ਅਯੁੱਧਿਆ ਰਾਮ ਮੰਦਰ ਕੰਪਲੈਕਸ 'ਚ ਨਮਾਜ਼ ਪੜ੍ਹਨ ਦੀ ਕੋਸ਼ਿਸ਼, ਕਸ਼ਮੀਰੀ ਨਾਗਰਿਕ ਫੜਿਆ ਗਿਆ
ਇਹ ਵਿਅਕਤੀ ਜੰਮੂ-ਕਸ਼ਮੀਰ ਦੇ ਸ਼ੋਪੀਆਂ ਇਲਾਕੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਸ ਦੀ ਪਛਾਣ ਅਹਿਮਦ ਸ਼ੇਖ (56 ਸਾਲ) ਪੁੱਤਰ ਇਸਮਾਈਲ ਸ਼ੇਖ, ਵਾਸੀ ਪਿੰਡ ਵੋਡਾਪੋਰਾ, ਸ਼ੋਪੀਆਂ ਵਜੋਂ ਹੋਈ ਹੈ। ਉਹ ਰਾਮ ਮੰਦਰ ਕੰਪਲੈਕਸ ਦੇ ਗੇਟ D1 ਰਾਹੀਂ ਅੰਦਰ ਦਾਖਲ ਹੋਇਆ ਸੀ। ਇਸ ਘਟਨਾ ਤੋਂ ਬਾਅਦ ਪੂਰੇ ਕੰਪਲੈਕਸ 'ਚ ਸੁਰੱਖਿਆ ਮੁਲਾਜ਼ਮਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ।
Publish Date: Sat, 10 Jan 2026 04:41 PM (IST)
Updated Date: Sat, 10 Jan 2026 04:49 PM (IST)
ਜਾਗਰਣ ਸੰਵਾਦਦਾਤਾ, ਅਯੁੱਧਿਆ : ਰਾਮ ਨਗਰੀ 'ਚ ਸ਼ਨੀਵਾਰ ਦੁਪਹਿਰ ਨੂੰ ਰਾਮ ਮੰਦਰ ਕੰਪਲੈਕਸ 'ਚ ਇਕ ਕਸ਼ਮੀਰੀ ਨਾਗਰਿਕ ਵੱਲੋਂ ਨਮਾਜ਼ ਪੜ੍ਹਨ ਦੀ ਕੋਸ਼ਿਸ਼ ਕੀਤੀ ਗਈ। ਇਕ ਕਸ਼ਮੀਰੀ ਨਾਗਰਿਕ ਨੂੰ ਨਮਾਜ਼ ਪੜ੍ਹਨ ਦੀ ਕੋਸ਼ਿਸ਼ ਕਰਦੇ ਦੇਖ ਸੁਰੱਖਿਆ ਮੁਲਾਜ਼ਮਾਂ ਨੇ ਉਸ ਨੂੰ ਫੜ ਲਿਆ।
ਇਸ ਤੋਂ ਬਾਅਦ ਉਸ ਨੂੰ ਹਿਰਾਸਤ 'ਚ ਲੈ ਕੇ ਰਾਮ ਜਨਮ ਭੂਮੀ ਪੁਲਿਸ ਚੌਕੀ ਲਿਜਾਇਆ ਗਿਆ ਹੈ, ਜਿੱਥੇ ਐਸਪੀ ਸੁਰੱਖਿਆ ਬਲਰਾਮਾਚਾਰੀ ਦੂਬੇ ਦੀ ਅਗਵਾਈ ਹੇਠ ਸੁਰੱਖਿਆ ਏਜੰਸੀਆਂ ਉਸ ਤੋਂ ਪੁੱਛਗਿੱਛ ਕਰਨ 'ਚ ਜੁਟੀਆਂ ਹੋਈਆਂ ਹਨ। ਫਿਲਹਾਲ ਪੁਲਿਸ-ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਅੱਧਖੜ ਉਮਰ ਦਾ ਇਕ ਮੁਸਲਿਮ ਨਾਗਰਿਕ ਮੰਦਰ ਵਿਚ ਦਰਸ਼ਨਾਂ ਤੋਂ ਬਾਅਦ ਰਾਮ ਮੰਦਰ ਦੇ ਦੱਖਣੀ ਦੁਆਰ (Southern Enclosure) ਤੋਂ ਨਿਕਲਦੇ ਸਮੇਂ ਨਮਾਜ਼ ਪੜ੍ਹਨ ਦੀ ਕੋਸ਼ਿਸ਼ ਕਰਨ ਲੱਗਾ। ਸੁਰੱਖਿਆ ਮੁਲਾਜ਼ਮਾਂ ਨੇ ਜਿਵੇਂ ਹੀ ਉਸ ਨੂੰ ਅਜਿਹਾ ਕਰਦੇ ਦੇਖਿਆ, ਉਸ ਨੂੰ ਤੁਰੰਤ ਹਿਰਾਸਤ 'ਚ ਲੈ ਲਿਆ।
ਇਸ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਅਤੇ ਉਸ ਨੂੰ ਕੰਪਲੈਕਸ 'ਚ ਸਥਿਤ ਪੁਲਿਸ ਚੌਕੀ ਲਿਜਾਇਆ ਗਿਆ। ਜਾਣਕਾਰੀ ਮੁਤਾਬਕ ਉਸ ਨੇ ਸੀਤਾ ਰਸੋਈ ਦੇ ਕੋਲ ਨਮਾਜ਼ ਪੜ੍ਹਨ ਦੀ ਕੋਸ਼ਿਸ਼ ਕੀਤੀ ਸੀ। ਰੋਕੇ ਜਾਣ 'ਤੇ ਵਿਅਕਤੀ ਨੇ ਨਾਅਰੇਬਾਜ਼ੀ ਵੀ ਕੀਤੀ।
ਅਪੁਸ਼ਟ ਜਾਣਕਾਰੀ ਅਨੁਸਾਰ, ਇਹ ਵਿਅਕਤੀ ਜੰਮੂ-ਕਸ਼ਮੀਰ ਦੇ ਸ਼ੋਪੀਆਂ ਇਲਾਕੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਸ ਦੀ ਪਛਾਣ ਅਹਿਮਦ ਸ਼ੇਖ (56 ਸਾਲ) ਪੁੱਤਰ ਇਸਮਾਈਲ ਸ਼ੇਖ, ਵਾਸੀ ਪਿੰਡ ਵੋਡਾਪੋਰਾ, ਸ਼ੋਪੀਆਂ ਵਜੋਂ ਹੋਈ ਹੈ। ਉਹ ਰਾਮ ਮੰਦਰ ਕੰਪਲੈਕਸ ਦੇ ਗੇਟ D1 ਰਾਹੀਂ ਅੰਦਰ ਦਾਖਲ ਹੋਇਆ ਸੀ। ਇਸ ਘਟਨਾ ਤੋਂ ਬਾਅਦ ਪੂਰੇ ਕੰਪਲੈਕਸ 'ਚ ਸੁਰੱਖਿਆ ਮੁਲਾਜ਼ਮਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ।