ਮਮਤਾ 'ਤੇ ਭਾਰੀ ਪਈ ਬਿਮਾਰੀ: ਕੈਂਸਰ ਪੀੜਤ ਮਾਂ ਨੇ ਬੱਚਿਆਂ ਦਾ ਵੱਢਿਆ ਗਲ਼ਾ ਮਗਰੋਂ ਖ਼ੁਦ ਵੀ ਖਾਧਾ ਜ਼ਹਿਰ
ਰਾਜੂ ਨੇ ਤੁਰੰਤ ਗੁਆਂਢੀਆਂ ਨੂੰ ਦੱਸਿਆ, ਜਿਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪੁੱਜੀ ਪੁਲਿਸ ਨੇ ਸੰਜੂ ਦੇਵੀ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਦੇ ਜ਼ਹਿਰੀਲੀ ਚੀਜ਼ ਨਿਗਲਣ ਦੀ ਪੁਸ਼ਟੀ ਕੀਤੀ।
Publish Date: Mon, 12 Jan 2026 08:11 AM (IST)
Updated Date: Mon, 12 Jan 2026 08:15 AM (IST)
ਉਦੈਪੁਰ : ਭੀਲਵਾੜਾ ਜ਼ਿਲ੍ਹੇ ਦੇ ਮਾਂਡਲਗੜ੍ਹ ’ਚ ਕੈਂਸਰ ਪੀੜਤ ਔਰਤ ਨੇ ਆਪਣੇ ਦੋ ਮਾਸੂਮ ਬੱਚਿਆਂ ਦੀ ਤੇਜ਼ਦਾਰ ਹਥਿਆਰ ਨਾਲ ਗਲ਼ਾ ਵੱਢ ਕੇ ਹੱਤਿਆ ਕਰ ਦਿੱਤੀ ਤੇ ਫਿਰ ਖ਼ੁਦ ਵੀ ਜ਼ਹਿਰ ਨਿਗਲ ਲਿਆ। ਮਾਨਪੁਰਾ ਪਿੰਡ ਦੀ ਸੰਜੂ ਦੇਵੀ (35) ਨੇ ਧੀ ਨੇਹਾ (12) ਤੇ ਪੁੱਤਰ ਭੈਰੂ (7) ਦਾ ਗਲ਼ਾ ਵੱਢ ਕੇ ਆਪਣੇ ਪਤੀ ਰਾਜੂ ਨੂੰ ਫੋਨ 'ਤੇ ਦੱਸਿਆ ਕਿ ਆਪਣੀ ਬਿਮਾਰੀ ਤੋਂ ਤੰਗ ਆ ਕੇ ਉਸ ਨੇ ਦੋਵਾਂ ਬੱਚਿਆਂ ਨੂੰ ਮਾਰ ਦਿੱਤਾ ਹੈ ਤੇ ਖ਼ੁਦ ਵੀ ਜ਼ਹਿਰ ਨਿਗਲ ਲਿਆ ਹੈ। ਰਾਜੂ ਨੇ ਤੁਰੰਤ ਗੁਆਂਢੀਆਂ ਨੂੰ ਦੱਸਿਆ, ਜਿਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪੁੱਜੀ ਪੁਲਿਸ ਨੇ ਸੰਜੂ ਦੇਵੀ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਦੇ ਜ਼ਹਿਰੀਲੀ ਚੀਜ਼ ਨਿਗਲਣ ਦੀ ਪੁਸ਼ਟੀ ਕੀਤੀ।