36 ਸਾਲਾਂ ਬਾਅਦ ਮਿਲਿਆ ਇਨਸਾਫ਼: 'ਅੰਡਰਵੀਅਰ ਛੇੜਛਾੜ' ਮਾਮਲੇ 'ਚ ਸਾਬਕਾ ਮੰਤਰੀ ਨੂੰ ਸੁਣਾਈ ਗਈ ਸਜ਼ਾ
ਜਨਧੀਪਤਿਆ ਕੇਰਲ ਕਾਂਗਰਸ ਦੇ ਮੌਜੂਦਾ ਵਿਧਾਇਕ ਤੇ ਐੱਲਡੀਐੱਫ ਦੇ ਸਹਿਯੋਗੀ ਰਾਜੂ ਨੂੰ ਨੇਦੁਮਨਗਡ ਨਿਆਇਕ ਪਹਿਲੇ ਵਰਗ ਦੇ ਮੈਜਿਸਟ੍ਰੇਟ ਰੂਬੀ ਇਸਮਾਈਲ ਨੇ 1990 ’ਚ ਤਿਰੂਵਨੰਤਪੁਰਮ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਇਕ ਆਸਟ੍ਰੇਲਿਆਈ ਨਾਗਰਿਕ ਤੋਂ ਜ਼ਬਤ ਕੀਤੇ ਗਏ 61.5 ਗ੍ਰਾਮ ਹਸ਼ੀਸ਼ ਨਾਲ ਸਬੰਧਤ ਸਬੂਤਾਂ ਨਾਲ ਛੇੜਛਾੜ ਦੇ ਦੋਸ਼ਾਂ ’ਚ ਦੋਸ਼ੀ ਠਹਿਰਾਇਆ।
Publish Date: Sun, 04 Jan 2026 10:17 AM (IST)
Updated Date: Sun, 04 Jan 2026 10:25 AM (IST)
ਤਿਰੂਵਨੰਤਪੁਰਮ (ਪੀਟੀਆਈ) : ਅੰਡਰਵੀਅਰ ਛੇੜਛਾੜ ਮਾਮਲੇ ’ਚ 36 ਸਾਲਾਂ ਬਾਅਦ ਤਿਰੂਵਨੰਤਪੁਰਮ ਦੀ ਇਕ ਸਥਾਨਕ ਅਦਾਲਤ ਨੇ ਸ਼ਨਿਚਰਵਾਰ ਨੂੰ ਕੇਰਲ ਦੇ ਖੱਬੇ ਪੱਖੀ ਮੋਰਚੇ (ਐੱਲਡੀਐੱਫ) ਦੇ ਵਿਧਾਇਕ ਤੇ ਸਾਬਕਾ ਆਵਾਜਾਈ ਮੰਤਰੀ ਐਂਟਨੀ ਰਾਜੂ ਨੂੰ ਦੋਸ਼ੀ ਠਹਿਰਾਇਆ। ਜਨਧੀਪਤਿਆ ਕੇਰਲ ਕਾਂਗਰਸ ਦੇ ਮੌਜੂਦਾ ਵਿਧਾਇਕ ਤੇ ਐੱਲਡੀਐੱਫ ਦੇ ਸਹਿਯੋਗੀ ਰਾਜੂ ਨੂੰ ਨੇਦੁਮਨਗਡ ਨਿਆਇਕ ਪਹਿਲੇ ਵਰਗ ਦੇ ਮੈਜਿਸਟ੍ਰੇਟ ਰੂਬੀ ਇਸਮਾਈਲ ਨੇ 1990 ’ਚ ਤਿਰੂਵਨੰਤਪੁਰਮ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਇਕ ਆਸਟ੍ਰੇਲਿਆਈ ਨਾਗਰਿਕ ਤੋਂ ਜ਼ਬਤ ਕੀਤੇ ਗਏ 61.5 ਗ੍ਰਾਮ ਹਸ਼ੀਸ਼ ਨਾਲ ਸਬੰਧਤ ਸਬੂਤਾਂ ਨਾਲ ਛੇੜਛਾੜ ਦੇ ਦੋਸ਼ਾਂ ’ਚ ਦੋਸ਼ੀ ਠਹਿਰਾਇਆ। ਅਦਾਲਤ ਨੇ ਇਸ ਮਾਮਲੇ ’ਚ ਤਿਰੂਵਨੰਤਪੁਰਮ ਦੀ ਇਕ ਅਦਾਲਤ ਦੇ ਸਾਬਕਾ ਕਲਰਕ ਕੇਐੱਸ ਜੋਸ ਨੂੰ ਵੀ ਦੋਸ਼ੀ ਠਹਿਰਾਇਆ।