ਜਦੋਂ ਦੁਨੀਆ ਸਿਹਤ ਸਮਾਜ ਦੀ ਭਾਲ 'ਚ ਅੱਗੇ ਵਧ ਰਹੀ ਹੈ, ਉਦੋਂ ਭਾਰਤ ਆਪਣੇ ਗਿਆਨ, ਉਦਯੋਗ ਅਤੇ ਮਿਹਨਤ ਨਾਲ ਨਾ ਸਿਰਫ਼ ਆਪਣੇ ਨਾਗਰਿਕਾਂ ਦੀ ਸਿਹਤ ਦੀ ਸੰਭਾਲ ਕਰ ਰਿਹਾ ਹੈ, ਸਗੋਂ ਦੁਨੀਆ ਦੇ 175 ਦੇਸ਼ਾਂ ਦੀ ਸਿਹਤ ਦਾ ਵੀ ਭਰੋਸੇਮੰਦ ਆਧਾਰ ਬਣ ਚੁੱਕਿਆ ਹੈ।

ਜਾਸ, ਸੋਲਨ: ਜਦੋਂ ਦੁਨੀਆ ਸਿਹਤ ਸਮਾਜ ਦੀ ਭਾਲ 'ਚ ਅੱਗੇ ਵਧ ਰਹੀ ਹੈ, ਉਦੋਂ ਭਾਰਤ ਆਪਣੇ ਗਿਆਨ, ਉਦਯੋਗ ਅਤੇ ਮਿਹਨਤ ਨਾਲ ਨਾ ਸਿਰਫ਼ ਆਪਣੇ ਨਾਗਰਿਕਾਂ ਦੀ ਸਿਹਤ ਦੀ ਸੰਭਾਲ ਕਰ ਰਿਹਾ ਹੈ, ਸਗੋਂ ਦੁਨੀਆ ਦੇ 175 ਦੇਸ਼ਾਂ ਦੀ ਸਿਹਤ ਦਾ ਵੀ ਭਰੋਸੇਮੰਦ ਆਧਾਰ ਬਣ ਚੁੱਕਿਆ ਹੈ। ਹਿਮਾਚਲ ਪ੍ਰਦੇਸ਼ ਦੀ ਬੱਦੀ ਅੱਜ ਇਸੇ ਭਾਰਤੀ ਸਮਰੱਥਾ ਦਾ ਜਿਉਂਦੀ ਜਾਗਦੀ ਮਿਸਾਲ ਹੈ, ਜਿਸ ਨੇ ਏਸ਼ੀਆ ਦੇ ਸਭ ਤੋਂ ਵੱਡੇ ਫਰਮਾ ਹੱਬ ਦੇ ਰੂਪ ਵਿੱਚ ਪਛਾਣ ਬਣਾ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਭਾਰਤ ਸਿਹਤ ਦੇ ਖੇਤਰ ਵਿੱਚ ਸਿਰਫ਼ ਆਤਮਨਿਰਭਰ ਹੀ ਨਹੀਂ, ਸਗੋਂ ਕੌਮਾਂਤਰੀ ਅਗਵਾਈਕਰਤਾ ਦੀ ਭੂਮਿਕਾ ਵਿੱਚ ਹੈ।
ਸੰਨ 2003 ਵਿੱਚ 'ਚ ਵਿਸ਼ੇਸ਼ ਉਦਯੋਗਿਕ ਪੈਕੇਜ ਨਾਲ ਸ਼ੁਰੂ ਹੋਈ ਇਹ ਯਾਤਰਾ ਬੀਤੇ ਦੋ ਦਹਾਕਿਆਂ 'ਚ ਉਸ ਮੁਕਾਮ ਤੱਕ ਪਹੁੰਚੀ ਹੈ, ਜਿੱਥੇ ਵੈਕਸੀਨ ਨੂੰ ਛੱਡ ਕੇ ਲਗਪਗ ਹਰੇਕ ਜ਼ਰੂਰੀ ਦਵਾਈ ਦਾ ਉਤਪਾਦਨ ਹਿਮਾਚਲ ਪ੍ਰਦੇਸ਼ ਵਿੱਚ ਹੋ ਰਿਹਾ ਹੈ ਅਤੇ ਭਾਰਤ ਦੀ ਔਸਧੀ ਸ਼ਕਤੀ ਆਪਣੀਆਂ ਹੱਦਾਂ ਤੋਂ ਪਰ੍ਹੇ ਮਾਨਵਤਾ ਦੀ ਸੇਵਾ ਵਿੱਚ ਲੱਗੀ ਹੈ।
'ਵਸੂਧੈਵ ਕੁਟੁੰਬਕਮ ਕੇਵਲ ਵਿਚਾਰ ਨਹੀਂ...'
ਬੱਦੀ ਦੀ ਇਹ ਕਹਾਣੀ ਸਿਰਫ਼ ਹਿਮਾਚਲ ਪ੍ਰਦੇਸ਼ ਦੀ ਨਹੀਂ, ਸਗੋ. ਉਸ ਭਾਰਤ ਦੀ ਹੈ, ਜੋ ਸਿਹਤ ਨੂੰ ਰਾਸ਼ਟਰਧਰਮ ਮੰਨ ਕੇ ਕੰਮ ਕਰ ਰਿਹਾ ਹੈ। ਇਹ ਉਸ ਭਾਰਤੀ ਸੋਚ ਦਾ ਵਿਸਤਾਰ ਹੈ, ਜਿਸ ਵਿੱਚ 'ਵਸੂਧੈੳ ਕੁਟੁੰਕਮ' ਸਿਰਫ਼ ਵਿਚਾਰ ਨਹੀਂ, ਸਗੋ. ਦਵਾਈ ਦੀ ਹਰੇਕ ਸ਼ੀਸ਼ੀ 'ਚ ਸਾਕਾਰ ਹੁੰਦਾ ਹੈ, ਜਿੱਥੇ ਭਾਰਤ ਦੀ ਮਿਹਨਤ, ਵਿਗਿਆਨ ਅਤੇ ਸੰਕਲਪ ਦੁਨੀਆ ਨੂੰ ਸਿਹਤਮੰਦ ਰੱਖਣ 'ਚ ਲੱਗਿਆ ਹੈ ਅਤੇ ਇਹੀ ਤੰਤਰ ਦੇ ਗੜ੍ਹ ਦੀ ਅਸਲੀ ਪਛਾਣ ਹੈ।
ਇਕ ਸਮਾਂ ਸੀ ਜਦੋਂ ਉਦਯੋਗਾਂ ਨੂੰ ਤਕਨੀਕੀ ਸਟਾਫ ਅਤੇ ਮਜ਼ਦੂਰਾਂ ਲਈ ਦੂਜਿਆਂ ਰਾਜਾਂ ਵੱਲ ਵੇਖਣਾ ਪੈਂਦਾ ਸੀ ਅਤੇ ਸਥਾਨਕ ਹਿੱਸੇਦਾਰੀ ਪੰਜ ਫ਼ੀਸਦੀ ਤੱਕ ਸਿਮਟੀ ਹੋਈ ਸੀ। ਅੱਜ ਸਥਿਤੀ ਬਦਲੀ ਹੈ।
ਲਗਪਗ 40 ਫ਼ੀਸਦੀ ਤਕਨੀਕੀ ਅਤੇ ਗ਼ੈਰ ਤਕਨੀਕੀ ਸਟਾਫ਼ ਹਿਮਾਚਲ ਤੋਂ ਹੀ ਮਿਲ ਰਿਹਾ ਹੈ। ਇਹ ਬਦਲਾਅ ਸਿਰਫ਼ ਰੁਜ਼ਗਾਰ ਦਾ ਨਹੀਂ, ਸਗੋਂ ਇਕ ਸਿਹਤਮੰਦ, ਮਜ਼ਬੂਤ ਤੇ ਆਤਮਨਿਰਭਰ ਸਮਾਜ ਦੇ ਨਿਰਮਾਣ ਦਾ ਸੰਕੇਤ ਹੈ, ਜਿੱਥੇ ਸਥਾਨਕ ਪ੍ਰਤਿਭਾ ਕੌਮਾਂਤਰੀ ਜ਼ਰੂਰਤਾਂ ਨੂੰ ਪੂਰਾ ਕਰ ਰਹੀ ਹੈ।
ਦਵਾਈ ਉਤਪਾਦਨ ਦੇ ਨਾਲ-ਨਾਲ ਪ੍ਰਿੰਟਿੰਗ, ਪੈਕੇਜਿੰਗ ਅਤੇ ਫਾਇਲ ਨਿਰਮਾਣ ਵਰਗੇ ਸਹਾਇਕ ਉਦਯੋਗਾਂ ਦਾ ਸੂਬੇ ਵਿੱਚ ਹੀ ਵਿਕਸਿਤ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਸਿਹਤ ਖੇਤਰ ਵਿੱਚ ਸੰਪੂਰਨ ਈਕੋਸਿਸਟਮ ਤਿਆਰ ਕਰ ਰਿਹਾ ਹੈ, ਜਿਸ ਨਾਲ ਗੁਣਵੱਤਾ, ਸਮਾਂ ਤੇ ਲਾਗਤ-ਤਿੰਨਾਂ ਵਿੱਚ ਸੰਤੁਲਨ ਬਣਿਆ ਹੈ।
ਭਾਰਤ ਦੀ ਇਹ ਉਪਲੱਬਧੀ ਇਸ ਲਈ ਵੀ ਮਾਣਮੱਤੀ ਹੈ, ਕਿਉਂਕਿ ਇੱਥੇ ਬਣੀਆਂ ਦਵਾਈਆਂ ਵਿਕਾਸਸ਼ੀਲ ਹੀ ਨਹੀਂ, ਸਗੋਂ ਵਿਕਸਿਤ ਦੇਸ਼ਾਂ ਦੇ ਸਿਹਤਤੰਤਰ ਦਾ ਵੀ ਭਰੋਸਾ ਹਨ। ਸਸਤੀਆਂ, ਪ੍ਰਭਾਵੀ ਤੇ ਕੌਮਾਂਤਰੀ ਮਿਆਰਾਂ 'ਤੇ ਖਰੀਆਂ ਉੱਤਰਨ ਵਾਲੀਆਂ ਭਾਰਤੀ ਦਵਾਈਆਂ ਨੇ ਇਹ ਸਿੱਧ ਕੀਤਾ ਹੈ ਕਿ ਭਾਰਤ ਸਿਰਫ਼ ਉਪਭੋਗਤਾ ਨਹੀਂ, ਸਗੋਂ ਕੌਮਾਂਤਰੀ ਸਿਹਤ ਦਾ ਸੁਰੱਖਿਅਕ ਹੈ।