ਰਿਸ਼ਵਤ ਨਹੀਂ ਮਿਲੀ ਤਾਂ ਨਕਦੀ ਦੇ ਨਾਲ ਮੁਰਗੇ-ਬੱਕਰੀ ਵੀ ਲੈ ਗਈ ਪੁਲਿਸ; SHO ਤੇ ਕਾਂਸਟੇਬਲ ਗ੍ਰਿਫ਼ਤਾਰ
ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਮੁਲਾਜ਼ਮ ਕਰੀਬ 7500 ਰੁਪਏ ਨਕਦ ਦੇ ਨਾਲ ਇੱਕ ਬੱਕਰਾ ਅਤੇ ਮੁਰਗੇ ਵੀ ਜ਼ਬਰਦਸਤੀ ਲੈ ਗਏ। ਇਸ ਘਟਨਾ ਕਾਰਨ ਪਿੰਡ ਵਾਸਿਆਂ ਵਿੱਚ ਭਾਰੀ ਰੋਸ ਫੈਲ ਗਿਆ। ਬਾਅਦ ਵਿੱਚ ਸੌਦਾ 8 ਲੱਖ ਰੁਪਏ ਵਿੱਚ ਤੈਅ ਹੋਇਆ, ਜਿਸ ਦੀ ਸ਼ਿਕਾਇਤ ACB ਨੂੰ ਦਿੱਤੀ ਗਈ।
Publish Date: Tue, 24 Mar 2026 11:25 AM (IST)
Updated Date: Tue, 24 Mar 2026 11:26 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ: ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ ਵਿੱਚ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਇੱਥੇ ਪੁਲਿਸ ਮੁਲਾਜ਼ਮਾਂ 'ਤੇ ਦੋਸ਼ ਹੈ ਕਿ ਰਿਸ਼ਵਤ ਨਾ ਮਿਲਣ 'ਤੇ ਉਨ੍ਹਾਂ ਨੇ ਪੀੜਤ ਪਰਿਵਾਰ ਦੇ ਘਰੋਂ ਨਕਦੀ ਦੇ ਨਾਲ-ਨਾਲ ਬੱਕਰਾ ਅਤੇ ਮੁਰਗੇ ਤੱਕ ਚੁੱਕ ਲਏ।
ਇਸ ਮਾਮਲੇ ਵਿੱਚ ਐਂਟੀ ਕੁਰੱਪਸ਼ਨ ਬਿਊਰੋ (ACB) ਨੇ ਕਾਂਸਟੇਬਲ ਭਾਲਾਰਾਮ ਪਟੇਲ ਨੂੰ 8 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ, ਜਦਕਿ ਮਾਂਡਵਾ ਥਾਣਾ ਮੁਖੀ (SHO) ਨਿਰਮਲ ਕੁਮਾਰ ਖੱਤਰੀ ਨੂੰ ਵੀ ਬਾਅਦ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ।
ਕੀ ਹੈ ਪੂਰਾ ਮਾਮਲਾ?
ਜਾਣਕਾਰੀ ਅਨੁਸਾਰ 20 ਮਾਰਚ ਨੂੰ ਮਾਂਡਵਾ ਥਾਣਾ ਪੁਲਿਸ ਨੇ ਸਾਡੀਫਲਾਂ ਅਤੇ ਨਦੀਫਲਾਂ ਪਿੰਡਾਂ ਵਿੱਚ ਛਾਪੇਮਾਰੀ ਕਰਕੇ ਡੋਡਾ-ਚੂਰਾ ਬਰਾਮਦ ਕੀਤਾ ਸੀ। ਦੋਸ਼ ਹੈ ਕਿ ਫ਼ਰਾਰ ਮੁਲਜ਼ਮਾਂ ਦੇ ਪਰਿਵਾਰ ਵਾਲਿਆਂ ਨੂੰ NDPS ਐਕਟ ਵਿੱਚ ਫਸਾਉਣ ਦੀ ਧਮਕੀ ਦੇ ਕੇ 5-5 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਜਦੋਂ ਪਰਿਵਾਰ ਨੇ ਇੰਨੀ ਵੱਡੀ ਰਕਮ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਪੁਲਿਸ ਮੁਲਾਜ਼ਮਾਂ ਨੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ।
ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਮੁਲਾਜ਼ਮ ਕਰੀਬ 7500 ਰੁਪਏ ਨਕਦ ਦੇ ਨਾਲ ਇੱਕ ਬੱਕਰਾ ਅਤੇ ਮੁਰਗੇ ਵੀ ਜ਼ਬਰਦਸਤੀ ਲੈ ਗਏ। ਇਸ ਘਟਨਾ ਕਾਰਨ ਪਿੰਡ ਵਾਸਿਆਂ ਵਿੱਚ ਭਾਰੀ ਰੋਸ ਫੈਲ ਗਿਆ। ਬਾਅਦ ਵਿੱਚ ਸੌਦਾ 8 ਲੱਖ ਰੁਪਏ ਵਿੱਚ ਤੈਅ ਹੋਇਆ, ਜਿਸ ਦੀ ਸ਼ਿਕਾਇਤ ACB ਨੂੰ ਦਿੱਤੀ ਗਈ।
ਰੰਗੇ ਹੱਥੀਂ ਫੜਿਆ ਗਿਆ ਕਾਂਸਟੇਬਲ
22 ਮਾਰਚ ਨੂੰ ACB ਨੇ ਜਾਲ ਵਿਛਾ ਕੇ ਕਾਂਸਟੇਬਲ ਨੂੰ ਪੀੜਤ ਦੇ ਘਰੋਂ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਸ ਨੇ ਕਬੂਲ ਕੀਤਾ ਕਿ ਉਹ ਇਹ ਰਕਮ SHO ਲਈ ਲੈ ਰਿਹਾ ਸੀ। ਇਸ ਤੋਂ ਬਾਅਦ ACB ਨੇ ਮਾਂਡਵਾ ਥਾਣੇ ਪਹੁੰਚ ਕੇ ਐਸ.ਐਚ.ਓ (SHO) ਨੂੰ ਵੀ ਗ੍ਰਿਫ਼ਤਾਰ ਕਰ ਲਿਆ।
ਇਸ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਸੁਪਰਡੈਂਟ (SP) ਡਾ. ਅੰਮ੍ਰਿਤਾ ਦੁਹਨ ਨੇ ਬੱਕਰਾ ਅਤੇ ਮੁਰਗੇ ਲੈ ਜਾਣ ਦੇ ਦੋਸ਼ਾਂ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ।