Iran-Isreal War : ਸਟ੍ਰੇਟ ਆਫ ਹੋਰਮੂਜ਼ 'ਚ ਆਇਲ ਟੈਂਕਰ 'ਤੇ ਈਰਾਨ ਨੇ ਕੀਤਾ ਹਮਲਾ, 15 ਭਾਰਤੀ ਸਨ ਸਵਾਰ
ਈਰਾਨੀ ਹਮਲੇ ਤੋਂ ਬਾਅਦ ਦੁਬਈ ਨੇ ਆਪਣੇ ਨਾਗਰਿਕਾਂ ਲਈ ਅਲਰਟ ਜਾਰੀ ਕੀਤਾ ਹੈ। ਦੁਬਈ 'ਚ ਫੋਨ 'ਤੇ ਅਲਰਟ ਜਾਰੀ ਕਰਦਿਆਂ ਦੱਸਿਆ ਗਿਆ ਕਿ ਮੌਜੂਦਾ ਹਾਲਾਤ ਅਤੇ ਸੰਭਾਵੀ ਮਿਜ਼ਾਈਲ ਖ਼ਤਰੇ ਕਾਰਨ ਤੁਰੰਤ ਕਿਸੇ ਸੁਰੱਖਿਅਤ ਇਮਾਰਤ 'ਚ ਪਨਾਹ ਲਓ।
Publish Date: Sun, 01 Mar 2026 04:47 PM (IST)
Updated Date: Sun, 01 Mar 2026 04:52 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਇਜ਼ਰਾਈਲ ਅਤੇ ਅਮਰੀਕਾ ਵੱਲੋਂ ਸ਼ਨੀਵਾਰ ਨੂੰ ਇਰਾਨ 'ਤੇ ਕੀਤੇ ਗਏ ਹਮਲੇ ਤੋਂ ਬਾਅਦ ਮਿਡਲ ਈਸਟ 'ਚ ਤਣਾਅ ਵਧ ਗਿਆ ਹੈ। ਜਵਾਬੀ ਕਾਰਵਾਈ ਦੌਰਾਨ ਇਰਾਨ ਨੇ ਇਜ਼ਰਾਈਲ, ਸਊਦੀ ਅਰਬ, ਕਤਰ, ਸੰਯੁਕਤ ਅਰਬ ਅਮੀਰਾਤ, ਓਮਾਨ, ਕੁਵੈਤ ਸਮੇਤ ਕਈ ਦੇਸ਼ਾਂ 'ਤੇ ਮਿਜ਼ਾਈਲਾਂ ਦਾਗ ਦਿੱਤੀਆਂ, ਜਿਸ ਕਾਰਨ ਤਣਾਅ ਹੋਰ ਵੀ ਵੱਧ ਗਿਆ ਹੈ। ਈਰਾਨ ਨੇ ਓਮਾਨ ਦੇ ਤੱਟ ਕੋਲ ਸਟ੍ਰੇਟ ਆਫ ਹੋਰਮੂਜ਼ (Strait of Hormuz) ਤੋਂ ਲੰਘਰਹੇ ਇੱਕ ਆਇਲ ਟੈਂਕਰ 'ਤੇ ਹਮਲਾ ਕੀਤਾ ਹੈ। ਆਇਲ ਟੈਂਕਰ 'ਸਕਾਈਲਾਈਟ' 20 ਲੋਕਾਂ ਦੇ ਕਰੂ (ਚਾਲਕ ਦਲ) ਨਾਲ ਜਾ ਰਿਹਾ ਸੀ, ਜਿਸ ਵਿਚ 15 ਭਾਰਤੀ ਤੇ 5 ਈਰਾਨੀ ਨਾਗਰਿਕ ਸ਼ਾਮਲ ਸਨ।
ਉਧਰ, ਈਰਾਨੀ ਹਮਲੇ ਤੋਂ ਬਾਅਦ ਦੁਬਈ ਨੇ ਆਪਣੇ ਨਾਗਰਿਕਾਂ ਲਈ ਅਲਰਟ ਜਾਰੀ ਕੀਤਾ ਹੈ। ਦੁਬਈ 'ਚ ਫੋਨ 'ਤੇ ਅਲਰਟ ਜਾਰੀ ਕਰਦਿਆਂ ਦੱਸਿਆ ਗਿਆ ਕਿ ਮੌਜੂਦਾ ਹਾਲਾਤ ਅਤੇ ਸੰਭਾਵੀ ਮਿਜ਼ਾਈਲ ਖ਼ਤਰੇ ਕਾਰਨ ਤੁਰੰਤ ਕਿਸੇ ਸੁਰੱਖਿਅਤ ਇਮਾਰਤ 'ਚ ਪਨਾਹ ਲਓ।
ਉੱਥੇ ਹੀ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ, 'ਆਉਣ ਵਾਲੇ ਦਿਨਾਂ ਵਿੱਚ ਅਸੀਂ ਅੱਤਵਾਦੀ ਸ਼ਾਸਨ ਦੇ ਹਜ਼ਾਰਾਂ ਟਿਕਾਣਿਆਂ 'ਤੇ ਹਮਲਾ ਕਰਾਂਗੇ। ਅਸੀਂ ਈਰਾਨ ਦੇ ਬਹਾਦਰ ਲੋਕਾਂ ਲਈ ਜ਼ੁਲਮ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਹੋਣ ਲਈ ਹਾਲਾਤ ਤਿਆਰ ਕਰਾਂਗੇ। ਅਤੇ ਇਸੇ ਕਾਰਨ ਮੈਂ ਤੁਹਾਨੂੰ ਇਕ ਵਾਰ ਫਿਰ ਕਹਿੰਦਾ ਹਾਂ, ਹੇ ਈਰਾਨ ਦੇ ਨਾਗਰਿਕੋ, ਇਸ ਮੌਕੇ ਨੂੰ ਹੱਥੋਂ ਜਾਣ ਨਾ ਦੇਣਾ। ਇਹ ਅਜਿਹਾ ਮੌਕਾ ਹੈ ਜੋ ਹਰ ਪੀੜ੍ਹੀ 'ਚ ਸਿਰਫ਼ ਇਕ ਵਾਰ ਆਉਂਦਾ ਹੈ। ਹੱਥ 'ਤੇ ਹੱਥ ਧਰ ਕੇ ਨਾ ਬੈਠੋ, ਕਿਉਂਕਿ ਤੁਹਾਡਾ ਪਲ ਜਲਦੀ ਹੀ ਆਵੇਗਾ।"