- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਅਤੇ ਪੁਲਿਸ ਅਧਿਕਾਰੀ ਨਿਸ਼ਚਿੰਤ ਸਿੰਘ ਨੇਗੀ ਨੇ ਜਾਣਕਾਰੀ ਮਿਲਣ 'ਤੇ ਮੌਕੇ 'ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਉਪ ਮੁੱਖ ਮੰਤਰੀ ਨੇ ਨਾਹਨ ਮੈਡੀਕਲ ਕਾਲਜ ਪ੍ਰਸ਼ਾਸਨ ਨੂੰ ਘਟਨਾ ਦੇ ਬਾਅਦ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਬਾਅਦ ਮੈਡੀਕਲ ਕਾਲਜ ਪ੍ਰਸ਼ਾਸਨ ਨੇ ਐਮਰਜੈਂਸੀ ਵਾਰਡ ਖਾਲੀ ਕਰਵਾ ਦਿੱਤਾ।

ਜਾ.ਸ, ਨਾਹਨ : ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਹਰਿਪੁਰਧਾਰ ’ਚ ਸ਼ੁੱਕਰਵਾਰ ਦੁਪਹਿਰ ਲਗਪਗ ਤਿੰਨ ਵਜੇ ਇਕ ਓਵਰਲੋਡ ਨਿੱਜੀ ਬੱਸ ਸੜਕ 'ਤੇ ਜੰਮੇ ਪਾਣੀ (ਪਾਲਾ) 'ਤੇ ਤਿਲਕ ਕੇ ਲਗਪਗ 400 ਫੁੱਟ ਡੂੰਘੀ ਖੱਡ ਵਿਚ ਡਿੱਗ ਗਈ। ਇਸ ਹਾਦਸੇ ਵਿਚ 14 ਲੋਕਾਂ ਦੀ ਮੌਤ ਹੋ ਗਈ, ਜਦਕਿ 52 ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ (ਆਈਜੀਐੱਮਸੀ) ਸ਼ਿਮਲਾ, ਮੈਡੀਕਲ ਕਾਲਜ ਅਤੇ ਹਸਪਤਾਲ ਨਾਹਨ ਅਤੇ ਸਿਵਲ ਹਸਪਤਾਲ ਸੋਲਨ ਵਿਚ ਭੇਜਿਆ ਗਿਆ ਹੈ। 39 ਸੀਟਰ ਦੀ ਬੱਸ ’ਚ 66 ਲੋਕ ਸਵਾਰ ਸਨ।
ਮਾਘੀ ਦੇ ਤਿਉਹਾਰ ਦੇ ਮੌਕੇ 'ਤੇ ਸ਼ਿਮਲਾ ਵਿਚ ਰਹਿਣ ਵਾਲੇ ਸਿਰਮੌਰ ਜ਼ਿਲ੍ਹੇ ਦੇ ਬਹੁਤ ਸਾਰੇ ਲੋਕ ਨਿੱਜੀ ਬੱਸ ਜੀਤ ਕੋਚ ਵਿਚ ਸਵਾਰ ਹੋ ਕੇ ਆਪਣੇ ਘਰ ਜਾ ਰਹੇ ਸਨ। ਬੱਸ ਸ਼ਿਮਲਾ ਤੋਂ ਸਵੇਰੇ ਸਾਢੇ ਸੱਤ ਵਜੇ ਚੱਲੀ ਸੀ ਅਤੇ ਸੋਲਨ-ਰਾਜਗੜ੍ਹ-ਹਰਿਪੁਰਧਾਰ ਰਾਹੀਂ ਕੁਪਵੀ ਜਾ ਰਹੀ ਸੀ, ਜਿਸ ਦੌਰਾਨ ਹਾਦਸਾ ਹੋ ਗਿਆ।
ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਅਤੇ ਪੁਲਿਸ ਅਧਿਕਾਰੀ ਨਿਸ਼ਚਿੰਤ ਸਿੰਘ ਨੇਗੀ ਨੇ ਜਾਣਕਾਰੀ ਮਿਲਣ 'ਤੇ ਮੌਕੇ 'ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਉਪ ਮੁੱਖ ਮੰਤਰੀ ਨੇ ਨਾਹਨ ਮੈਡੀਕਲ ਕਾਲਜ ਪ੍ਰਸ਼ਾਸਨ ਨੂੰ ਘਟਨਾ ਦੇ ਬਾਅਦ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਬਾਅਦ ਮੈਡੀਕਲ ਕਾਲਜ ਪ੍ਰਸ਼ਾਸਨ ਨੇ ਐਮਰਜੈਂਸੀ ਵਾਰਡ ਖਾਲੀ ਕਰਵਾ ਦਿੱਤਾ। ਜ਼ਖਮੀਆਂ ਦੀ ਜਾਂਚ ਲਈ 10 ਡਾਕਟਰਾਂ ਨੂੰ ਤਾਇਨਾਤ ਕੀਤਾ ਗਿਆ ਹੈ। ਕਈ ਜ਼ਖਮੀਆਂ ਨੂੰ ਸਥਾਨਕ ਲੋਕ ਆਪਣੇ ਵਾਹਨਾਂ ਅਤੇ ਐਂਬੂਲੈਂਸਾਂ ਰਾਹੀਂ ਸੋਲਨ, ਸੰਗੜਾਹ, ਨਾਹਨ ਅਤੇ ਸ਼ਿਮਲਾ ਲੈ ਗਏ। ਪੁਲਿਸ ਅਧਿਕਾਰੀ ਨਿਸ਼ਚਿੰਤ ਸਿੰਘ ਨੇਗੀ ਨੇ ਦੱਸਿਆ ਕਿ ਹੁਣ ਤੱਕ 14 ਲੋਕਾਂ ਦੀਆਂ ਲਾਸ਼•ਾਂ ਕੱਢੀਆਂ ਜਾ ਚੁੱਕੀਆਂ ਹਨ। ਹਾਦਸੇ ਤੋਂ ਬਾਅਦ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਅਤੇ ਉਦਯੋਗ ਮੰਤਰੀ ਹਰਸ਼ਵਰਧਨ ਚੌਹਾਨ ਨੇ ਨਾਹਨ ਮੈਡੀਕਲ ਕਾਲਜ ਅਤੇ ਹਸਪਤਾਲ ਪਹੁੰਚ ਕੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ। ਮੁਕੇਸ਼ ਅਗਨੀਹੋਤਰੀ ਹਾਦਸੇ ਦੇ ਸਥਾਨ 'ਤੇ ਵੀ ਪਹੁੰਚੇ। ਇਸ ਦੌਰਾਨ, ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਵਿਨੇ ਕੁਮਾਰ ਪਾਲਮਪੁਰ ਦਾ ਦੌਰਾ ਰੱਦ ਕਰਕੇ ਹਰਿਪੁਰਧਾਰ ਲਈ ਰਵਾਨਾ ਹੋ ਗਏ।
ਬੱਸ ਦੇ ਸਾਰੇ ਦਸਤਾਵੇਜ਼ ਸਹੀ
ਹਾਦਸੇ ਦਾ ਸ਼ਿਕਾਰ ਹੋਈ ਬੱਸ ਦੇ ਸਾਰੇ ਦਸਤਾਵੇਜ਼ ਸਹੀ ਸਨ। ਖੇਤਰੀ ਆਵਾਜਾਈ ਅਧਿਕਾਰੀ ਸਿਰਮੌਰ ਸੋਨਾ ਚੰਦੈਲ ਨੇ ਦੱਸਿਆ ਕਿ ਬੱਸ (ਐਚਪੀ64-6667) ਦਾ ਪਰਮਿਟ 8 ਜੁਲਾਈ 2029 ਤੱਕ ਵੈਲਿਡ ਹੈ। ਬੱਸ ਦੀ ਫਿਟਨੈੱਸ 14 ਫਰਵਰੀ 2026 ਤੱਕ ਹੈ ਅਤੇ ਇੰਸ਼ੋਰੈਂਸ 12 ਫਰਵਰੀ ਤੱਕ ਹੈ। ਡਰਾਈਵਰ-ਕੰਡਕਟਰ ਸਮੇਤ ਬੱਸ ਦੀ ਸਮਰੱਥਾ 39 ਸੀਟਾਂ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਟੀਮ ਮੌਕੇ 'ਤੇ ਭੇਜੀ ਗਈ ਹੈ।
ਹਾਦਸਾ ਅਤਿ ਪੀੜਾਦਾਇਕ ਹੈ। ਮਰਹੂਮਾਂ ਦੀ ਆਤਮਾ ਦੀ ਸ਼ਾਂਤੀ ਅਤੇ ਦੁਖੀ ਪਰਿਵਾਰਾਂ ਪ੍ਰਤੀ ਸੰਵੇਦਨਾ। ਵਿਰੋਧੀ ਧਿਰ ਦੇ ਆਗੂ ਜੈਰਾਮ ਠਾਕੁਰ ਅਤੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਡਾ. ਰਾਜੀਵ ਬਿੰਦਲ ਤੋਂ ਹਾਦਸੇ ਦੀ ਵਿਸਥਾਰ ਜਾਣਕਾਰੀ ਪ੍ਰਾਪਤ ਕੀਤੀ ਹੈ। ਇਸ ਮੁਸ਼ਕਲ ਸਮੇਂ ਵਿਚ ਭਾਜਪਾ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਹੈ।
- ਜਗਤ ਪ੍ਰਕਾਸ਼ ਨੱਡਾ, ਕੇਂਦਰੀ ਸਿਹਤ ਮੰਤਰੀ
ਹਾਦਸਾ ਬਹੁਤ ਦੁਖਦਾਇਕ ਹੈ। ਜ਼ਿਲ੍ਹਾ ਪ੍ਰਸ਼ਾਸਨ ਨੂੰ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦੇਣ ਅਤੇ ਜ਼ਖਮੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਕਿਹਾ ਗਿਆ ਹੈ। ਭਗਵਾਨ ਤੋਂ ਪ੍ਰਾਰਥਨਾ ਹੈ ਕਿ ਜ਼ਖਮੀ ਜਲਦੀ ਸਿਹਤਮੰਦ ਹੋਣ, ਮਰਹੂਮਾਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਮਿਲੇ ਅਤੇ ਦੁਖੀ ਪਰਿਵਾਰਾਂ ਨੂੰ ਇਸ ਨੁਕਸਾਨ ਨੂੰ ਸਹਿਣ ਕਰਨ ਦੀ ਸ਼ਕਤੀ ਮਿਲੇ।**
- ਸੁਖਵਿੰਦਰ ਸਿੰਘ ਸੁੱਖੂ, ਮੁੱਖ ਮੰਤਰੀ