ਗੋਆ ਨਾਈਟਕਲੱਬ ਅਗਨੀਕਾਂਡ ’ਚ ਲੂਥਰਾ ਬ੍ਰਦਰਜ਼ ਨੂੰ ਮਿਲੀ ਜ਼ਮਾਨਤ, ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ 50 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ’ਤੇ ਦਿੱਤੀ ਰਾਹਤ
ਇਸ ਤੋਂ ਪਹਿਲਾਂ ਇਕ ਅਪ੍ਰੈਲ ਨੂੰ ਉਨ੍ਹਾਂ ਨੂੰ ਇਸੇ ਕਲੱਬ ’ਚ ਦਸੰਬਰ 2025 ’ਚ ਲੱਗੀ ਭਿਆਨਕ ਅੱਗ ਨਾਲ ਜੁੜੇ ਮਾਮਲੇ ’ਚ ਵੀ ਜ਼ਮਾਨਤ ਮਿਲ ਚੁੱਕੀ ਸੀ, ਜਿਸ ਵਿਚ 25 ਲੋਕਾਂ ਦੀ ਮੌਤ ਹੋ ਗਈ ਸੀ। ਪਟੀਸ਼ਨਰ ਮੁਤਾਬਕ, ਲੂਥਰਾ ਬ੍ਰਦਰਜ਼ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਫਰਜ਼ੀ ਦਸਤਾਵੇਜ਼, ਖਾਸ ਤੌਰ ’ਤੇ ਨਕਲੀ ਨੋ ਆਬਜੈਕਸਨ ਸਰਟੀਫਿਕੇਟ ਜ਼ਰੀਏ ਨਾਈਟਕਲੱਬ ਚਲਾਉਣ ਲਈ ਲਾਇਸੈਂਸ ਤੇ ਹੋਰ ਇਜਾਜ਼ਤ ਹਾਸਲ ਕੀਤੀ ਸੀ।
Publish Date: Thu, 09 Apr 2026 08:29 AM (IST)
Updated Date: Thu, 09 Apr 2026 08:32 AM (IST)
ਪਣਜੀ (ਏਜੰਸੀ) : ਗੋਆ ਦੇ ਚਰਚਿਤ ਬਰਚ ਬਾਏ ਰੋਮੀਓ ਲੇਨ ਨਾਈਟਕਲੱਬ ਅਗਨੀਕਾਂਡ ’ਚ ਕਲੱਬ ਦੇ ਮਾਲਕ ਸੋਰਭ ਤੇ ਗੌਰਵ ਲੂਥਰਾ ਨੂੰ ਮਾਪੁਸਾ ਦੀ ਅਦਾਲਤ ਨੇ ਜਾਲਸਾਜ਼ੀ (ਫਰਜ਼ੀ ਐੱਨਓਸੀ) ਮਾਮਲੇ ’ਚ ਵੀ ਜ਼ਮਾਨਤ ਦੇ ਦਿੱਤੀ ਹੈ, ਜਿਸ ਨਾਲ ਹੁਣ ਉਨ੍ਹਾਂ ਦੀ ਜੇਲ੍ਹ ਤੋਂ ਰਿਹਾਈ ਦਾ ਰਸਤਾ ਸਾਫ਼ ਹੋ ਗਿਆ ਹੈ। ਇਸ ਤੋਂ ਪਹਿਲਾਂ ਇਕ ਅਪ੍ਰੈਲ ਨੂੰ ਉਨ੍ਹਾਂ ਨੂੰ ਇਸੇ ਕਲੱਬ ’ਚ ਦਸੰਬਰ 2025 ’ਚ ਲੱਗੀ ਭਿਆਨਕ ਅੱਗ ਨਾਲ ਜੁੜੇ ਮਾਮਲੇ ’ਚ ਵੀ ਜ਼ਮਾਨਤ ਮਿਲ ਚੁੱਕੀ ਸੀ, ਜਿਸ ਵਿਚ 25 ਲੋਕਾਂ ਦੀ ਮੌਤ ਹੋ ਗਈ ਸੀ। ਪਟੀਸ਼ਨਰ ਮੁਤਾਬਕ, ਲੂਥਰਾ ਬ੍ਰਦਰਜ਼ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਫਰਜ਼ੀ ਦਸਤਾਵੇਜ਼, ਖਾਸ ਤੌਰ ’ਤੇ ਨਕਲੀ ਨੋ ਆਬਜੈਕਸਨ ਸਰਟੀਫਿਕੇਟ ਜ਼ਰੀਏ ਨਾਈਟਕਲੱਬ ਚਲਾਉਣ ਲਈ ਲਾਇਸੈਂਸ ਤੇ ਹੋਰ ਇਜਾਜ਼ਤ ਹਾਸਲ ਕੀਤੀ ਸੀ। ਸਿਹਤ ਵਿਭਾਗ ਦੇ ਅਧਿਕਾਰੀ ਨੇ ਸ਼ਿਕਾਇਤ ਦਰਜ ਕਰਾਈ ਸੀ ਕਿ ਉਨ੍ਹਾਂ ਦੇ ਦਸਤਖ਼ਤ ਫਰਜ਼ੀ ਤਰੀਕੇ ਨਾਲ ਇਸਤੇਮਾਲ ਕੀਤੇ ਗਏ ਤੇ ਅਧਿਕਾਰਤ ਰਜਿਸਟਰ ’ਚ ਗਲਤ ਐਂਟਰੀ ਕੀਤੀ ਗਈ। ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ 50 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ’ਤੇ ਜ਼ਮਾਨਤ ਦਿੱਤੀ ਹੈ ਤੇ ਅਗਲੇ ਪੰਜ ਦਿਨਾਂ ਤੱਕ ਪੁਲਿਸ ਸਟੇਸ਼ਨ ’ਚ ਹਾਜ਼ਰੀ ਲਗਾਉਣ ਦਾ ਨਿਰਦੇਸ਼ ਦਿੱਤਾ ਹੈ।