ਪਣਡੁੱਬੀਆਂ ਦੀ ਸ਼ੁਰੂਆਤ 18ਵੀਂ ਸਦੀ 'ਚ ਪਾਣੀ ਦੇ ਹੇਠਾਂ ਚੱਲਣ ਵਾਲੇ ਪ੍ਰਯੋਗਾਤਮਕ ਜਹਾਜ਼ਾਂ ਵਜੋਂ ਹੋਈ ਸੀ। ਅਮਰੀਕੀ ਘਰੇਲੂ ਯੁੱਧ ਦੌਰਾਨ 'CSS Hunley' (1864) ਨੇ ਦੁਸ਼ਮਣ ਦੇ ਜਹਾਜ਼ ਨੂੰ ਡੁਬੋ ਕੇ ਇਤਿਹਾਸ ਰਚਿਆ ਸੀ। ਸ਼ੁਰੂਆਤ 'ਚ ਇਹ ਪਣਡੁੱਬੀਆਂ ਜੋਖ਼ਮ ਭਰੀਆਂ ਅਤੇ ਹੱਥਾਂ ਨਾਲ ਚਲਾਈਆਂ ਜਾਣ ਵਾਲੀਆਂ ਸਨ।

ਡਿਜੀਟਲ ਡੈਸਕ, ਨਵੀਂ ਦਿੱਲੀ : ਮਾਰਚ 2026 ਦੀ ਸ਼ੁਰੂਆਤ 'ਚ ਇਕ ਅਮਰੀਕੀ ਪਣਡੁੱਬੀ (Submarine) ਨੇ ਅਰਬ ਸਾਗਰ 'ਚ ਇਕ ਜੰਗੀ ਜਹਾਜ਼ ਨੂੰ ਡੁਬੋ ਦਿੱਤਾ ਸੀ। ਇਹ ਘਟਨਾ ਸਿਰਫ਼ ਇਕ ਫ਼ੌਜੀ ਕਾਰਵਾਈ ਨਹੀਂ ਸੀ, ਸਗੋਂ ਇਸ ਗੱਲ ਦਾ ਪ੍ਰਮਾਣ ਸੀ ਕਿ ਆਧੁਨਿਕ ਯੁੱਧ ਖੇਤਰ 'ਚ ਜੋ ਦਿਖਦਾ ਹੈ, ਉਸ ਤੋਂ ਕਿਤੇ ਵੱਧ ਖ਼ਤਰਨਾਕ 'ਸਾਈਲੈਂਟ ਕਿਲਰ' ਪਾਣੀ ਦੇ ਹੇਠਾਂ ਛਿਪੇ ਹੋਏ ਹਨ।
ਦਰਅਸਲ, ਪਣਡੁੱਬੀਆਂ ਅੱਜ ਦੇ ਸਮੇਂ ਨਾ ਸਿਰਫ਼ ਨਿਗਰਾਨੀ ਦਾ ਜ਼ਰੀਆ ਹਨ, ਸਗੋਂ ਉਹ ਸਮੁੰਦਰ ਦੀ ਸਤ੍ਹਾ ਹੇਠ ਛਿਪਿਆ ਉਹ ਘਾਤਕ ਹਥਿਆਰ ਹਨ, ਜੋ ਪਲਕ ਝਪਕਦੇ ਹੀ ਦੁਸ਼ਮਣਾਂ ਦਾ ਸਫਾਇਆ ਕਰ ਦਿੰਦਾ ਹੈ ਤੇ ਦੁਸ਼ਮਣ ਨੂੰ ਇਸ ਦੀ ਭਿਣਕ ਤਕ ਨਹੀਂ ਲੱਗਦੀ।
ਆਓ ਜਾਣਦੇ ਹਾਂ ਸਮੁੰਦਰ ਦੇ ਹੇਠਾਂ ਛਿਪਣ ਵਾਲੀਆਂ ਇਨ੍ਹਾਂ ਪਣਡੁੱਬੀਆਂ ਬਾਰੇ, ਜੋ ਅੱਜ ਵਿਸ਼ਵ ਤਾਕਤਾਂ ਦੀ ਸੁਰੱਖਿਆ ਦੀ ਢਾਲ ਅਤੇ ਸਭ ਤੋਂ ਵੱਡਾ ਖ਼ਤਰਾ, ਦੋਵੇਂ ਬਣੀਆਂ ਹੋਈਆਂ ਹਨ।
ਪਣਡੁੱਬੀਆਂ ਦੀ ਸ਼ੁਰੂਆਤ 18ਵੀਂ ਸਦੀ 'ਚ ਪਾਣੀ ਦੇ ਹੇਠਾਂ ਚੱਲਣ ਵਾਲੇ ਪ੍ਰਯੋਗਾਤਮਕ ਜਹਾਜ਼ਾਂ ਵਜੋਂ ਹੋਈ ਸੀ। ਅਮਰੀਕੀ ਘਰੇਲੂ ਯੁੱਧ ਦੌਰਾਨ 'CSS Hunley' (1864) ਨੇ ਦੁਸ਼ਮਣ ਦੇ ਜਹਾਜ਼ ਨੂੰ ਡੁਬੋ ਕੇ ਇਤਿਹਾਸ ਰਚਿਆ ਸੀ। ਸ਼ੁਰੂਆਤ 'ਚ ਇਹ ਪਣਡੁੱਬੀਆਂ ਜੋਖ਼ਮ ਭਰੀਆਂ ਅਤੇ ਹੱਥਾਂ ਨਾਲ ਚਲਾਈਆਂ ਜਾਣ ਵਾਲੀਆਂ ਸਨ।
ਪਰ ਸਮੇਂ ਦੇ ਨਾਲ ਹੋਏ ਬਦਲਾਅ ਨਾਲ ਇਹ ਜਲ ਸੈਨਾ ਲਈ ਸਭ ਤੋਂ ਵੱਡਾ ਹਥਿਆਰ ਬਣ ਗਈਆਂ ਹਨ। ਵਿਸ਼ਵ ਜੰਗਾਂ ਦੌਰਾਨ ਪਣਡੁੱਬੀਆਂ ਪੂਰੀ ਤਾਕਤ ਨਾਲ ਸਾਹਮਣੇ ਆਈਆਂ। ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਵਰਤੇ ਜਾਣ ਤੋਂ ਬਾਅਦ ਜਲ ਸੈਨਾਵ ਨੇ ਪਣਡੁੱਬੀਆਂ ਨੂੰ ਇੱਕ ਸ਼ਕਤੀਸ਼ਾਲੀ ਅਤੇ ਖ਼ੌਫ਼ਨਾਕ ਹਥਿਆਰ ਵਜੋਂ ਸਥਾਪਿਤ ਕਰ ਦਿੱਤਾ।
ਪਹਿਲੇ ਵਿਸ਼ਵ ਯੁੱਧ ਦੌਰਾਨ ਜਰਮਨੀ ਦੀਆਂ U-boats ਨੇ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ, ਜਿਸ ਨਾਲ ਵਪਾਰਕ ਸਪਲਾਈ 'ਚ ਵਿਘਨ ਪੈ ਗਿਆ। ਇਸ ਰਣਨੀਤੀ ਨੂੰ 'ਅਣਪਛਾਤੀ ਪਣਡੁੱਬੀ ਜੰਗ' (Unrestricted Submarine Warfare) ਵਜੋਂ ਜਾਣਿਆ ਜਾਂਦਾ ਹੈ।
ਦੂਜੇ ਵਿਸ਼ਵ ਯੁੱਧ ਦੌਰਾਨ ਪਣਡੁੱਬੀਆਂ ਹੋਰ ਵੀ ਘਾਤਕ ਹੋ ਗਈਆਂ। ਇਸ ਦੌਰਾਨ ਜਰਮਨੀ ਨੇ 'ਵੁਲਫਪੈਕ' (Wolfpack) ਰਣਨੀਤੀ ਦੀ ਵਰਤੋਂ ਕੀਤੀ, ਜਦਕਿ ਅਮਰੀਕੀ ਪਣਡੁੱਬੀਆਂ ਨੇ ਸਪਲਾਈ ਮਾਰਗਾਂ ਨੂੰ ਕੱਟ ਕੇ ਜਾਪਾਨ ਨੂੰ ਕਮਜ਼ੋਰ ਕਰ ਦਿੱਤਾ ਸੀ।
ਸੀਤ ਜੰਗ ਦੌਰਾਨ ਤਕਨੀਕੀ ਖੇਤਰ 'ਚ ਇੱਕ ਵੱਡੀ ਛਾਲ ਦੇਖਣ ਨੂੰ ਮਿਲੀ। ਇਸ ਦੌਰਾਨ ਪ੍ਰਮਾਣੂ ਊਰਜਾ (Nuclear Power) ਨਾਲ ਚੱਲਣ ਵਾਲੀਆਂ ਅਜਿਹੀਆਂ ਪਣਡੁੱਬੀਆਂ ਵਿਕਸਿਤ ਕੀਤੀਆਂ ਗਈਆਂ, ਜੋ ਮਹੀਨਿਆਂ ਤਕ ਪਾਣੀ ਦੇ ਹੇਠਾਂ ਰਹਿ ਸਕਦੀਆਂ ਸਨ। ਇਹ ਪਣਡੁੱਬੀਆਂ ਗਲੋਬਲ ਰਣਨੀਤੀਆਂ ਦਾ ਇੱਕ ਅਹਿਮ ਹਿੱਸਾ ਬਣ ਗਈਆਂ, ਜੋ ਗੁਪਤ ਥਾਵਾਂ ਤੋਂ ਜਵਾਬੀ ਹਮਲੇ ਕਰਨ ਵਿੱਚ ਸਮਰੱਥ ਸਨ।
ਅੱਜ ਦੇ ਇਸ ਆਧੁਨਿਕ ਯੁੱਗ 'ਚ ਪਣਡੁੱਬੀਆਂ ਪਹਿਲਾਂ ਨਾਲੋਂ ਕਿਤੇ ਵੱਧ ਸ਼ਾਂਤ, ਤੇਜ਼ ਤੇ ਆਧੁਨਿਕ ਸੋਨਾਰ ਤੇ ਮਿਜ਼ਾਈਲ ਪ੍ਰਣਾਲੀਆਂ ਨਾਲ ਲੈਸ ਹਨ। ਅਮਰੀਕਾ, ਰੂਸ, ਚੀਨ ਅਤੇ ਭਾਰਤ ਵਰਗੇ ਦੇਸ਼ ਆਪਣੀ ਰਣਨੀਤਕ ਸੁਰੱਖਿਆ ਲਈ ਇਨ੍ਹਾਂ ਪਣਡੁੱਬੀਆਂ 'ਤੇ ਨਿਰਭਰ ਹਨ।
ਆਧੁਨਿਕ ਪਣਡੁੱਬੀਆਂ ਨੂੰ ਉਨ੍ਹਾਂ ਦੇ ਕੰਮ ਤੇ ਉਨ੍ਹਾਂ ਨੂੰ ਚਲਾਉਣ ਵਾਲੀ ਤਾਕਤ ਦੇ ਆਧਾਰ 'ਤੇ ਵੰਡਿਆ ਗਿਆ ਹੈ-