ਵਾਪਰਿਆ ਵੱਡਾ ਹਾਦਸਾ: ਚੱਲਦੀ ਬੱਸ ਦੇ ਡਰਾਈਵਰ ਨੂੰ ਆਇਆ ਹਾਰਟ ਅਟੈਕ, 25 ਯਾਤਰੀ ਜ਼ਖ਼ਮੀ, ਡਰਾਈਵਰ ਦੀ ਮੌਤ
ਪੁਲਿਸ ਅਨੁਸਾਰ, ਬੱਸ ’ਚ ਸਵਾਰ ਲੋਕ ਵਿਆਹ ਸਮਾਗਮ ’ਚ ਸ਼ਾਮਲ ਹੋਣ ਲਈ ਸੀਕਰ ਜਾ ਰਹੇ ਸਨ। ਯਾਤਰੀਆਂ ਨੇ ਦੱਸਿਆ ਕਿ ਸਵੇਰੇ ਕਰੀਬ ਸਾਢੇ ਤਿੰਨ ਵਜੇ ਦੇ ਆਸਪਾਸ ਅਚਾਨਕ ਬੱਸ ਲਹਿਰਾਉਣ ਲੱਗੀ। ਉਦੋਂ ਇਕ ਵਿਅਕਤੀ ਚਾਲਕ ਕੋਲ ਗਿਆ
Publish Date: Sat, 07 Mar 2026 08:32 AM (IST)
Updated Date: Sat, 07 Mar 2026 08:35 AM (IST)
ਅਜਮੇਰ : ਅਹਿਮਦਾਬਾਦ ਤੋਂ ਸੀਕਰ ਜਾ ਰਹੀ ਬੱਸ ਦੇ ਚਾਲਕ ਦੀ ਹਾਰਟ ਅਟੈਕ ਨਾਲ ਰਾਜਸਥਾਨ ਦੇ ਅਜਮੇਰ ’ਚ ਮੌਤ ਹੋ ਗਈ। ਡਰਾਈਵਰ ਨੂੰ ਹਾਰਟ ਅਟੈਕ ਆਉਣ ਤੋਂ ਬਾਅਦ ਬੱਸ ਡਿਵਾਈਡਰ ’ਤੇ ਚੜ੍ਹ ਕੇ ਪਲਟ ਗਈ। ਹਾਦਸੇ ’ਚ ਬੱਸ ’ਚ ਸਵਾਰ ਕਰੀਬ 25 ਲੋਕ ਜ਼ਖ਼ਮੀ ਹੋ ਗਏ। ਪੁਲਿਸ ਅਨੁਸਾਰ, ਬੱਸ ’ਚ ਸਵਾਰ ਲੋਕ ਵਿਆਹ ਸਮਾਗਮ ’ਚ ਸ਼ਾਮਲ ਹੋਣ ਲਈ ਸੀਕਰ ਜਾ ਰਹੇ ਸਨ। ਯਾਤਰੀਆਂ ਨੇ ਦੱਸਿਆ ਕਿ ਸਵੇਰੇ ਕਰੀਬ ਸਾਢੇ ਤਿੰਨ ਵਜੇ ਦੇ ਆਸਪਾਸ ਅਚਾਨਕ ਬੱਸ ਲਹਿਰਾਉਣ ਲੱਗੀ। ਉਦੋਂ ਇਕ ਵਿਅਕਤੀ ਚਾਲਕ ਕੋਲ ਗਿਆ। ਇਸ ਦੌਰਾਨ ਚੱਲਦੀ ਬੱਸ ’ਚ ਹੀ ਡਰਾਈਵਰ ਡਿੱਗ ਗਿਆ। ਡੀਐੱਸਪੀ ਮਨੀਸ਼ ਨੇ ਦੱਸਿਆ ਕਿ ਮ੍ਰਿਤਕ ਡਰਾਈਵਰ ਦੀ ਪਛਾਣ ਉਸਦੀ ਜੇਬ ’ਚੋਂ ਮਿਲੇ ਆਧਾਰ ਕਾਰਡ ਤੋਂ ਹੋਈ। ਉਸਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਆਉਣ ’ਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਉਨ੍ਹਾਂ ਨੂੰ ਸੌਂਪ ਦਿੱਤੀ ਜਾਵੇਗੀ।