ਪਾਣੀ ਭਰਨ ਕਾਰਨ ਪਰੇਸ਼ਾਨ ਕਈ ਯਾਤਰੀਆਂ ਨੂੰ ਏਅਰਪੋਰਟ ਮੁਲਾਜ਼ਮਾਂ ਦੀ ਮਦਦ ਨਾਲ ਟੈਕਸੀ ਸਟੈਂਡ ਤਕ ਪਹੁੰਚਾਇਆ ਗਿਆ। ਬਾਅਦ 'ਚ ਹਾਲਾਤ ਵਿਗੜਦੇ ਦੇਖ ਯਾਤਰੀਆਂ ਲਈ ਆਗਮਨ ਦੁਆਰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਇਸ ਦੌਰਾਨ ਏਅਰਪੋਰਟ ਦੇ ਮੁਲਾਜ਼ਮ ਪੰਪ ਰਾਹੀਂ ਪਾਣੀ ਕੱਢਣ 'ਚ ਲੱਗ ਗਏ। ਸ਼ਨਿਚਰਵਾਰ ਸਵੇਰੇ ਕਰੀਬ ਨੌਂ ਵਜੇ ਟਰਮੀਨਲ-3 ਦੀ ਸਥਿਤੀ ਆਮ ਹੋਈ ਤੇ ਆਗਮਨ ਦੁਆਰ ਨੂੰ ਯਾਤਰੀਆਂ ਲਈ ਖੋਲਿ੍ਹਆ ਜਾ ਸਕਿਆ।

ਜੇਐੱਨਐੱਨ, ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) 'ਚ ਸ਼ੁੱਕਰਵਾਰ ਦੇਰ ਰਾਤ ਤੋਂ ਸ਼ੁਰੂ ਹੋਈ ਬਾਰਿਸ਼ ਨੇ ਕਈ ਸਾਲ ਦੇ ਰਿਕਾਰਡ ਤੋੜ ਦਿੱਤੇ। ਪਾਣੀ ਜਮ੍ਹਾਂ ਹੋਣ ਨਾਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ-3 'ਤੇ ਟੈਕਸੀ ਸਟੈਂਡ ਦੇ ਨਾਲ ਹੀ ਆਗਮਨ ਦੁਆਰ ਤਕ ਪਾਣੀ ਭਰ ਗਿਆ। ਇਸ ਨਾਲ ਜਹਾਜ਼ਾਂ ਦੇ ਸੰਚਾਲਣ 'ਤੇ ਅਸਰ ਪਿਆ ਤੇ ਪੰਜ ਉਡਾਣਾਂ ਨੂੰ ਡਾਇਰਵਰਟ ਕਰਨਾ ਪਿਆ।
ਪਾਣੀ ਭਰਨ ਕਾਰਨ ਪਰੇਸ਼ਾਨ ਕਈ ਯਾਤਰੀਆਂ ਨੂੰ ਏਅਰਪੋਰਟ ਮੁਲਾਜ਼ਮਾਂ ਦੀ ਮਦਦ ਨਾਲ ਟੈਕਸੀ ਸਟੈਂਡ ਤਕ ਪਹੁੰਚਾਇਆ ਗਿਆ। ਬਾਅਦ 'ਚ ਹਾਲਾਤ ਵਿਗੜਦੇ ਦੇਖ ਯਾਤਰੀਆਂ ਲਈ ਆਗਮਨ ਦੁਆਰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਇਸ ਦੌਰਾਨ ਏਅਰਪੋਰਟ ਦੇ ਮੁਲਾਜ਼ਮ ਪੰਪ ਰਾਹੀਂ ਪਾਣੀ ਕੱਢਣ 'ਚ ਲੱਗ ਗਏ। ਸ਼ਨਿਚਰਵਾਰ ਸਵੇਰੇ ਕਰੀਬ ਨੌਂ ਵਜੇ ਟਰਮੀਨਲ-3 ਦੀ ਸਥਿਤੀ ਆਮ ਹੋਈ ਤੇ ਆਗਮਨ ਦੁਆਰ ਨੂੰ ਯਾਤਰੀਆਂ ਲਈ ਖੋਲਿ੍ਹਆ ਜਾ ਸਕਿਆ। ਇਸ 'ਚ ਕਰੀਬ 25 ਮਿੰਟ ਦਾ ਸਮਾਂ ਮੁਲਾਜ਼ਮਾਂ ਨੂੰ ਲੱਗਾ। ਡਾਇਲ ਦੇ ਅਧਿਕਾਰੀ ਨੇ ਦੱਸਿਆ ਕਿ ਹਾਲ ਫਿਲਹਾਲ 'ਚ ਪਹਿਲੀ ਵਾਰ ਹੋਇਆ ਹੈ ਜਦੋਂ ਬਾਰਿਸ਼ ਦਾ ਪਾਣੀ ਆਗਮਨ ਦੁਆਰ ਤਕ ਪਹੁੰਚ ਗਿਆ ਹੋਵੇ। ਇਹ ਲਗਾਤਾਰ ਹੋ ਰਹੀ ਬਾਰਿਸ਼ ਦਾ ਅਸਰ ਹੈ। ਹਾਲਾਂਕਿ ਸਥਿਤੀ ਨੂੰ ਏਅਰਪੋਰਟ ਮੁਲਾਜ਼ਮਾਂ ਨੇ ਤੁਰੰਤ ਸੰਭਾਲ ਲਿਆ ਤੇ ਟਰਮੀਨਲ-3 'ਚੋਂ ਪਾਣੀ ਕੱਢ ਦਿੱਤਾ ਗਿਆ। ਉੱਥੇ, ਰਨਵੇ 'ਤੇ ਪਾਣੀ ਨਹੀਂ ਭਰਿਆ ਸੀ। ਡਾਇਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਰੀਬ 17 ਮੀਟਰ ਦਾ ਇਲਾਕਾ ਐੱਨਐੱਚ ਅੱਠ ਤੇ ਟੀ-3 ਦੇ ਵਿਚਕਾਰ ਹੇਠਾਂ ਵੱਲ ਹ। ਅਜਿਹੇ 'ਚ ਭਾਰੀ ਬਾਰਿਸ਼ ਤੋਂ ਬਾਅਦ ਇਸ ਇਲਾਕੇ 'ਚ ਆਲੇ ਦੁਆਲੇ ਦਾ ਪਾਣੀ ਜਮ੍ਹਾਂ ਹੋ ਗਿਆ। ਬਾਰਿਸ਼ ਦਾ ਪਾਣੀ ਏਅਰਪੋਰਟ ਤੋਂ ਡਰੇਨ ਰਾਹੀਂ ਨਜ਼ਫਗੜ੍ਹ ਨਾਲੇ 'ਚ ਜਾਂਦਾ ਹੈ। ਡਰੇਨ ਦੀ ਚੌੜਾਈ ਘੱਟ ਹੋਣ ਕਾਰਨ ਇਹ ਪਾਣੀ ਏਅਰਪੋਰਟ ਕੰਪਲੈਕਸ 'ਚ ਫੈਲ ਗਿਆ। ਡਰੇਨ ਨੂੰ ਚੌੜਾ ਕਰਨ ਲਈ ਲੈ ਕੇ ਪਹਿਲਾਂ ਹੀ ਕੇਂਦਰ ਤੇ ਸੂਬਾ ਸਰਕਾਰ ਨਾਲ ਬੈਠਕਾਂ ਹੋ ਚੁੱਕੀਆਂ ਹਨ। ਉਮੀਦ ਹੈ ਕਿ ਛੇਤੀ ਤੋਂ ਛੇਤੀ ਡਰੇਨ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਇਨ੍ਹਾਂ ਫਲਾਈਟਾਂ ਨੂੰ ਕੀਤਾ ਗਿਆ ਡਾਇਵਰਟ
ਚਾਰ ਫਲਾਈਟਾਂ ਨੂੰ ਜੈਪੁਰ ਤੇ ਇਕ ਫਲਾਈਟ ਨੂੰ ਅਹਿਮਦਾਬਾਦ ਡਾਇਵਰਟ ਕੀਤਾ ਗਿਆ। ਇਸ 'ਚ ਇਕ ਫਲਾਈਟ ਕੋਲਕਾਤਾ-ਦਿੱਲੀ ਤੇ ਤਿੰਨ ਫਲਾਈਟਾਂ ਮੁੰਬਈ-ਦਿੱਲੀ ਨੂੰ ਜੈਪੁਰ ਡਾਇਵਰਟ ਕੀਤਾ ਗਿਆ। ਉੱਥੇ ਦੁਬਈ-ਦਿੱਲੀ ਦੀ ਫਲਾਈਟ ਨੂੰ ਅਹਿਮਦਾਬਾਦ ਡਾਇਵਰਟ ਕੀਤਾ ਗਿਆ। ਇਸ ਤੋਂ ਇਲਾਵਾ ਇੰਡੀਗੋ ਏਅਰਲਾਈਨਜ਼ ਦੀਆਂ ਤਿੰਨ ਫਲਾਈਟਾਂ ਨੂੰ ਭਾਰੀ ਬਾਰਿਸ਼ ਦੀ ਵਜ੍ਹਾ ਨਾਲ ਰੱਦ ਕਰ ਦਿੱਤਾ ਗਿਆ। ਇਸ 'ਚ ਦਿੱਲੀ-ਲਖਨਊ, ਦਿੱਲੀ-ਹੈਦਰਾਬਾਦ ਤੇ ਇਕ ਹੋਰ ਫਲਾਈਟ ਸ਼ਾਮਲ ਹੈ।