ਰਾਜਸਥਾਨ 'ਚ ਰੂਹ ਕੰਬਾਊ ਵਾਰਦਾਤ: ਮੌਲਵੀ ਨੇ ਮਸਜਿਦ ਦੇ ਪਖਾਨੇ 'ਚ ਮਜ਼ਦੂਰ 'ਤੇ ਪੈਟਰੋਲ ਪਾ ਕੇ ਲਾਈ ਅੱਗ, ਇਲਾਜ ਦੌਰਾਨ ਮੌਤ
ਉਸ ਦੀ ਸਥਿਤੀ ਜ਼ਿਆਦਾ ਵਿਗੜਣ ਲੱਗੀ ਤਾਂ ਉਸ ਨੂੰ ਜੈਪੁਰ ਰੈਫਰ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮੁਲਜ਼ਮ ਮੌਲਵੀ ਵਾਰਦਾਤ ਤੋਂ ਬਾਅਦ ਫ਼ਰਾਰ ਹੈ।
Publish Date: Sat, 21 Mar 2026 09:40 AM (IST)
Updated Date: Sat, 21 Mar 2026 09:41 AM (IST)
ਜਾਸ, ਜੈਪੁਰ : ਰਾਜਸਥਾਨ ਦੇ ਟੋਂਕ ਜ਼ਿਲ੍ਹੇ ਦੇ ਕਲਮੰਡਾਂ ਪਿੰਡ ’ਚ ਇਕ ਮਸਜਿਦ ’ਚ ਮੌਲਵੀ ਨੇ ਮਜ਼ਦੂਰ ’ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਉਸਦੀਆਂ ਚੀਕਾਂ ਸੁਣ ਕੇ ਪਿੰਡ ਵਾਸੀ ਮੌਕੇ ’ਤੇ ਪੁੱਜੇ ਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਗੰਭੀਰ ਝੁਲਸੇ ਹਕੀਮ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਇਲਾਜ ਦੌਰਾਨ
ਉਸ ਦੀ ਸਥਿਤੀ ਜ਼ਿਆਦਾ ਵਿਗੜਣ ਲੱਗੀ ਤਾਂ ਉਸ ਨੂੰ ਜੈਪੁਰ ਰੈਫਰ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮੁਲਜ਼ਮ ਮੌਲਵੀ ਵਾਰਦਾਤ ਤੋਂ ਬਾਅਦ ਫ਼ਰਾਰ ਹੈ।
ਪੁਲਿਸ ਦੀ ਜਾਂਚ ’ਚ ਪਤਾ ਲੱਗਿਆ ਕਿ 48 ਸਾਲਾ ਹਕੀਮ ਪਿਨਾਰਾ ਮਸਜਿਦ ’ਚ ਰੋਜ਼ਾਨਾ ਨਮਾਜ਼ ਪੜ੍ਹਣ ਆਉਂਦਾ ਸੀ। ਹਮੇਸ਼ਾ ਵਾਂਗ ਬੁੱਧਵਾਰ ਰਾਤ ਨੂੰ ਨਮਾਜ਼ ਪੜ੍ਹਾਉਣ ਤੋਂ ਬਾਅਦ ਉਹ ਮਸਜਿਦ ’ਚ ਇਕ ਪਾਸੇ ਬੈਠ ਗਿਆ। ਇਸੇ ਦੌਰਾਨ ਮੌਲਵੀ ਆਬਿਦ ਅਬਦੁਲ ਰਸ਼ੀਦ ਨੇ ਉਸ ਨੂੰ ਉਸ ਥਾਂ ਤੋਂ ਉੱਠਣ ਲਈ ਕਿਹਾ, ਜਿੱਥੇ ਉਹ ਬੈਠਾ ਸੀ। ਹਕੀਮ ਦੇ ਇਨਕਾਰ ਕਰਨ ’ਤੇ ਦੋਵਾਂ ’ਚ ਵਿਵਾਦ ਹੋ ਗਿਆ। ਹਾਲਾਂਕਿ ਵਿਵਾਦ ਵਧਣ ’ਤੇ ਮਸਜਿਦ ’ਚ ਮੌਜੂਦ ਲੋਕਾਂ ਨੇ ਸਮਝੌਤਾ ਕਰਵਾ ਦਿੱਤਾ। ਵੀਰਵਾਰ ਨੂੰ ਦਿਨੇ ਹਕੀਮ ਮੁੜ ਮਸਜਿਦ ’ਚ ਨਮਾਜ਼ ਪੜ੍ਹਣ ਆਇਆ। ਉਸ ਸਮੇਂ ਮਸਿਜਦ ’ਚ ਹੋਰ ਕੋਈ ਵਿਅਕਤੀ ਨਹੀਂ ਸੀ। ਇਸ ਦੌਰਾਨ ਜਦੋਂ ਉਹ ਮਸਜਿਦ ’ਚ ਬਣੇ ਪਖਾਨੇ ’ਚ ਗਿਆ ਤਾਂ ਮੌਲਵੀ ਨੇ ਬਾਹਰੋਂ ਦਰਵਾਜ਼ਾ ਬੰਦ ਕਰ ਦਿੱਤਾ। ਮਸਜਿਦ ਦੇ ਬਾਹ ਖੜ੍ਹੀ ਬਾਈਕ ’ਚੋਂ ਪੈਟਰੋਲ ਕੱਢਿਆ ਤੇ ਉਸ ਨੂੰ ਪਖਾਨੇ ਦੀ ਖੁੱਲ੍ਹੀ ਛੱਤ ਤੋਂ ਹਕੀਮ ’ਤੇ ਸੁੱਟ ਦਿੱਤਾ ਤੇ ਅੱਗ ਲਗਾ ਦਿੱਤੀ। ਹਕੀਮ ਦੀਆਂ ਚੀਕਾਂ ਸੁਣ ਕੇ ਪਿੰਡ ਵਾਲੇ ਮੌਕੇ ’ਤੇ ਪੁੱਜੇ ਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਕਰੀਬ 70 ਫ਼ੀਸਦੀ ਝੁਲਸੀ ਹਾਲਤ ’ਚ ਇਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ।
ਮੁਲਜ਼ਮ ਮੌਲਵੀ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਉਹ ਜੋਧਪੁਰ ਦਾ ਵਾਸੀ ਹੈ। ਉਹ ਪਿੰਡ ਦੇਇਕ ਵਿਅਕਤੀ ਦੀ ਬਾਈਕ ਚੋਰੀ ਕਰ ਕੇ ਫ਼ਰਾਰ ਹੋਇਆ ਹੈ।
ਗੋਪਾਲ ਚੌਧਰੀ, ਥਾਣਾ ਮੁਖੀ ਡਿੱਗੀ