜ਼ ਸਕੂਲ ਵਜੋਂ ਜਾਣਿਆ ਜਾਂਦਾ ਹੈ। ਮਨਮੋਹਨ ਸਿੰਘ ਨੇ ਅੰਮ੍ਰਿਤਸਰ ਆ ਕੇ ਪੰਜਾਬ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ। ਉਨ੍ਹਾਂ 1952 'ਚ ਇੱਥੋਂ ਅਰਥ ਸ਼ਾਸਤਰ 'ਚ ਬੈਚਲਰ ਅਤੇ 1954 'ਚ ਆਪਣੀ ਮਾਸਟਰਜ਼ ਪੂਰੀ ਕੀਤੀ।
ਆਪਣੀ ਮਾਸਟਰਜ਼ ਪੂਰੀ ਕਰਨ ਤੋਂ ਬਾਅਦ ਉਹ 1957 'ਚ ਕੈਂਬਰਿਜ ਚਲੇ ਗਏ। ਇੱਥੋਂ ਉਨ੍ਹਾਂ 1962 'ਚ ਡੀ.ਫਿਲ ਲਈ ਆਕਸਫੋਰਡ ਯੂਨੀਵਰਸਿਟੀ 'ਚ ਦਾਖਲਾ ਲਿਆ। ਬਾਅਦ ਵਿਚ ਉਨ੍ਹਾਂ ਨੂੰ ਦਿੱਲੀ ਸਕੂਲ ਆਫ਼ ਇਕਨਾਮਿਕਸ ਤੋਂ ਆਫਰ ਮਿਲਿਆ ਤੇ ਉਹ ਪ੍ਰੋਫੈਸਰ ਬਣ ਗਏ।
ਡਾ. ਸਿੰਘ ਨੂੰ ਵਣਜ ਮੰਤਰਾਲੇ 'ਚ ਸਲਾਹਕਾਰ ਵਜੋਂ ਨੌਕਰੀ ਮਿਲੀ। ਇੱਥੋਂ ਉਨ੍ਹਾਂ ਦਾ ਨੌਕਰਸ਼ਾਹੀ 'ਚ ਕਰੀਅਰ ਸ਼ੁਰੂ ਹੋਇਆ। ਲਲਿਤ ਨਰਾਇਣ, ਜਿਸ ਮੰਤਰੀ ਨੇ ਉਨ੍ਹਾਂ ਨੂੰ ਇਹ ਅਹੁਦਾ ਦਿੱਤਾ ਸੀ, ਇਕ ਵਾਰ ਮਨਮੋਹਨ ਸਿੰਘ ਨਾਲ ਉਨ੍ਹਾਂ ਦੀ ਹੀ ਬਹਿਸਬਾਜ਼ੀ ਹੋ ਗਈ।
ਇਸ ਤੋਂ ਬਾਅਦ ਮਨਮੋਹਨ ਸਿੰਘ ਨੂੰ ਵਿੱਤ ਮੰਤਰਾਲੇ 'ਚ ਮੁੱਖ ਆਰਥਿਕ ਸਲਾਹਕਾਰ ਬਣਾਇਆ ਗਿਆ। ਇੱਥੋਂ ਉਹ ਭਾਰਤ ਦੇ ਮੁੱਖ ਆਰਥਿਕ ਸਲਾਹਕਾਰ, ਰਿਜ਼ਰਵ ਬੈਂਕ ਦੇ ਗਵਰਨਰ ਅਤੇ ਪਲਾਨਿੰਗ ਕਮਿਸ਼ਨ ਦੇ ਮੁਖੀ ਵੀ ਬਣੇ।
1991 ਵਿੱਚ ਚੰਦਰਸ਼ੇਖਰ ਦੀ ਸਰਕਾਰ ਡਿੱਗਣ ਤੋਂ ਬਾਅਦ ਮਨਮੋਹਨ ਸਿੰਘ ਨੂੰ ਯੂਜੀਸੀ ਦਾ ਚੇਅਰਮੈਨ ਬਣਾਇਆ ਗਿਆ। ਇਸ ਤੋਂ ਬਾਅਦ ਨਰਸਿਮਹਾ ਰਾਓ ਦੀ ਸਰਕਾਰ ਬਣੀ। ਫਿਰ ਵਿੱਤ ਮੰਤਰੀ ਲਈ ਕਾਬਲ ਵਿਅਕਤੀ ਦੀ ਭਾਲ ਸ਼ੁਰੂ ਹੋ ਗਈ। ਸਭ ਤੋਂ ਪਹਿਲਾਂ ਨਾਮ ਸੀ ਆਰਬੀਆਈ ਦੇ ਸਾਬਕਾ ਗਵਰਨਰ ਆਈਜੀ ਪਟੇਲ ਦਾ ਸੀ। ਪਰ ਉਨ੍ਹਾਂ ਇਹ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ।
ਇਸ ਤੋਂ ਬਾਅਦ ਮਨਮੋਹਨ ਸਿੰਘ ਦਾ ਨਾਂ ਅੱਗੇ ਰੱਖਿਆ ਗਿਆ। ਇਸ ਤਰ੍ਹਾਂ ਮਨਮੋਹਨ ਸਿੰਘ ਦੇਸ਼ ਦੇ ਵਿੱਤ ਮੰਤਰੀ ਬਣ ਗਏ। ਜਦੋਂ 2004 'ਚ ਲੋਕ ਸਭਾ ਚੋਣਾਂ ਹੋਈਆਂ ਤਾਂ ਜਨਤਾ ਨੇ ਕਾਂਗਰਸ ਨੂੰ ਬਹੁਮਤ ਦਿੱਤਾ। ਸੋਨੀਆ ਦਾ ਕਾਫੀ ਵਿਰੋਧ ਹੋਇਆ, ਇਸ ਲਈ ਉਨ੍ਹਾਂ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਚੁਣਿਆ।
ਮਨਮੋਹਨ ਸਿੰਘ ਨੇ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। 2009 'ਚ ਉਹ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ। ਮਨਮੋਹਨ ਜਵਾਹਰ ਲਾਲ ਨਹਿਰੂ ਤੋਂ ਬਾਅਦ ਪ੍ਰਧਾਨ ਮੰਤਰੀ ਵਜੋਂ ਦੋ ਵਾਰ ਸੇਵਾ ਕਰਨ ਵਾਲੇ ਦੂਜੇ ਵਿਅਕਤੀ ਸਨ। ਉਹ ਆਪਣੇ ਫੈਸਲਿਆਂ ਪ੍ਰਤੀ ਕਾਫੀ ਅਡੋਲ ਮੰਨਿਆ ਜਾਂਦੇ ਹਨ। 26 ਦਸੰਬਰ 2024 ਨੂੰ ਮਨਮੋਹਨ ਸਿੰਘ ਨੇ ਦੇਸ਼ ਨੂੰ ਅਲਵਿਦਾ ਕਹਿ ਦਿੱਤਾ।