- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਸੂਤਰਾਂ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ 'ਸ਼ਿਵਾਲਿਕ' ਨੂੰ ਭਾਰਤੀ ਨੇਵੀ ਸੁਰੱਖਿਆ ਦੇ ਰਹੀ ਹੈ। ਉਮੀਦ ਹੈ ਕਿ ਇਹ ਜਹਾਜ਼ ਅਗਲੇ ਦੋ ਦਿਨਾਂ ਦੇ ਅੰਦਰ ਕਿਸੇ ਭਾਰਤੀ ਬੰਦਰਗਾਹ 'ਤੇ ਪਹੁੰਚ ਜਾਵੇਗਾ ਅਤੇ ਇਸ ਦਾ ਸੰਭਾਵਿਤ ਟਿਕਾਣਾ ਮੁੰਬਈ ਜਾਂ ਕਾਂਡਲਾ ਹੋ ਸਕਦਾ ਹੈ। ਇਹ ਜਹਾਜ਼ ਹੁਣ ਖੁੱਲ੍ਹੇ ਸਮੁੰਦਰ 'ਚ ਪਹੁੰਚ ਚੁੱਕਾ ਹੈ ਅਤੇ ਭਾਰਤੀ ਨੇਵੀ ਦੇ ਮਾਰਗਦਰਸ਼ਨ ਹੇਠ ਸੁਰੱਖਿਅਤ ਰੂਪ ਵਿੱਚ ਅੱਗੇ ਵਧ ਰਿਹਾ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ : ਅਮਰੀਕਾ-ਇਜ਼ਰਾਈਲ ਜੰਗ ਵਿਚਾਲੇ ਈਰਾਨ ਨੇ ਭਾਰਤੀ ਝੰਡੇ ਵਾਲੇ ਟੈਂਕਰਾਂ ਨੂੰ ਹੋਰਮੁਜ਼ ਸਟ੍ਰੇਟ (Hormuz Strait) ਤੋਂ ਸੁਰੱਖਿਅਤ ਰਸਤਾ ਦਿੱਤਾ ਹੈ। ਭਾਰਤੀ ਝੰਡੇ ਵਾਲੇ ਐਲਪੀਜੀ ਟੈਂਕਰ 'ਸ਼ਿਵਾਲਿਕ' ਨੇ ਸਫਲਤਾਪੂਰਵਕ ਇਸ ਸਟ੍ਰੇਟ ਨੂੰ ਪਾਰ ਕਰ ਲਿਆ ਹੈ ਤੇ ਹੁਣ ਦੂਜਾ ਐਲਪੀਜੀ ਜਹਾਜ਼ 'ਨੰਦਾ ਦੇਵੀ' ਵੀ ਇਸ ਅਹਿਮ ਤੇਲ ਮਾਰਗ ਤੋਂ ਸੁਰੱਖਿਅਤ ਬਾਹਰ ਨਿਕਲ ਗਿਆ ਹੈ।
ਸਰਕਾਰੀ ਸੂਤਰਾਂ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ 'ਸ਼ਿਵਾਲਿਕ' ਨੂੰ ਭਾਰਤੀ ਨੇਵੀ ਸੁਰੱਖਿਆ ਦੇ ਰਹੀ ਹੈ। ਉਮੀਦ ਹੈ ਕਿ ਇਹ ਜਹਾਜ਼ ਅਗਲੇ ਦੋ ਦਿਨਾਂ ਦੇ ਅੰਦਰ ਕਿਸੇ ਭਾਰਤੀ ਬੰਦਰਗਾਹ 'ਤੇ ਪਹੁੰਚ ਜਾਵੇਗਾ ਅਤੇ ਇਸ ਦਾ ਸੰਭਾਵਿਤ ਟਿਕਾਣਾ ਮੁੰਬਈ ਜਾਂ ਕਾਂਡਲਾ ਹੋ ਸਕਦਾ ਹੈ। ਇਹ ਜਹਾਜ਼ ਹੁਣ ਖੁੱਲ੍ਹੇ ਸਮੁੰਦਰ 'ਚ ਪਹੁੰਚ ਚੁੱਕਾ ਹੈ ਅਤੇ ਭਾਰਤੀ ਨੇਵੀ ਦੇ ਮਾਰਗਦਰਸ਼ਨ ਹੇਠ ਸੁਰੱਖਿਅਤ ਰੂਪ ਵਿੱਚ ਅੱਗੇ ਵਧ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ 'ਨੰਦਾ ਦੇਵੀ' 46,000 ਮੀਟ੍ਰਿਕ ਟਨ ਤੋਂ ਵੱਧ ਲਿਕਵੀਫਾਈਡ ਪੈਟਰੋਲੀਅਮ ਗੈਸ (LPG) ਲੈ ਕੇ ਜਾ ਰਿਹਾ ਹੈ ਜੋ ਭਾਰਤ ਦੀ ਐਨਰਜੀ ਸਪਲਾਈ ਚੇਨ ਲਈ ਬਹੁਤ ਜ਼ਰੂਰੀ ਹੈ। ਸੂਤਰਾਂ ਮੁਤਾਬਕ, ਦੋਵਾਂ ਜਹਾਜ਼ਾਂ ਨੂੰ 'ਨੇਵਲ ਐਸੇਟਸ' (Naval Assets) ਰਾਹੀਂ ਨੇੜਿਓਂ ਗਾਈਡ ਕੀਤਾ ਜਾ ਰਿਹਾ ਹੈ ਤਾਂ ਜੋ ਰਣਨੀਤਕ ਤੌਰ 'ਤੇ ਸੰਵੇਦਨਸ਼ੀਲ ਪਾਣੀਆਂ ਤੋਂ ਸੁਰੱਖਿਅਤ ਲੰਘਣਾ ਯਕੀਨੀ ਬਣਾਇਆ ਜਾ ਸਕੇ।
ਇਹ ਕਦਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਵਿਚਕਾਰ ਸਾਮਾਨ ਅਤੇ ਊਰਜਾ ਦੇ ਪ੍ਰਵਾਹ ਨੂੰ ਲੈ ਕੇ ਹੋਈ ਉੱਚ ਪੱਧਰੀ ਗੱਲਬਾਤ ਤੋਂ ਬਾਅਦ ਚੁੱਕਿਆ ਗਿਆ ਹੈ। ਇਸ ਦੌਰਾਨ, ਭਾਰਤ 'ਚ ਈਰਾਨ ਦੇ ਰਾਜਦੂਤ ਮੁਹੰਮਦ ਫਤਾਲੀ ਨੇ ਸ਼ੁੱਕਰਵਾਰ ਨੂੰ ਇਸ਼ਾਰਾ ਕੀਤਾ ਕਿ ਮਿਡਲ ਈਸਟ 'ਚ ਵਧਦੇ ਤਣਾਅ ਦੇ ਵਿਚਕਾਰ ਭਾਰਤੀ ਜਹਾਜ਼ਾਂ ਨੂੰ ਜਲਦੀ ਹੀ ਹੋਰਮੁਜ਼ ਸਟ੍ਰੇਟ ਤੋਂ ਸੁਰੱਖਿਅਤ ਰਸਤਾ ਮਿਲ ਸਕਦਾ ਹੈ।
ਫਤਾਲੀ ਨੇ ਕਿਹਾ ਕਿ ਇਸ ਖੇਤਰ ਵਿੱਚ ਭਾਰਤ ਅਤੇ ਈਰਾਨ ਦੇ ਸਾਂਝੇ ਹਿੱਤ ਹਨ। ਉਨ੍ਹਾਂ ਕਿਹਾ, 'ਹਾਂ, ਕਿਉਂਕਿ ਭਾਰਤ ਸਾਡਾ ਦੋਸਤ ਹੈ। ਤੁਸੀਂ ਇਸ ਨੂੰ ਦੋ-ਤਿੰਨ ਘੰਟਿਆਂ ਦੇ ਅੰਦਰ ਦੇਖ ਲਵੋਗੇ। ਸਾਡਾ ਮੰਨਣਾ ਹੈ ਕਿ ਇਸ ਖੇਤਰ ਵਿੱਚ ਈਰਾਨ ਅਤੇ ਭਾਰਤ ਦੇ ਹਿੱਤ ਇੱਕੋ ਜਿਹੇ ਹਨ।" ਉਨ੍ਹਾਂ ਅੱਗੇ ਕਿਹਾ, "ਭਾਰਤ 'ਚ ਰਾਜਦੂਤ ਵਜੋਂ ਮੈਂ ਇਹ ਕਹਿਣਾ ਚਾਹਾਂਗਾ ਕਿ ਇਸ ਸਥਿਤੀ ਵਿੱਚ ਜੰਗ ਤੋਂ ਬਾਅਦ ਭਾਰਤ ਸਰਕਾਰ ਨੇ ਵੱਖ-ਵੱਖ ਖੇਤਰਾਂ ਵਿੱਚ ਸਾਡੀ ਮਦਦ ਕੀਤੀ।"