ਹਰਿਆਣਾ 'ਚ ਅਜੀਬੋ-ਗਰੀਬ ਮਾਮਲਾ: 9 ਧੀਆਂ ਤੋਂ ਬਾਅਦ ਹੋਇਆ ਪੁੱਤਰ, ਪਿਤਾ ਬੋਲਿਆ- "ਅਜੇ 4-5 ਬੱਚੇ ਹੋਰ ਪੈਦਾ ਕਰ ਸਕਦੇ ਹਾਂ"
ਪਰਿਵਾਰ ਅਨੁਸਾਰ, ਪਹਿਲਾਂ ਉਨ੍ਹਾਂ ਦੇ ਘਰ ਕੁੱਲ 10 ਧੀਆਂ ਸਨ, ਜਿਨ੍ਹਾਂ ਵਿੱਚੋਂ ਇੱਕ ਧੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹੁਣ ਦਸਵੀਂ ਸੰਤਾਨ ਵਜੋਂ ਪੁੱਤਰ ਦਾ ਜਨਮ ਹੋਇਆ ਹੈ। ਲੰਬੇ ਸਮੇਂ ਤੋਂ ਪੁੱਤਰ ਦੀ ਆਸ ਲਗਾਈ ਬੈਠੇ ਪਰਿਵਾਰ ਲਈ ਇਹ ਪਲ ਬਹੁਤ ਭਾਵੁਕ ਅਤੇ ਖੁਸ਼ੀ ਭਰਿਆ ਰਿਹਾ।
Publish Date: Wed, 21 Jan 2026 01:17 PM (IST)
Updated Date: Wed, 21 Jan 2026 01:24 PM (IST)
ਡਿਜੀਟਲ ਡੈਸਕ, ਜੀਂਦ: ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਉਚਾਨਾ ਖੇਤਰ ਵਿੱਚ 9 ਧੀਆਂ ਤੋਂ ਬਾਅਦ ਇੱਕ ਪੁੱਤਰ ਦੇ ਜਨਮ ਨਾਲ ਪਰਿਵਾਰ ਅਤੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ। ਪਰਿਵਾਰ ਨੇ ਨਵਜੰਮੇ ਪੁੱਤਰ ਦਾ ਨਾਂ 'ਦਿਲਖੁਸ਼' ਰੱਖਿਆ ਹੈ। ਪੁੱਤਰ ਦੇ ਜਨਮ 'ਤੇ ਪਰਿਵਾਰ ਵਾਲਿਆਂ ਨੇ ਜਸ਼ਨ ਮਨਾਇਆ ਅਤੇ ਮਠਿਆਈਆਂ ਵੰਡੀਆਂ।
ਪਰਿਵਾਰ ਅਨੁਸਾਰ, ਪਹਿਲਾਂ ਉਨ੍ਹਾਂ ਦੇ ਘਰ ਕੁੱਲ 10 ਧੀਆਂ ਸਨ, ਜਿਨ੍ਹਾਂ ਵਿੱਚੋਂ ਇੱਕ ਧੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹੁਣ ਦਸਵੀਂ ਸੰਤਾਨ ਵਜੋਂ ਪੁੱਤਰ ਦਾ ਜਨਮ ਹੋਇਆ ਹੈ। ਲੰਬੇ ਸਮੇਂ ਤੋਂ ਪੁੱਤਰ ਦੀ ਆਸ ਲਗਾਈ ਬੈਠੇ ਪਰਿਵਾਰ ਲਈ ਇਹ ਪਲ ਬਹੁਤ ਭਾਵੁਕ ਅਤੇ ਖੁਸ਼ੀ ਭਰਿਆ ਰਿਹਾ।
'ਅੱਗੇ ਹੋਰ ਬੱਚੇ ਪੈਦਾ ਕਰਨ ਦੀ ਵੀ ਪਲਾਨਿੰਗ'
ਨਵਜੰਮੇ ਬੱਚੇ ਦੇ ਪਿਤਾ ਸੁਰਿੰਦਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਪ੍ਰਮਾਤਮਾ 'ਤੇ ਪੂਰਾ ਭਰੋਸਾ ਸੀ। ਧੀਆਂ ਦਾ ਅਸੀਂ ਹਮੇਸ਼ਾ ਮਾਨ-ਸਨਮਾਨ ਰੱਖਿਆ। ਕਰਦੇ-ਕਰਦੇ ਬੱਚੇ ਜ਼ਿਆਦਾ ਹੋ ਗਏ, ਪਰ ਅੱਜ ਪ੍ਰਮਾਤਮਾ ਨੇ ਸਾਡੀ ਆਸ ਪੂਰੀ ਕਰ ਦਿੱਤੀ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੇਕਰ ਪੁੱਤਰ ਨਾ ਹੁੰਦਾ ਤਾਂ ਕੀ ਕਰਦੇ, ਇਸ 'ਤੇ ਉਨ੍ਹਾਂ ਕਿਹਾ ਕਿ ਫਿਰ ਆਪ੍ਰੇਸ਼ਨ ਕਰਵਾ ਦਿੰਦੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਅੱਗੇ ਚਾਰ-ਪੰਜ ਬੱਚੇ ਹੋਰ ਵੀ ਹੋ ਸਕਦੇ ਹਨ, ਸਭ ਕੁਝ ਪ੍ਰਮਾਤਮਾ ਦੇ ਹੱਥ ਵਿੱਚ ਹੈ।
ਪਰਿਵਾਰ ਦੇ ਪਾਲਣ-ਪੋਸ਼ਣ ਬਾਰੇ ਸੁਰਿੰਦਰ ਨੇ ਦੱਸਿਆ ਕਿ ਉਹ ਦਿਹਾੜੀ ਮਜ਼ਦੂਰੀ ਕਰਦੇ ਹਨ ਅਤੇ ਜਿਵੇਂ-ਤਿਵੇਂ ਬੱਚਿਆਂ ਦਾ ਪਾਲਣ-ਪੋਸ਼ਣ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰੁੱਖਾ-ਸੁੱਖਾ ਖਾ ਕੇ ਵੀ ਬੱਚੇ ਪਾਲੇ ਹਨ, ਅੱਗੇ ਵੀ ਪਾਲ ਲਵਾਂਗੇ।
ਦਾਦੀ ਦੀ ਬਿਮਾਰੀ ਹੋ ਗਈ ਠੀਕ
ਬੱਚੇ ਦੀ ਤਾਈ ਨੇ ਔਰਤ ਦੀ ਸਿਹਤ ਨਾਲ ਜੁੜੇ ਸਵਾਲ 'ਤੇ ਕਿਹਾ ਕਿ ਸਭ ਕੁਝ ਪ੍ਰਮਾਤਮਾ ਦੇ ਹੱਥ ਵਿੱਚ ਹੈ। ਕਰੀਬ 70 ਸਾਲਾ ਦਾਦੀ ਨੇ ਕਿਹਾ ਕਿ ਇਸ ਪੁੱਤਰ ਦੇ ਜਨਮ ਨਾਲ ਮੇਰੀ ਅੱਧੀ ਬਿਮਾਰੀ ਠੀਕ ਹੋ ਗਈ ਹੈ।
ਲਿੰਗ ਭੇਦ ਦੇ ਸਵਾਲ 'ਤੇ ਪਰਿਵਾਰ ਦੀ ਇਕ ਮਹਿਲਾ ਮੈਂਬਰ (ਭੂਆ) ਨੇ ਕਿਹਾ ਕਿ ਧੀਆਂ ਤਾਂ ਵਿਆਹ ਤੋਂ ਬਾਅਦ ਚਲੀਆਂ ਜਾਂਦੀਆਂ ਹਨ, ਪਰ ਪੁੱਤਰ ਹੀ ਘਰ ਸੰਭਾਲਦਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸਾਰੀਆਂ ਧੀਆਂ ਵੀ ਭਰਾ ਦੇ ਜਨਮ ਤੋਂ ਬਹੁਤ ਖੁਸ਼ ਹਨ।