- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੂੰਘਾਈ ਤਕ ਹਮਲਾ ਕਰਨ ਲਈ ਬਣਾਈਆਂ ਗਈਆਂ 250 ਕਿਲੋਮੀਟਰ ਦੀ ਰੇਂਜ ਵਾਲੀਆਂ SCALP ਏਅਰ-ਲਾਂਚ ਮਿਜ਼ਾਈਲਾਂ ਦੀ ਵਰਤੋਂ ਆਪ੍ਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਦੇ ਮੁਰੀਦਕੇ ਅਤੇ ਬਹਾਵਲਪੁਰ 'ਚ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਹੈੱਡਕੁਆਰਟਰਾਂ ਨੂੰ ਤਬਾਹ ਕਰਨ ਲਈ ਕੀਤੀ ਗਈ ਸੀ।

ਡਿਜੀਟਲ ਡੈਸਕ, ਨਵੀਂ ਦਿੱਲੀ : ਰੱਖਿਆ ਐਕਵਾਇਰ ਕੌਂਸਲ (DAC) ਨੇ ਰਾਫੇਲ ਜੈੱਟਾਂ ਲਈ ਲੰਬੀ ਦੂਰੀ ਦੀਆਂ SCALP ਮਿਜ਼ਾਈਲਾਂ ਤੇ ਰੂਸ 'ਚ ਬਣੇ S400 ਏਰੀਅਲ ਸ਼ੀਲਡ ਸਿਸਟਮ ਲਈ ਹੋਰ ਮਿਜ਼ਾਈਲਾਂ ਦੀ ਖਰੀਦ ਨੂੰ ਹਰੀ ਝੰਡੀ ਦੇ ਦਿੱਤੀ ਹੈ।
'ਟਾਈਮਜ਼ ਆਫ਼ ਇੰਡੀਆ' ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ 114 ਰਾਫੇਲ ਜੈੱਟ ਖਰੀਦਣ ਦੀ ਮਨਜ਼ੂਰੀ ਮਿਲਣ ਤੋਂ ਇਕ ਦਿਨ ਬਾਅਦ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਪਹਿਲੀ ਵਾਰ ਹੋਵੇਗਾ ਜਦੋਂ ਫ੍ਰੈਂਚ ਫਾਈਟਰ ਜੈੱਟ ਫਰਾਂਸ ਤੋਂ ਬਾਹਰ ਬਣਾਏ ਜਾਣਗੇ। ਭਾਰਤ ਨੂੰ ਇਨ੍ਹਾਂ ਦੀ ਡਿਲੀਵਰੀ 2028 ਤੋਂ ਸ਼ੁਰੂ ਹੋਵੇਗੀ, ਜਿਸਦੀ ਸ਼ੁਰੂਆਤ ਪਹਿਲਾਂ ਨੇਵਲ (ਸਮੁੰਦਰੀ) ਵੇਰੀਐਂਟ ਅਤੇ ਫਿਰ ਭਾਰਤੀ ਹਵਾਈ ਸੈਨਾ (IAF) ਵੇਰੀਐਂਟ ਨਾਲ ਹੋਵੇਗੀ।
ਡੂੰਘਾਈ ਤਕ ਹਮਲਾ ਕਰਨ ਲਈ ਬਣਾਈਆਂ ਗਈਆਂ 250 ਕਿਲੋਮੀਟਰ ਦੀ ਰੇਂਜ ਵਾਲੀਆਂ SCALP ਏਅਰ-ਲਾਂਚ ਮਿਜ਼ਾਈਲਾਂ ਦੀ ਵਰਤੋਂ ਆਪ੍ਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਦੇ ਮੁਰੀਦਕੇ ਅਤੇ ਬਹਾਵਲਪੁਰ 'ਚ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਹੈੱਡਕੁਆਰਟਰਾਂ ਨੂੰ ਤਬਾਹ ਕਰਨ ਲਈ ਕੀਤੀ ਗਈ ਸੀ। ਉੱਥੇ ਹੀ ਐੱਸ-400 ਸਿਸਟਮ ਨੇ ਪਿਛਲੇ ਸਾਲ ਮਈ 'ਚ ਪਾਕਿਸਤਾਨ ਦੀਆਂ ਕਰੂਜ਼ ਮਿਜ਼ਾਈਲਾਂ ਵਾਲੇ ਹਵਾਈ ਹਮਲਿਆਂ ਨੂੰ ਨਾਕਾਮ ਕੀਤਾ ਸੀ।
ਇਹ ਮਿਜ਼ਾਈਲਾਂ GPS, ਇਨਰਸ਼ੀਅਲ ਨੇਵੀਗੇਸ਼ਨ ਅਤੇ ਇਨਫਰਾਰੈੱਡ ਇਮੇਜਿੰਗ ਸੀਕਰ ਵਰਗੀ ਆਧੁਨਿਕ ਤਕਨੀਕ ਨਾਲ ਲੈਸ ਹਨ, ਜਿਸ ਕਾਰਨ ਇਨ੍ਹਾਂ ਨੇ ਅੱਤਵਾਦੀ ਟਿਕਾਣਿਆਂ 'ਤੇ ਬਿਲਕੁਲ ਸਹੀ ਨਿਸ਼ਾਨਾ ਲਗਾਇਆ ਸੀ।
ਰੱਖਿਆ ਸਕੱਤਰ ਨੇ ਸਪੱਸ਼ਟ ਕੀਤਾ ਕਿ 114 ਰਾਫੇਲ ਜੈੱਟਾਂ ਲਈ ਇਹ ਇਕ ਗਵਰਨਮੈਂਟ-ਟੂ-ਗਵਰਨਮੈਂਟ (G2G) ਸੌਦਾ ਹੋਵੇਗਾ, ਜਿਸ ਵਿਚ ਕੋਈ ਵਿਚੋਲਾ ਨਹੀਂ ਹੋਵੇਗਾ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਵਾਰ ਭਾਰਤ ਕੋਲ ਜਹਾਜ਼ਾਂ 'ਚ ਆਪਣੀਆਂ ਦੇਸੀ ਮਿਜ਼ਾਈਲਾਂ ਅਤੇ ਸਿਸਟਮਾਂ ਨੂੰ ਜੋੜਨ (Integrate) ਦਾ ਪੂਰਾ ਅਧਿਕਾਰ ਹੋਵੇਗਾ, ਜੋ ਪਹਿਲਾਂ ਸੋਰਸ ਕੋਡ ਨਾ ਮਿਲਣ ਕਾਰਨ ਸੀਮਤ ਸੀ।
ਪੈਰਿਸ 'ਚ ਫ੍ਰੈਂਚ ਇੰਜਣ ਬਣਾਉਣ ਵਾਲੀ ਕੰਪਨੀ ਸਫ਼ਰਾਨ ਦੇ ਸੀਈਓ ਓਲੀਵੀਅਰ ਐਂਡਰੀਜ਼ ਨੇ ਕਿਹਾ ਕਿ ਕੰਪਨੀ ਭਾਰਤ 'ਚ ਹੀ ਇਕ ਇੰਜਣ ਅਸੈਂਬਲੀ ਲਾਈਨ ਸਥਾਪਤ ਕਰਨ ਲਈ ਤਿਆਰ ਹੈ। ਰਾਫੇਲ ਦੇ M-88 ਇੰਜਣ ਬਣਾਉਣ ਵਾਲੀ ਇਹ ਕੰਪਨੀ ਭਾਰਤੀ ਹਵਾਬਾਜ਼ੀ ਉਦਯੋਗ ਨੂੰ ਹੁਲਾਰਾ ਦੇਣ ਲਈ ਸਥਾਨਕ ਸਪਲਾਇਰਾਂ ਤੋਂ ਪੁਰਜ਼ੇ ਵੀ ਖਰੀਦੇਗੀ।