ਮਕਰ ਸੰਕ੍ਰਾਂਤੀ ਦਾ ਤੋਹਫ਼ਾ: ਜਾਣੋ ਕਦੋਂ ਤੇ ਕਿਵੇਂ ਕਰ ਸਕੋਗੇ ਵੈਸ਼ਨੋ ਦੇਵੀ ਦੀ ਪੁਰਾਤਨ ਗੁਫ਼ਾ 'ਚ ਮਾਤਾ ਰਾਣੀ ਦੇ ਦਰਸ਼ਨ
ਇਸ ਨਾਲ ਸ਼ਰਧਾਲੂਆਂ ਨੂੰ ਪੁਰਾਤਨ ਗੁਫ਼ਾ ਨਾਲ ਮਾਤਾ ਰਾਣੀ ਦੀਆਂ ਪਿੰਡੀਆਂ ਦੇ ਦਰਸ਼ਨ ਕਰਨ ਦਾ ਸੁਭਾਗ ਹਾਸਲ ਹੁੰਦਾ ਹੈ। ਆਮ ਤੌਰ ’ਤੇ ਮਾਂ ਵੈਸ਼ਨੋ ਦੇਵੀ ਦੀ ਯਾਤਰਾ ਦਾ ਅੰਕੜਾ ਰੋਜ਼ਾਨਾ 20 ਹਜ਼ਾਰ ਤੋਂ ਵੱਧ ਰਹਿੰਦਾ ਹੈ, ਜਿਸ ਕਾਰਨ ਪੁਰਾਤਨ ਗੁਫ਼ਾ ਨੂੰ ਸ਼ਰਧਾਲੂਆਂ ਲਈ ਖੋਲ੍ਹਣਾ ਸੰਭਵ ਨਹੀਂ ਹੁੰਦਾ। ਮਾਂ ਦੇ ਦਰਬਾਰ ਤੱਕ ਪਹੁੰਚਣ ਲਈ ਕਈ ਬਨਾਉਟੀ ਗੁਫ਼ਾਵਾਂ ਦਾ ਨਿਰਮਾਣ ਕੀਤਾ ਗਿਆ ਹੈ।
Publish Date: Mon, 12 Jan 2026 08:33 AM (IST)
Updated Date: Mon, 12 Jan 2026 08:37 AM (IST)
ਕਟੜਾ : ਮਕਰ ਸੰਕ੍ਰਾਂਤੀ ਦੇ ਸ਼ੁੱਭ ਮੌਕੇ ’ਤੇ 14 ਜਨਵਰੀ ਨੂੰ ਦੁਪਹਿਰ 12 ਵਜੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ ਭਵਨ ’ਚ ਸੋਨਾ ਜੜੀ ਪੁਰਾਤਨ ਗੁਫ਼ਾ ਦੇ ਦੁਆਰ ਖੋਲ੍ਹੇ ਜਾਣਗੇ। ਇਸ ਦੌਰਾਨ ਮਾਤਾ ਵੈਸ਼ਨੋ ਦੇਵੀ ਦੀ ਸ਼ਾਨਦਾਰ ਆਰਤੀ ਤੋਂ ਬਾਅਦ ਅਟਲਾ ਸਥਾਨ ’ਤੇ ਪੰਡਿਤਾਂ ਵੱਲੋਂ ਪੁਰਾਤਨ ਗੁਫ਼ਾ ਦੀ ਪੂਜਾ ਕੀਤੀ ਜਾਵੇਗੀ। ਦੱਸ ਦੇਈਏ ਕਿ ਪੁਰਾਤਨ ਗੁਫ਼ਾ ’ਚ 24 ਘੰਟਿਆਂ ’ਚ ਅੰਦਾਜ਼ਨ ਪੰਜ ਹਜ਼ਾਰ ਸ਼ਰਧਾਲੂ ਹੀ ਦਰਸ਼ਨ ਕਰ ਪਾਉਂਦੇ ਹਨ, ਜਿਸ ਨਾਲ ਜਨਵਰੀ ਤੇ ਫਰਵਰੀ ਵਿਚਾਲੇ ਯਾਤਰਾ ਘੱਟ ਹੋਣ ’ਤੇ ਇਸ ਨੂੰ ਸੀਮਤ ਸਮੇਂ ਲਈ ਖੋਲ੍ਹਿਆ ਜਾਂਦਾ ਹੈ। ਇਸ ਨਾਲ ਸ਼ਰਧਾਲੂਆਂ ਨੂੰ ਪੁਰਾਤਨ ਗੁਫ਼ਾ ਨਾਲ ਮਾਤਾ ਰਾਣੀ ਦੀਆਂ ਪਿੰਡੀਆਂ ਦੇ ਦਰਸ਼ਨ ਕਰਨ ਦਾ ਸੁਭਾਗ ਹਾਸਲ ਹੁੰਦਾ ਹੈ। ਆਮ ਤੌਰ ’ਤੇ ਮਾਂ ਵੈਸ਼ਨੋ ਦੇਵੀ ਦੀ ਯਾਤਰਾ ਦਾ ਅੰਕੜਾ ਰੋਜ਼ਾਨਾ 20 ਹਜ਼ਾਰ ਤੋਂ ਵੱਧ ਰਹਿੰਦਾ ਹੈ, ਜਿਸ ਕਾਰਨ ਪੁਰਾਤਨ ਗੁਫ਼ਾ ਨੂੰ ਸ਼ਰਧਾਲੂਆਂ ਲਈ ਖੋਲ੍ਹਣਾ ਸੰਭਵ ਨਹੀਂ ਹੁੰਦਾ। ਮਾਂ ਦੇ ਦਰਬਾਰ ਤੱਕ ਪਹੁੰਚਣ ਲਈ ਕਈ ਬਨਾਉਟੀ ਗੁਫ਼ਾਵਾਂ ਦਾ ਨਿਰਮਾਣ ਕੀਤਾ ਗਿਆ ਹੈ।