ਉੱਜਵਲਾ ਯੋਜਨਾ ਦੀ ਗ਼ਲਤ ਵਰਤੋਂ ਕਾਰਨ ਐੱਲਪੀਜੀ ਸਿਲੰਡਰ ਕੀਤੇ ਘੱਟ, ਪੁਰੀ ਨੇ ਕਿਹਾ- ਕਈ ਲਾਭਪਾਤਰੀ 300 ’ਚ ਸਿਲੰਡਰ ਲੈ ਕੇ ਵੇਚਦੇ ਰਹੇ ਅੱਗੇ
ਦੂਜੇ ਪਾਸੇ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਇਹ ਕਦਮ ਕੁਝ ਲਾਭਪਾਤਰੀਆਂ ਵੱਲੋਂ ਯੋਜਨਾ ਦੀ ਗ਼ਲਤ ਵਰਤੋਂ ਕਾਰਨ ਚੁੱਕਿਆ ਗਿਆ ਹੈ। ਪੁਰੀ ਨੇ ਦੱਸਿਆ ਕਿ ਇਹ ਫ਼ੈਸਲਾ ਦਰਅਸਲ ਕਈ ਲਾਭਪਾਤਰੀਆਂ ਨੂੰ ਵਾਧੂ ਸਿਲੰਡਰਾਂ ਦੀ ਲੋੜ ਨਹੀਂ ਸੀ ਤੇ ਕੁਝ ਸਿਲੰਡਰ ਕਾਰੋਬਾਰਾਂ ਲਈ ਵਰਤੇ ਜਾ ਰਹੇ ਸਨ।
Publish Date: Thu, 11 Jun 2026 11:02 AM (IST)
Updated Date: Thu, 11 Jun 2026 11:06 AM (IST)
ਨਵੀਂ ਦਿੱਲੀ (ਆਈਏਐੱਨਐੱਸ) : ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਸਾਲਾਨਾ ਸਬਸਿਡੀ ਵਾਲੇ ਐੱਲਪੀਜੀ ਸਿਲੰਡਰਾਂ ਦੀ ਗਿਣਤੀ 9 ਤੋਂ ਘਟਾ ਕੇ 4 ਕਰਨ ਦੇ ਸਰਕਾਰ ਦੇ ਫ਼ੈਸਲੇ ਦੀ ਆਲੋਚਨਾ ਜਾਰੀ ਹੈ। ਦੂਜੇ ਪਾਸੇ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਇਹ ਕਦਮ ਕੁਝ ਲਾਭਪਾਤਰੀਆਂ ਵੱਲੋਂ ਯੋਜਨਾ ਦੀ ਗ਼ਲਤ ਵਰਤੋਂ ਕਾਰਨ ਚੁੱਕਿਆ ਗਿਆ ਹੈ। ਪੁਰੀ ਨੇ ਦੱਸਿਆ ਕਿ ਇਹ ਫ਼ੈਸਲਾ ਦਰਅਸਲ ਕਈ ਲਾਭਪਾਤਰੀਆਂ ਨੂੰ ਵਾਧੂ ਸਿਲੰਡਰਾਂ ਦੀ ਲੋੜ ਨਹੀਂ ਸੀ ਤੇ ਕੁਝ ਸਿਲੰਡਰ ਕਾਰੋਬਾਰਾਂ ਲਈ ਵਰਤੇ ਜਾ ਰਹੇ ਸਨ।
ਉਨ੍ਹਾਂ ਕਿਹਾ ਕਿ ਅੱਜ ਸਵੇਰੇ ਤੋਂ ਹੀ ਇਸ ਗੱਲ ’ਤੇ ਚਰਚਾ ਹੋ ਰਹੀ ਹੈ ਕਿ ਅਸੀਂ ਉੱਜਵਲਾ ਸਿਲੰਡਰਾਂ ਦੀ ਗਿਣਤੀ ਘਟਾ ਦਿੱਤੀ ਹੈ ਪਰ ਜੇ ਤੁਹਾਨੂੰ 4 ਤੋਂ ਵੱਧ ਸਿਲੰਡਰਾਂ ਦੀ ਲੋੜ ਨਹੀਂ ਹੈ, ਤਾਂ ਤੁਹਾਨੂੰ ਹੋਰ ਸਿਲੰਡਰ ਕਿਉਂ ਚਾਹੀਦੇ ਹਨ? ਪੁਰੀ ਨੇ ਦੱਸਿਆ ਕਿ ਅਸੀਂ ਇਹ ਇਸ ਲਈ ਕੀਤਾ ਹੈ ਕਿਉਂਕਿ ਸਾਨੂੰ ਪੁਖ਼ਤਾ ਜਾਣਕਾਰੀ ਮਿਲੀ ਸੀ ਕਿ ਕਈ ਜਣੇ ਜਿਹੜੇ ਉੱਜਵਲਾ ਯੋਜਨਾ ਦੇ ਲਾਭਪਾਤਰ ਸਨ, ਨੂੰ ਏਨੇ ਸਿਲੰਡਰਾਂ ਦੀ ਲੋੜ ਨਹੀਂ ਸੀ। ਉਹ 300 ਰੁਪਏ ਵਿਚ ਸਿਲੰਡਰ ਲਈ ਜਾ ਰਹੇ ਸਨ ਅਤੇ ਜਾਂ ਤਾਂ ਕਾਰੋਬਾਰੀ ਵਰਤੋਂ ਲਈ ਵੇਚ ਦਿੰਦੇ ਸਨ ਜਾਂ ਕਿਸੇ ਹੋਰ ਥਾਂ ਵਰਤਦੇ ਰਹੇ। ਇਹ ਲੋਕ 300 ਰੁਪਏ ਦੇ ਏਨੇ ਸਿਲੰਡਰ ਇਸੇ ਕਰ ਕੇ ਲੈ ਰਹੇ ਸਨ।