- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਡੀਆ ਟੂਡੇ ਦੀ ਰਿਪੋਰਟ ਦੇ ਅਨੁਸਾਰ, ਦਿੱਲੀ ਤੋਂ ਉਡਾਣ ਭਰਨ ਤੋਂ ਬਾਅਦ ਇੰਡੀਗੋ ਦਾ ਜਹਾਜ਼ ਇਥੋਪੀਆ ਦੀ ਸਰਹੱਦ ਦੇ ਨੇੜੇ ਹਵਾਈ ਖੇਤਰ ਵਿੱਚ ਪਹੁੰਚਦੇ ਹੀ ਅਚਾਨਕ ਯੂ-ਟਰਨ (ਵਾਪਸ ਮੁੜਨਾ) ਲੈ ਗਿਆ। ਇਸ ਤੋਂ ਬਾਅਦ ਜਹਾਜ਼ ਨੇ ਭਾਰਤੀ ਹਵਾਈ ਖੇਤਰ ਵਿੱਚ ਪ੍ਰਵੇਸ਼ ਕੀਤਾ।

ਡਿਜੀਟਲ ਡੈਸਕ, ਨਵੀਂ ਦਿੱਲੀ : ਦਿੱਲੀ ਤੋਂ ਮੈਨਚੈਸਟਰ (UK) ਜਾ ਰਹੀ ਇੰਡੀਗੋ ਦੀ ਫਲਾਈਟ ਯੂ-ਟਰਨ ਲੈ ਕੇ ਵਾਪਸ ਦਿੱਲੀ ਪਰਤ ਰਹੀ ਹੈ। ਇੰਡੀਗੋ ਦੀ ਫਲਾਈਟ 6E33 ਇਥੋਪੀਆ ਦੀ ਸਰਹੱਦ ਦੇ ਕੋਲ ਪਹੁੰਚ ਕੇ ਅਚਾਨਕ ਅਸਮਾਨ 'ਚੋਂ ਹੀ ਵਾਪਸ ਮੁੜ ਗਈ। ਇਸ ਨਾਲ ਯਾਤਰੀਆਂ 'ਚ ਤਰਥੱਲੀ ਮਚ ਗਈ। ਫਲਾਈਟ ਟ੍ਰੈਕਿੰਗ ਸੇਵਾ Flightradar24 ਦੇ ਅਨੁਸਾਰ, ਦਿੱਲੀ ਤੋਂ ਉਡਾਣ ਭਰਨ ਤੋਂ ਬਾਅਦ ਇੰਡੀਗੋ ਦਾ ਜਹਾਜ਼ ਇਥੋਪੀਆ ਦੀ ਸਰਹੱਦ ਦੇ ਨੇੜੇ ਹਵਾਈ ਖੇਤਰ 'ਚ ਪਹੁੰਚਦੇ ਹੀ ਅਚਾਨਕ ਯੂ-ਟਰਨ (ਵਾਪਸ ਮੁੜਨਾ) ਲੈ ਗਿਆ। ਇਸ ਤੋਂ ਬਾਅਦ ਜਹਾਜ਼ ਨੇ ਭਾਰਤੀ ਹਵਾਈ ਖੇਤਰ ਵਿੱਚ ਪ੍ਰਵੇਸ਼ ਕੀਤਾ।
ਮਿਡਲ ਈਸਟ (ਮੱਧ ਪੂਰਬ) 'ਚ ਜਾਰੀ ਤਣਾਅ ਦੌਰਾਨ ਦਿੱਲੀ ਤੋਂ ਮੈਨਚੈਸਟਰ ਜਾਣ ਵਾਲੀ 26 ਫਰਵਰੀ ਤੋਂ ਬਾਅਦ ਇਹ ਇੰਡੀਗੋ ਦੀ ਪਹਿਲੀ ਫਲਾਈਟ ਸੀ। ਦਿੱਲੀ ਤੋਂ ਮੈਨਚੈਸਟਰ ਜਾਣ ਵਾਲੀ ਇੰਡੀਗੋ ਦੀ ਇਹ ਫਲਾਈਟ ਕਰੀਬ 7 ਘੰਟੇ ਦੀ ਉਡਾਣ ਤੋਂ ਬਾਅਦ ਵਾਪਸ ਪਰਤ ਰਹੀ ਹੈ।
Flightradar24 ਦੀ ਵੈੱਬਸਾਈਟ ਅਨੁਸਾਰ, ਦਿੱਲੀ-ਮੈਨਚੈਸਟਰ ਮਾਰਗ ਦੀ ਗ੍ਰੇਟ-ਸਰਕਲ ਦੂਰੀ ਲਗਪਗ 6,829 ਕਿਲੋਮੀਟਰ ਹੈ, ਅਤੇ ਮਾਰਗ ਤੇ ਮੌਸਮ ਦੀ ਸਥਿਤੀ ਦੇ ਅਧਾਰ 'ਤੇ ਔਸਤ ਉਡਾਣ ਦਾ ਸਮਾਂ ਲਗਪਗ 11 ਘੰਟੇ ਹੈ।
IndiGo flight 6E33 (operated by Norse) made a U-turn on the border between Ethiopia and Eritrea and is returning to Delhi.
This was the first IndiGo Delhi - Manchester flight since the 26th of Feb. pic.twitter.com/McCeAUd2tS
— Flightradar24 (@flightradar24) March 9, 2026
ਇੰਡੀਗੋ ਨੇ ਇਕ ਬਿਆਨ 'ਚ ਕਿਹਾ ਕਿ ਆਖਰੀ ਸਮੇਂ 'ਤੇ ਹਵਾਈ ਖੇਤਰ (Airspace) 'ਤੇ ਪਾਬੰਦੀਆਂ ਲਗਾਏ ਜਾਣ ਤੋਂ ਬਾਅਦ ਏਅਰਲਾਈਨ ਨੂੰ ਇਹ ਫੈਸਲਾ ਲੈਣਾ ਪਿਆ। ਇੰਡੀਗੋ ਦੇ ਬੁਲਾਰੇ ਨੇ ਕਿਹਾ, 'ਮਿਡਲ ਈਸਟ ਅਤੇ ਉਸਦੇ ਆਲੇ-ਪਾਸੇ ਦੇ ਬਦਲਦੇ ਹਾਲਾਤ ਕਾਰਨ, ਸਾਡੀਆਂ ਕੁਝ ਉਡਾਣਾਂ ਨੂੰ ਲੰਬੇ ਮਾਰਗ ਤੋਂ ਜਾਣਾ ਪੈ ਸਕਦਾ ਹੈ ਜਾਂ ਉਨ੍ਹਾਂ ਦਾ ਰਸਤਾ ਬਦਲਣਾ ਪੈ ਸਕਦਾ ਹੈ।'
ਪੱਛਮੀ ਏਸ਼ੀਆ 'ਚ ਚੱਲ ਰਹੀ ਸਥਿਤੀ ਕਾਰਨ ਆਖਰੀ ਸਮੇਂ 'ਚ ਹਵਾਈ ਖੇਤਰ 'ਤੇ ਲਗਾਈਆਂ ਗਈਆਂ ਪਾਬੰਦੀਆਂ ਦੇ ਚਲਦਿਆਂ ਦਿੱਲੀ ਤੋਂ ਮੈਨਚੈਸਟਰ ਜਾਣ ਵਾਲੀ ਸਾਡੀ ਉਡਾਣ 6E 033 ਨੂੰ ਆਪਣੇ ਮੂਲ ਸਥਾਨ 'ਤੇ ਵਾਪਸ ਪਰਤਣਾ ਪਿਆ।
ਇੰਡੀਗੋ ਦੇ ਬੁਲਾਰੇ ਨੇ ਕਿਹਾ, ਟਅਸੀਂ ਯਾਤਰਾ ਫਿਰ ਤੋਂ ਸ਼ੁਰੂ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਸਬੰਧਤ ਅਧਿਕਾਰੀਆਂ ਨਾਲ ਕੰਮ ਕਰ ਰਹੇ ਹਾਂ। ਹਮੇਸ਼ਾ ਦੀ ਤਰ੍ਹਾਂ, ਸਾਡੇ ਗਾਹਕਾਂ, ਚਾਲਕ ਦਲ (crew) ਅਤੇ ਜਹਾਜ਼ ਦੀ ਸੁਰੱਖਿਆ ਸਾਡੇ ਲਈ ਸਰਵਉੱਚ ਹੈ।'
ਇੰਡੀਗੋ ਦਾ ਕਹਿਣਾ ਹੈ ਕਿ ਮਿਡਲ ਈਸਟ 'ਚ ਬਦਲਦੇ ਹਾਲਾਤ ਦੀ ਵਜ੍ਹਾ ਕਰਕੇ, ਕੁਝ ਫਲਾਈਟਾਂ ਲੰਬੇ ਰੂਟ ਲੈ ਸਕਦੀਆਂ ਹਨ ਜਾਂ ਉਨ੍ਹਾਂ ਨੂੰ ਡਾਇਵਰਜ਼ਨ (ਰਾਹ ਬਦਲਣ) ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਏਅਰਸਪੇਸ 'ਤੇ ਪਾਬੰਦੀਆਂ ਕਾਰਨ ਇੰਡੀਗੋ-ਦਿੱਲੀ ਤੋਂ ਮੈਨਚੈਸਟਰ ਜਾ ਰਹੀ ਫਲਾਈਟ 6E 033 ਨੂੰ ਵਾਪਸ ਆਪਣੇ ਰੂਟ 'ਤੇ ਪਰਤਣਾ ਪਿਆ।