ਦਿੱਲੀ ਬੈਰੀਅਰਾਂ ਦੇ ਸਾਰੇ ਹਾਈਵੇ ਐਮਰਜੈਂਸੀ ਸੇਵਾਵਾਂ ਲਈ ਇਕ ਪਾਸੇ ਤੋਂ ਖੋਲ੍ਹੇ ਗਏ : ਕਿਸਾਨ ਮੋਰਚਾ
ਉਨ੍ਹਾਂ ਕਿਹਾ ਕਿ ਹਾਲਾਂਕਿ ਦਿੱਲੀ ਪੁਲਿਸ ਨੇ ਬੈਰੀਕੇਡ ਨਹੀਂ ਹਟਾਏ, ਫਿਰ ਵੀ ਕਿਸਾਨਾਂ ਦੇ ਮੋਰਚੇ ਕਾਰਨ ਦਿੱਲੀ ਤੋਂ ਆਉਣ ਤੇ ਜਾਣ ਵਾਲੇ ਕਿਸੇ ਵੀ ਵਾਹਨ ਨੂੰ ਮੁਸ਼ਕਲ ਨਹੀਂ ਹੋ ਰਹੀ। ਕਿਸਾਨ ਕੋਵਿਡ ਵਾਰੀਅਰਾਂ ਨੂੰ ਪੂਰੀ ਮਦਦ ਕਰ ਰਹੇ ਹਨ। ਮੋਰਚਾ ਕੁਝ ਸਮਾਜਿਕ ਜਥੇਬੰਦੀਆਂ ਤੇ ਡਾਕਟਰਾਂ ਦੀ ਮਦਦ ਨਾਲ ਕਿਸਾਨਾਂ ਨੂੰ ਧਰਨੇ ਵਾਲੀਆਂ ਥਾਵਾਂ 'ਤੇ ਸੈਨੇਟਾਈਜ਼ੇਸ਼ਨ ਲਈ ਉਤਸ਼ਾਹਤ ਕਰ ਰਿਹਾ ਹੈ
Publish Date: Sat, 24 Apr 2021 08:22 PM (IST)
Updated Date: Sun, 25 Apr 2021 07:19 AM (IST)
ਨਵੀਂ ਦਿੱਲੀ (ਪੀਟੀਆਈ) : ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਹੈ ਕਿ ਦਿੱਲੀ ਬੈਰੀਅਰਾਂ 'ਤੇ ਸਾਰੇ ਹਾਈਵੇਅ ਇਕ ਪਾਸੇ ਤੋਂ ਆਕਸੀਜਨ ਟੈਂਕਰਾਂ ਤੇ ਐਂਬੂਲੈਂਸਾਂ ਲਈ ਖੋਲ੍ਹ ਦਿੱਤੇ ਗਏ ਹਨ। ਮੋਰਚੇ ਨੇ ਨਾਲ ਹੀ ਕਿਹਾ ਕਿ ਦਿੱਲੀ ਪੁਲਿਸ ਨੇ ਇਨ੍ਹਾਂ ਤੋਂ ਬੈਰੀਕੇਡ ਨਹੀਂ ਹਟਾਏ। ਕਿਸਾਨ ਮੋਰਚੇ ਵੱਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਦੇਸ਼ ਹਿੱਤ ਨੂੰ ਧਿਆਨ 'ਚ ਰੱਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ।