- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੈਪੁਰ ਦੇ ਕਲਾਕਾਰ ਰਾਹੁਲ ਮਿਸ਼ਰਾ ਆਪਣੇ ਸਾਥੀਆਂ ਨਾਲ ਪੁਰਸ਼ੋਤਮ ਮਹੀਨੇ 'ਚ ਪਰਿਕਰਮਾ ਕਰਨ ਆਏ ਸਨ। ਉਹ ਈ-ਰਿਕਸ਼ਾ ਰਾਹੀਂ ਪ੍ਰੇਮ ਮੰਦਰ ਦੇ ਸਾਹਮਣੇ ਇਕ ਗੈਸਟ ਹਾਊਸ 'ਚ ਕਮਰਾ ਬੁੱਕ ਕਰਨ ਲਈ ਅੰਦਰ ਚਲੇ ਗਏ, ਪਰ ਆਪਣਾ ਬੈਗ, ਜਿਸ ਵਿਚ ਜੋਜੋ ਤੇ ਜਾਨੀ ਰੱਖੇ ਹੋਏ ਸਨ, ਰਿਕਸ਼ਾ 'ਚ ਹੀ ਛੱਡ ਗਏ।

ਸੰਵਾਦ ਸਹਿਯੋਗੀ, ਵ੍ਰਿੰਦਾਵਨ (ਮਥੁਰਾ) : ਸੰਤ ਪ੍ਰੇਮਾਨੰਦ ਦੇ ਸਾਹਮਣੇ ਆਪਣੀ ਉੱਤਮ ਕਲਾ ਦਾ ਪ੍ਰਦਰਸ਼ਨ ਕਰ ਕੇ ਮੋਹਿਤ ਕਰਨ ਵਾਲੇ ਜੋਜੋ ਤੇ ਜਾਨੀ ਚੋਰੀ ਹੋ ਗਏ। ਜੋਜੋ-ਜਾਨੀ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਵਾਲੇ ਕਲਾਕਾਰ ਰਾਹੁਲ ਮਿਸ਼ਰਾ ਨੇ ਜਿਸ ਬੈਗ 'ਚ ਦੋਵੇਂ ਮੁਖੌਟੇ (ਪਪੇਟ) ਰੱਖੇ ਹੋਏ ਸਨ, ਉਸ ਬੈਗ ਨੂੰ ਲੈ ਕੇ ਇਕ ਈ-ਰਿਕਸ਼ਾ ਚਾਲਕ ਉਸ ਸਮੇਂ ਫ਼ਰਾਰ ਹੋ ਗਿਆ, ਜਦੋਂ ਰਾਹੁਲ ਮਿਸ਼ਰਾ ਗੈਸਟ ਹਾਊਸ 'ਚ ਆਪਣਾ ਕਮਰਾ ਬੁੱਕ ਕਰਵਾਉਣ ਲਈ ਅੰਦਰ ਗਏ। ਜਦੋਂ ਉਹ ਬਾਹਰ ਆਏ ਤਾਂ ਈ-ਰਿਕਸ਼ਾ ਗਾਇਬ ਸੀ।
ਆਪਣੀ ਕਲਾ ਦੇ ਮੁਖੌਟਿਆਂ ਦੇ ਗਾਇਬ ਹੋਣ ਕਾਰਨ ਕਲਾਕਾਰ ਰਾਹੁਲ ਮਿਸ਼ਰਾ ਬੇਚੈਨ ਹੋ ਗਏ ਤੇ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਕਰ ਕੇ ਜੋਜੋ ਤੇ ਜਾਨੀ ਨੂੰ ਲੱਭਣ ਦੀ ਅਪੀਲ ਕੀਤੀ। ਇੰਨੇ 'ਤੇ ਵੀ ਰਾਹੁਲ ਸ਼ਾਂਤ ਨਹੀਂ ਬੈਠੇ ਤੇ ਆਪਣੇ ਸਾਥੀਆਂ ਨਾਲ ਬਾਈਕ 'ਤੇ ਰਾਤ ਨੂੰ ਹੀ ਜੋਜੋ ਤੇ ਜਾਨੀ ਦੀ ਭਾਲ 'ਚ ਨਿਕਲ ਪਏ।
ਰਾਤ ਇਕ ਵਜੇ ਉਨ੍ਹਾਂ ਨੂੰ ਉਸ ਸਮੇਂ ਸਫ਼ਲਤਾ ਮਿਲੀ, ਜਦੋਂ ਬਾਂਕੇ ਬਿਹਾਰੀ ਮੰਦਰ ਨੇੜੇ ਰਿਕਸ਼ਾ ਚਾਲਕ ਮਿਲ ਗਿਆ। ਉਸ ਨੇ ਬੈਗ ਆਪਣੇ ਘਰ ਰੱਖਿਆ ਹੋਇਆ ਸੀ। ਰਿਕਸ਼ਾ ਚਾਲਕ ਨੇ ਰਾਤ ਤਿੰਨ ਵਜੇ ਘਰੋਂ ਜੋਜੋ ਤੇ ਜਾਨੀ ਨੂੰ ਸਹੀ-ਸਲਾਮਤ ਰਾਹੁਲ ਮਿਸ਼ਰਾ ਦੇ ਹਵਾਲੇ ਕਰ ਦਿੱਤਾ। ਰਾਹੁਲ ਨੇ ਬੈਗ ਬਰਾਮਦ ਕਰ ਕੇ ਪੁਲਿਸ ਨੂੰ ਸੂਚਨਾ ਦਿੱਤੀ, ਪਰ ਈ-ਰਿਕਸ਼ਾ ਚਾਲਕ ਖ਼ਿਲਾਫ਼ ਕੋਈ ਵੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਵੀਰਵਾਰ ਰਾਤ ਲਗਪਗ ਦਸ ਵਜੇ ਜੈਪੁਰ ਦੇ ਕਲਾਕਾਰ ਰਾਹੁਲ ਮਿਸ਼ਰਾ ਆਪਣੇ ਸਾਥੀਆਂ ਨਾਲ ਪੁਰਸ਼ੋਤਮ ਮਹੀਨੇ 'ਚ ਪਰਿਕਰਮਾ ਕਰਨ ਆਏ ਸਨ। ਉਹ ਈ-ਰਿਕਸ਼ਾ ਰਾਹੀਂ ਪ੍ਰੇਮ ਮੰਦਰ ਦੇ ਸਾਹਮਣੇ ਇਕ ਗੈਸਟ ਹਾਊਸ 'ਚ ਕਮਰਾ ਬੁੱਕ ਕਰਨ ਲਈ ਅੰਦਰ ਚਲੇ ਗਏ, ਪਰ ਆਪਣਾ ਬੈਗ, ਜਿਸ ਵਿਚ ਜੋਜੋ ਤੇ ਜਾਨੀ ਰੱਖੇ ਹੋਏ ਸਨ, ਰਿਕਸ਼ਾ 'ਚ ਹੀ ਛੱਡ ਗਏ।
ਕਮਰਾ ਬੁੱਕ ਕਰ ਕੇ ਜਿਵੇਂ ਹੀ ਰਾਹੁਲ ਮਿਸ਼ਰਾ ਬਾਹਰ ਨਿਕਲੇ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ, ਰਿਕਸ਼ਾ ਚਾਲਕ ਗਾਇਬ ਸੀ। ਰਾਹੁਲ ਮਿਸ਼ਰਾ ਸਾਥੀਆਂ ਸਮੇਤ ਰਿਕਸ਼ਾ ਦੀ ਭਾਲ ਕਰਨ ਲੱਗੇ। ਦੁਪਹਿਰ ਤਕ ਜਦੋਂ ਰਿਕਸ਼ਾ ਨਹੀਂ ਮਿਲਿਆ ਤਾਂ ਥਾਣੇ ਸ਼ਿਕਾਇਤ ਦੇ ਕੇ ਪੁਲਿਸ ਨੂੰ ਰਿਕਸ਼ਾ ਚਾਲਕ ਦੀ ਭਾਲ ਕਰਨ ਦੀ ਅਪੀਲ ਕੀਤੀ।
ਸ਼ਨੀਵਾਰ ਨੂੰ ਕਲਾਕਾਰ ਰਾਹੁਲ ਮਿਸ਼ਰਾ ਨੇ ਦੱਸਿਆ ਕਿ ਪੁਲਿਸ ਕੋਲ ਸ਼ਿਕਾਇਤ ਕਰਨ ਦੇ ਨਾਲ-ਨਾਲ ਅਸੀਂ ਆਪਣੀਆਂ ਕੋਸ਼ਿਸ਼ਾਂ ਬੰਦ ਨਹੀਂ ਕੀਤੀਆਂ। ਰਾਤ ਦਸ ਵਜੇ ਗੈਸਟ ਹਾਊਸ ਦੇ ਮੈਨੇਜਰ ਪਿੰਟੂ ਦੀ ਸਲਾਹ 'ਤੇ ਉਨ੍ਹਾਂ ਕੋਲੋਂ ਦੋ ਬਾਈਕ ਲਈਆਂ ਤੇ ਚਾਰ ਸਾਥੀ ਵੱਖ-ਵੱਖ ਰੂਟਾਂ 'ਤੇ ਰਿਕਸ਼ਾ ਚਾਲਕ ਦੀ ਭਾਲ 'ਚ ਜੁੱਟ ਗਏ। ਦੂਜੀ ਬਾਈਕ 'ਤੇ ਜਾ ਰਹੇ ਸਾਥੀਆਂ ਨੂੰ ਰਾਤ ਬਾਰ੍ਹਾਂ ਵਜੇ ਪ੍ਰੇਮ ਮੰਦਰ ਕੋਲੋਂ ਰਿਕਸ਼ਾ ਲੰਘਦਾ ਹੋਇਆ ਮਿਲਿਆ। ਸਾਨੂੰ ਸੂਚਨਾ ਦੇ ਕੇ ਉਹ ਉਸ ਦਾ ਪਿੱਛਾ ਕਰਨ ਲੱਗੇ। ਈ-ਰਿਕਸ਼ਾ ਚਾਲਕ ਰਾਤ ਇਕ ਵਜੇ ਬਾਂਕੇ ਬਿਹਾਰੀ ਮੰਦਰ ਕੋਲ ਜਾ ਕੇ ਰੁਕਿਆ, ਉਦੋਂ ਤੱਕ ਕਲਾਕਾਰ ਰਾਹੁਲ ਵੀ ਮੌਕੇ 'ਤੇ ਪਹੁੰਚ ਗਏ ਅਤੇ ਈ-ਰਿਕਸ਼ਾ ਚਾਲਕ ਨੂੰ ਪਛਾਣ ਲਿਆ।
ਜਦੋਂ ਰਿਕਸ਼ਾ ਚਾਲਕ ਤੋਂ ਬੈਗ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਬੈਗ ਘਰ ਰੱਖ ਦਿੱਤਾ ਹੈ। ਇਸ ਤੋਂ ਬਾਅਦ ਰਿਕਸ਼ਾ ਚਾਲਕ ਅਜਿਹੇ ਸੁੰਨਸਾਨ ਇਲਾਕੇ 'ਚ ਲੈ ਕੇ ਪਹੁੰਚਿਆ, ਜਿੱਥੇ ਜਾਣ ਤੋਂ ਲੋਕ ਡਰਦੇ ਹਨ ਤੇ ਰਾਤ ਦੇ ਤਿੰਨ ਵਜੇ ਦਾ ਸਮਾਂ ਹੋ ਚੁੱਕਾ ਸੀ। ਰਿਕਸ਼ਾ ਚਾਲਕ ਨੇ ਕਮਰੇ 'ਚ ਤ੍ਰਿਪਾਲ ਦੇ ਅੰਦਰ ਬੈਗ ਛਿਪਾ ਕੇ ਰੱਖਿਆ ਹੋਇਆ ਸੀ। ਬੈਗ ਵਿੱਚ ਜੋਜੋ ਅਤੇ ਜਾਨੀ ਨੂੰ ਸੁਰੱਖਿਅਤ ਦੇਖ ਕੇ ਰਾਹੁਲ ਮਿਸ਼ਰਾ ਨੇ ਸੁੱਖ ਦਾ ਸਾਹ ਲਿਆ।
ਈ-ਰਿਕਸ਼ਾ ਚਾਲਕ ਨੇ ਮਾਫ਼ੀ ਮੰਗੀ ਤਾਂ ਰਾਹੁਲ ਮਿਸ਼ਰਾ ਨੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਪੁਲਿਸ ਨੂੰ ਜਾਣਕਾਰੀ ਦੇਣ ਦੇ ਨਾਲ ਹੀ ਆਪਣੇ ਮੁਖੌਟੇ ਲੈ ਕੇ ਰਾਹੁਲ ਮਿਸ਼ਰਾ ਆਪਣੇ ਅਗਲੇ ਸਫ਼ਰ ਲਈ ਰਵਾਨਾ ਹੋ ਗਏ।