ਨੇਪਾਲ ਦੇ '100 ਰੁਪਏ ਵਾਲੇ' ਨਿਯਮ 'ਤੇ ਆ ਗਿਆ ਭਾਰਤ ਦਾ ਜਵਾਬ, ਹੁਣ ਬਿਹਾਰ ਬਾਰਡਰ 'ਤੇ ਨਹੀਂ ਹੋਵੇਗੀ ਦਿੱਕਤ
ਭਾਰਤ ਦੇ ਬਿਹਾਰ ਰਾਜ ਦੀ ਸਰਹੱਦ ਨੇਪਾਲ ਨਾਲ ਲੱਗਦੀ ਹੈ। ਇਸ ਲਈ, ਨੇਪਾਲੀ ਲੋਕ ਜ਼ਰੂਰੀ ਸਾਮਾਨ ਖਰੀਦਣ ਲਈ ਬਿਹਾਰ ਆਉਂਦੇ ਸਨ। ਹੁਣ, ਵਿਦੇਸ਼ ਮੰਤਰਾਲੇ ਦੇ ਬਿਆਨ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਨਿੱਜੀ ਵਰਤੋਂ ਲਈ ਸਮਾਨ ਲੈ ਕੇ ਜਾਣ ਵਾਲੇ ਲੋਕਾਂ ਨੂੰ ਬਿਹਾਰ ਸਰਹੱਦ 'ਤੇ ਨਹੀਂ ਰੋਕਿਆ ਜਾਵੇ।
Publish Date: Thu, 23 Apr 2026 05:41 PM (IST)
Updated Date: Thu, 23 Apr 2026 05:43 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ ; ਲੋਕ ਭਾਰਤ-ਨੇਪਾਲ ਦੇ ਬਾਰਡਰ ’ਤੇ ਦਹਾਕਿਆਂ ਤੋਂ ਆਸਾਨੀ ਨਾਲ ਇਕ ਪਾਸੇ ਤੋਂ ਦੂਜੇ ਪਾਸੇ ਆ ਜਾ ਸਕਦੇ ਹਨ । ਇਸ ਆਵਾਜਾਈ ਨਾਲ ਨੇਪਾਲ ਦੇ ਲੋਕਾਂ ਨੂੰ ਪੂਰਾ ਲਾਭ ਮਿਲਦਾ ਰਿਹਾ ਹੈ, ਜਿਸ ਨਾਲ ਉਹ ਭਾਰਤ ਦੇ ਸਰਹੱਦੀ ਬਾਜ਼ਾਰਾਂ ਵਿਚ ਕਰਿਆਨੇ ਦਾ ਸਾਮਾਨ, ਦਵਾਈਆਂ, ਭਾਂਡੇ, ਇਲੈਕਟ੍ਰਾਨਿਕਸ ਅਤੇ ਵਿਆਹ ਦੀਆਂ ਚੀਜ਼ਾਂ ਖਰੀਦਣ ਆਉਂਦੇ ਹਨ।
ਨੇਪਾਲ ਦੇ 100 ਰੁਪਏ ਵਾਲੇ ਨਿਯਮ 'ਤੇ ਭਾਰਤ ਦਾ ਜਵਾਬ
ਭਾਰਤੀ ਵਿਦੇਸ਼ ਮੰਤਰਾਲੇ ਨੇ ਹੁਣ ਨੇਪਾਲ ਦੇ ਕਸਟਮ ਡਿਊਟੀ ਫੈਸਲੇ 'ਤੇ ਇਕ ਬਿਆਨ ਜਾਰੀ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, "ਅਸੀਂ ਰਿਪੋਰਟਾਂ ਤੋਂ ਜਾਣੂ ਹਾਂ ਕਿ ਨੇਪਾਲੀ ਅਧਿਕਾਰੀ ਇਕ ਮੌਜੂਦਾ ਨਿਯਮ ਲਾਗੂ ਕਰ ਰਹੇ ਹਨ ਜੋ ਸਰਹੱਦ ਪਾਰ ਕਰਨ ਵਾਲੇ ਯਾਤਰੀਆਂ ਤੋਂ ਕਸਟਮ ਡਿਊਟੀ ਵਸੂਲਦਾ ਹੈ ਜੇਕਰ ਉਹ 100 ਨੇਪਾਲੀ ਰੁਪਏ ਤੋਂ ਵੱਧ ਮੁੱਲ ਦਾ ਭਾਰਤ ਵਿੱਚ ਖਰੀਦਿਆ ਸਮਾਨ ਲੈ ਕੇ ਜਾਂਦੇ ਹਨ।"
ਰਣਧੀਰ ਜੈਸਵਾਲ ਨੇ ਅੱਗੇ ਕਿਹਾ, "ਅਸੀਂ ਸਮਝਦੇ ਹਾਂ ਕਿ ਨੇਪਾਲੀ ਸਰਕਾਰ ਨੇ ਇਹ ਕਦਮ ਮੁੱਖ ਤੌਰ 'ਤੇ ਗੈਰ-ਰਸਮੀ ਵਪਾਰ ਅਤੇ ਤਸਕਰੀ ਨੂੰ ਰੋਕਣ ਲਈ ਚੁੱਕਿਆ ਹੈ।"
ਵਿਦੇਸ਼ ਮੰਤਰਾਲੇ ਨੇ ਅੱਗੇ ਕਿਹਾ, "ਅਸੀਂ ਇੱਕ ਸੀਨੀਅਰ ਨੇਪਾਲੀ ਅਧਿਕਾਰੀ ਦਾ ਬਿਆਨ ਵੀ ਦੇਖਿਆ ਹੈ ਕਿ ਨਿੱਜੀ ਵਰਤੋਂ ਲਈ ਘਰੇਲੂ ਸਾਮਾਨ ਲਿਜਾਣ ਵਾਲੇ ਆਮ ਲੋਕਾਂ ਨੂੰ ਨਹੀਂ ਰੋਕਿਆ ਜਾਵੇਗਾ।"
ਭਾਰਤ ਦੇ ਬਿਹਾਰ ਰਾਜ ਦੀ ਸਰਹੱਦ ਨੇਪਾਲ ਨਾਲ ਲੱਗਦੀ ਹੈ। ਇਸ ਲਈ, ਨੇਪਾਲੀ ਲੋਕ ਜ਼ਰੂਰੀ ਸਾਮਾਨ ਖਰੀਦਣ ਲਈ ਬਿਹਾਰ ਆਉਂਦੇ ਸਨ। ਹੁਣ, ਵਿਦੇਸ਼ ਮੰਤਰਾਲੇ ਦੇ ਬਿਆਨ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਨਿੱਜੀ ਵਰਤੋਂ ਲਈ ਸਮਾਨ ਲੈ ਕੇ ਜਾਣ ਵਾਲੇ ਲੋਕਾਂ ਨੂੰ ਬਿਹਾਰ ਸਰਹੱਦ 'ਤੇ ਨਹੀਂ ਰੋਕਿਆ ਜਾਵੇ।
ਨੇਪਾਲ ’ਚ ਹੋ ਰਿਹਾ ਹੈ ਵਿਰੋਧ
ਨੇਪਾਲੀ ਲੋਕਾਂ ਨੂੰ ਭਾਰਤ ਤੋਂ ਸਾਮਾਨ ਲਿਜਾਣ ਲਈ ਸਰਹੱਦ ਪਾਰ ਕਰਨ ਵਿਚ ਕਦੇ ਕੋਈ ਮੁਸ਼ਕਲ ਨਹੀਂ ਆਈ ਸੀ, ਪਰ ਹੁਣ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪ੍ਰਧਾਨ ਮੰਤਰੀ ਬਾਲੇਨ ਸ਼ਾਹ ਦੇ ਇਸ ਫੈਸਲੇ ਵਿਰੁੱਧ ਨੇਪਾਲ ਵਿਚ ਵਿਰੋਧ ਪ੍ਰਦਰਸ਼ਨ ਚੱਲ ਰਹੇ ਹਨ। ਬਾਲੇਨ ਸ਼ਾਹ ਦੀ ਸਰਕਾਰ ਨੇ ਕਸਟਮ ਡਿਊਟੀ ਲਾਗੂ ਕਰਨ ਦੇ ਨਿਯਮ ਨੂੰ ਨਜ਼ਰਅੰਦਾਜ਼ ਕੀਤਾ ਹੋਇਆ ਸੀ ਪਰ ਹੁਣ ਨੇਪਾਲ ਸਰਕਾਰ ਇਸ ਫੈਸਲੇ ’ਤੇ ਲੋਕਾਂ ਦਾ ਵਿਰੁੱਧ ਝੱਲ ਰਹੀ ਹੈ।