- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਲਮਾਰੀ ਖੁੱਲ੍ਹੀ ਤਾਂ ਘਰ ਦੇ ਲੋਕ ਹੈਰਾਨ ਰਹਿ ਗਏ। ਸਖ਼ਤੀ ਨਾਲ ਪੁੱਛਣ ’ਤੇ ਜਮਾਤ ਸੱਤ ’ਚ ਪੜ੍ਹਣ ਵਾਲੇ ਬੱਚੇ ਨੇ ਜੋ ਕਹਾਣੀ ਦੱਸੀ, ਉਹ ਅਸਲ ’ਚ ਹੈਰਾਨ ਕਰਨ ਵਾਲੀ ਹੈ। ਉਸ ਨੇ ਦੱਸਿਆ ਕਿ ਮੋਮੋਜ ਖਾਣ ਲਈ ਪੈਸੇ ਨਹੀਂ ਸਨ, ਇਸ ਕਾਰਨ ਉਸ ਨੇ ਇਕ ਸਾਲ ਦੇ ਅੰਦਰ ਘਰ ਦੇ ਸਾਰੇ ਗਹਿਣੇ ਹੌਲੀ-ਹੌਲੀ ਡੁਮਰੀ ਚੌਕ ’ਤੇ ਮੋਮੋਜ ਦੀ ਦੁਕਾਨ ਚਲਾਉਣ ਵਾਲੇ ਰਾਮਪੁਰ ਕਾਰਖਾਨਾ ਕਸਬਾ ਦੇ ਦੀਪਕ ਕੁਮਾਰ, ਰਾਕੇਸ਼ ਤੇ ਪਿੰਟੂ ਨੂੰ ਦੇ ਦਿੱਤੇ।
ਜਾਗਰਣ ਸੰਵਾਦਦਾਤਾ, ਦੇਵਰੀਆ : ਫਾਸਟ ਫੂਡ ਦੀ ਲਤ ਨੇ ਨਾਬਾਲਗ ਨੂੰ ਨਾ ਸਿਰਫ਼ ਚੋਰੀ ਲਈ ਮਜਬੂਰ ਕੀਤਾ, ਬਲਕਿ ਉਸ ਹੱਦ ਤੱਕ ਪਹੁੰਚਾ ਦਿੱਤਾ, ਜਿੱਥੇ ਉਸ ਨੇ ਮੋਮੋਜ ਦੇ ਬਦਲੇ ਘਰ ਦੀ ਅਲਮਾਰੀ ’ਚ ਰੱਖੇ 85 ਲੱਖ ਰੁਪਏ ਦੇ ਗਹਿਣੇ ਚੋਰੀ ਕਰ ਕੇ ਦੁਕਾਨਦਾਰਾਂ ਨੂੰ ਦੇ ਦਿੱਤੇ। ਸੁਨਣ ’ਚ ਭਰੋਸੇਯੋਗ ਨਾ ਲੱਗਣ ਵਾਲੀ ਇਸ ਘਟਨਾ ਦੀ ਜਾਣਕਾਰੀ ਘਰ ਵਾਲਿਆਂ ਨੂੰ ਤਦ ਲੱਗੀ, ਜਦ ਅਲਮਾਰੀ ’ਚ ਰੱਖੇ ਗਹਿਣਿਆਂ ਦੀ ਜ਼ਰੂਰਤ ਪਈ।
ਅਲਮਾਰੀ ਖੁੱਲ੍ਹੀ ਤਾਂ ਘਰ ਦੇ ਲੋਕ ਹੈਰਾਨ ਰਹਿ ਗਏ। ਸਖ਼ਤੀ ਨਾਲ ਪੁੱਛਣ ’ਤੇ ਜਮਾਤ ਸੱਤ ’ਚ ਪੜ੍ਹਣ ਵਾਲੇ ਬੱਚੇ ਨੇ ਜੋ ਕਹਾਣੀ ਦੱਸੀ, ਉਹ ਅਸਲ ’ਚ ਹੈਰਾਨ ਕਰਨ ਵਾਲੀ ਹੈ। ਉਸ ਨੇ ਦੱਸਿਆ ਕਿ ਮੋਮੋਜ ਖਾਣ ਲਈ ਪੈਸੇ ਨਹੀਂ ਸਨ, ਇਸ ਕਾਰਨ ਉਸ ਨੇ ਇਕ ਸਾਲ ਦੇ ਅੰਦਰ ਘਰ ਦੇ ਸਾਰੇ ਗਹਿਣੇ ਹੌਲੀ-ਹੌਲੀ ਡੁਮਰੀ ਚੌਕ ’ਤੇ ਮੋਮੋਜ ਦੀ ਦੁਕਾਨ ਚਲਾਉਣ ਵਾਲੇ ਰਾਮਪੁਰ ਕਾਰਖਾਨਾ ਕਸਬਾ ਦੇ ਦੀਪਕ ਕੁਮਾਰ, ਰਾਕੇਸ਼ ਤੇ ਪਿੰਟੂ ਨੂੰ ਦੇ ਦਿੱਤੇ।
ਇਹ ਗੱਲ ਕਿਸੇ ਨੂੰ ਦੱਸਣ ’ਤੇ ਉਕਤ ਦੁਕਾਨਦਾਰਾਂ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਉੱਤਰ ਪ੍ਰਦੇਸ਼ ’ਚ ਦੇਵਰੀਆ ਦੇ ਰਹਿਣ ਵਾਲੇ ਨਾਬਾਲਗ ਦੇ ਪਿਤਾ ਦੀ ਤਹਿਰੀਰ ’ਤੇ ਪੁੱਤਰ ਤੇ ਦੁਕਾਨਦਾਰਾਂ ਖ਼ਿਲਾਫ਼ ਚੋਰੀ ਦਾ ਮੁਕੱਦਮਾ ਦਰਜ ਕਰ ਕੇ ਪੁਲਿਸ ਕਈ ਕੋਣਾਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।ਦੋ ਮੁਲਜ਼ਮਾਂ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਹੁਣ ਨਾ ਤਾਂ ਗਹਿਣੇ ਬਰਾਮਦ ਹੋਏ ਹਨ ਤੇ ਨਾ ਹੀ ਘਟਨਾ ਨੂੰ ਲੈ ਕੇ ਕੋਈ ਪੁਖ਼ਤਾ ਸਬੂਤ ਮਿਲੇ ਹਨ। ਬੱਚੇ ਦੇ ਪਿਤਾ ਰਾਮਪੁਰ ਕਾਰਖਾਨਾ ਖੇਤਰ ਦੇ ਰਹਿਣ ਵਾਲੇ ਹਨ ਤੇ ਵਾਰਾਣਸੀ ’ਚ ਇਕ ਮੰਦਰ ’ਚ ਪੁਜਾਰੀ ਹਨ। ਜ਼ਿਆਦਾਤਰ ਨਾਬਾਲਗ ਪੁੱਤਰ ਤੇ ਪਤਨੀ ਹੀ ਘਰ ’ਤੇ ਰਹਿੰਦੇ ਹਨ। ਪਿਤਾ ਮੁਤਾਬਕ ਪਤਨੀ ਤੇ ਭੈਣ ਦੇ ਗਹਿਣੇ ਘਰ ਦੀ ਅਲਮਾਰੀ ’ਚ ਰੱਖੇ ਸਨ। ਐਤਵਾਰ ਨੂੰ ਭੈਣ ਆਪਣੇ ਗਹਿਣੇ ਲੈਣ ਆਈ ਸੀ। ਜਦ ਉਸ ਅਲਮਾਰੀ ਨੂੰ ਖੋਲ੍ਹਿਆ ਗਿਆ ਤਾਂ ਉਸ ’ਚ ਰੱਖੇ ਹਾਰ, ਕੰਗਨ, ਅੰਗੂਠੀ ਸਮੇਤ ਸੋਨੇ-ਚਾਂਦੀ ਦੇ ਸਾਰੇ ਗਹਿਣੇ ਗ਼ਾਇਬ ਸਨ। ਛਾਣਬੀਣ ਤੋਂ ਬਾਅਦ ਸਖ਼ਤੀ ਨਾਲ ਪੁੱਤਰ ਤੋਂ ਪੁੱਛਗਿਛ ਹੋਈ ਤਾਂ ਉਸ ਨੇ ਪੂਰੀ ਜਾਣਕਾਰੀ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਗਹਿਣਿਆਂ ਦੀ ਬਾਜ਼ਾਰ ਕੀਮਤ ਲਗਪਗ 85 ਲੱਖ ਰੁਪਏ ਹੈ।
ਸੀਓ ਸੰਜੇ ਕੁਮਾਰ ਰੈੱਡੀ ਨੇ ਦੱਸਿਆ ਕਿ ਨਾਬਾਲਗ ਨੂੰ ਮੋਮੋਜ ਖੁਆ ਕੇ ਗਹਿਣੇ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ’ਚ ਹਰੇਕ ਪਹਿਲੂ ’ਤੇ ਜਾਂਚ ਕੀਤੀ ਜਾ ਰਹੀ ਹੈ। ਸਾਰਿਆਂ ਦੇ ਬਿਆਨਾਂ ਦੀ ਸੱਚਾਈ ਵੀ ਪਰਖੀ ਜਾ ਰਹੀ ਹੈ। ਦੋ ਮੁਲਜ਼ਮ ਹਿਰਾਸਤ ’ਚ ਹਨ, ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।