ਰੂਹ ਕੰਬਾਊ ਖੁਲਾਸਾ! ਸ਼ਰਧਾਲੂਆਂ ਨੂੰ ਬਾਥਰੂਮ ਕਲੀਨਰ ਵਾਲਾ ਪ੍ਰਸਾਦ ਖੁਆਇਆ ਗਿਆ, ਨਾਇਡੂ ਦੇ ਬਿਆਨ ਨਾਲ ਮਚੀ ਤਰਥੱਲੀ
ਉਨ੍ਹਾਂ ਵਾਈਐੱਸਆਰਸੀਪੀ ’ਤੇ ‘ਪ੍ਰਸਾਦ’ (ਅਰਪਣ) ਨੂੰ ਮਿਲਾਵਟ ਕਰ ਕੇ ਸ਼੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਦੀ ਪਵਿੱਤਰਤਾ ਨੂੰ ਧੁੰਦਲਾ ਕਰਨ ਦਾ ਦੋਸ਼ ਲਗਾਇਆ। ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਸ਼ੁੱਕਰਵਾਰ ਨੂੰ ਕਿਹਾ, ‘ਪਿਛਲੇ ਪੰਜ ਸਾਲਾਂ ’ਚ ਉਨ੍ਹਾਂ (ਵਾਈਐੱਸਆਰਸੀਪੀ) ਰਸਾਇਣਾਂ ਨਾਲ ਬਣੇ ਘਿਓ ਨਾਲ ਪ੍ਰਸਾਦ ਤਿਆਰ ਕੀਤਾ।
Publish Date: Sat, 07 Feb 2026 08:46 AM (IST)
Updated Date: Sat, 07 Feb 2026 08:50 AM (IST)
ਅਮਰਾਵਤੀ (ਆਈਏਐੱਨਐੱਸ) : ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਦਾਅਵਾ ਕੀਤਾ ਕਿ ਤਿਰੂਪਤੀ ਲੱਡੂ ਬਾਥਰੂਮ ਦੀ ਸਫ਼ਾਈ ਲਈ ਵਰਤੇ ਜਾਣ ਵਾਲੇ ਰਸਾਇਣਾਂ ਨਾਲ ਬਣੇ ਘਿਓ ਨਾਲ ਤਿਆਰ ਕੀਤਾ ਗਿਆ ਸੀ, ਜੋ ਪਿਛਲੀ ਵਾਈਐੱਸਆਰ ਕਾਂਗਰਸ ਪਾਰਟੀ (ਵਾਈਐੱਸਆਰਸੀਪੀ) ਸਰਕਾਰ ਦੇ ਕਾਰਜਕਾਲ ਦੌਰਾਨ ਹੋਇਆ। ਉਨ੍ਹਾਂ ਵਾਈਐੱਸਆਰਸੀਪੀ ’ਤੇ ‘ਪ੍ਰਸਾਦ’ (ਅਰਪਣ) ਨੂੰ ਮਿਲਾਵਟ ਕਰ ਕੇ ਸ਼੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਦੀ ਪਵਿੱਤਰਤਾ ਨੂੰ ਧੁੰਦਲਾ ਕਰਨ ਦਾ ਦੋਸ਼ ਲਗਾਇਆ।
ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਸ਼ੁੱਕਰਵਾਰ ਨੂੰ ਕਿਹਾ, ‘ਪਿਛਲੇ ਪੰਜ ਸਾਲਾਂ ’ਚ ਉਨ੍ਹਾਂ (ਵਾਈਐੱਸਆਰਸੀਪੀ) ਰਸਾਇਣਾਂ ਨਾਲ ਬਣੇ ਘਿਓ ਨਾਲ ਪ੍ਰਸਾਦ ਤਿਆਰ ਕੀਤਾ। ਇਹ ਘਿਓ ਬਾਥਰੂਮ ਦੀ ਸਫ਼ਾਈ ਲਈ ਵਰਤੇ ਜਾਣ ਵਾਲੇ ਰਸਾਇਣਾਂ ਨਾਲ ਬਣਾਇਆ ਗਿਆ ਸੀ। ਨਾਇਡੂ ਨੇ ਕਰਨੂਲ ਜ਼ਿਲ੍ਹੇ ਦੇ ਯੇਮੀਗਾਨੁਰ ’ਚ ਕਿਸਾਨਾਂ ਵਿਚਾਲੇ ‘ਤੁਹਾੜੀ ਜ਼ਮੀਨ ਤੁਹਾਡਾ ਹੱਕ’ ਪਟੇਦਾਰ ਪਾਸਬੁੱਕ ਵੰਡਣ ਮੌਕੇ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਵਾਈਐੱਸਆਰਸੀਪੀ ਦੇ ਨੇਤਾ ਤੇ ਸਾਬਕਾ ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈੱਡੀ ਇਹ ਦਾਅਵਾ ਕਰ ਰਹੇ ਹਨ ਕਿ ਸੀਬੀਆਈ ਨੇ ਉਨ੍ਹਾਂ ਕਲੀਨ ਚਿੱਟ ਦੇ ਦਿੱਤੀ ਹੈ ਪਰ ਤਿਰੂਮਲਾ ਤਿਰੂਪਤੀ ਦੇਵਸਥਾਨਮ (ਟੀਟੀਡੀ) ਦੇ ਪ੍ਰਧਾਨ ਰਹੇ ਉਨ੍ਹਾਂ ਦੇ ਚਾਚਾ ਵਾਈਵੀ ਸੁੱਬਾ ਰੈੱਡੀ ਨੇ ਸਵੀਕਾਰ ਕੀਤਾ ਕਿ ਮਿਲਾਵਟ ਹੋਈ ਸੀ।