ਨਸ਼ੇ 'ਚ ਟੱਲੀ ASI ਨੇ ਵਿਧਾਇਕ ਦੇ ਕਾਫਲੇ 'ਚ ਮਾਰੀ ਟੱਕਰ: 4 ਪੁਲਿਸ ਮੁਲਾਜ਼ਮ ਮੁਅੱਤਲ
ਇਸ ਦੌਰਾਨ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਪੁਲਿਸ ਮੁਲਾਜ਼ਮ ਸ਼ਰਾਬ ਦੇ ਨਸ਼ੇ ’ਚ ਸੀ। ਨਿਊ ਕਾਲੋਨੀ ਥਾਣੇ ’ਚ ਏਐੱਸਆਈ ਦੇ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਸ ਦੀ ਗੱਡੀ ਵੀ ਜ਼ਬਤ ਕੀਤੀ ਗਈ। ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਡਰਿੰਗ ਐਂਡ ਡਰਾਈਵ ਕਰਨ ’ਤੇ ਏਐੱਸਆਈ ਬਲਜੀਤ, ਨਾਲ ਗਏ ਹੈੱਡ ਕਾਂਸਟੇਬਲ ਸੰਜੇ ਕੁਮਾਰ, ਹੰਸਰਾਜ ਤੇ ਐੱਸਪੀਓ ਅਜੇ ਪਾਲ ਨੂੰ ਤਤਕਾਲ ਮੁਅੱਤਲ ਕਰ ਦਿੱਤਾ।
Publish Date: Fri, 02 Jan 2026 08:57 AM (IST)
Updated Date: Fri, 02 Jan 2026 09:01 AM (IST)
ਜਾਗਰਣ ਸੰਵਾਦਦਾਤਾ, ਗੁਰੂਗ੍ਰਾਮ : ਇਕ ਪਾਸੇ ਜਿੱਥੇ ਪੁਲਿਸ 31 ਦਸੰਬਰ ਦੀ ਰਾਤ ਨੂੰ ਸ਼ਰਾਬ ਦੇ ਨਸ਼ੇ ’ਚ ਵਾਹਨ ਚਲਾਉਣ ਵਾਲਿਆਂ ਪ੍ਰਤੀ ਸਖਤ ਕਾਰਵਾਈ ਕਰ ਰਹੀ ਸੀ, ਉੱਥੇ ਦੂਜੇ ਪਾਸੇ ਗੁਰੂਗ੍ਰਾਮ ਪੁਲਿਸ ਦੇ ਇਕ ਏਐੱਸਆਈ ਨੇ ਨਸ਼ੇ ਦੀ ਹਾਲਤ ਵਿਚ ਕਾਰ ਚਲਾਉਂਦੇ ਹੋਏ ਵਿਧਾਇਕ ਮੁਕੇਸ਼ ਸ਼ਰਮਾ ਦੇ ਕਾਫਲੇ ਦੀ ਪਾਇਲਟ ਗੱਡੀ ’ਚ ਟੱਕਰ ਮਾਰ ਦਿੱਤੀ। ਹਾਦਸੇ ’ਚ ਗੱਡੀ ਚਾਲਕ ਨੂੰ ਸੱਟਾਂ ਲੱਗੀਆਂ ਹਨ। ਇਸ ਦੌਰਾਨ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਪੁਲਿਸ ਮੁਲਾਜ਼ਮ ਸ਼ਰਾਬ ਦੇ ਨਸ਼ੇ ’ਚ ਸੀ। ਨਿਊ ਕਾਲੋਨੀ ਥਾਣੇ ’ਚ ਏਐੱਸਆਈ ਦੇ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਸ ਦੀ ਗੱਡੀ ਵੀ ਜ਼ਬਤ ਕੀਤੀ ਗਈ। ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਡਰਿੰਗ ਐਂਡ ਡਰਾਈਵ ਕਰਨ ’ਤੇ ਏਐੱਸਆਈ ਬਲਜੀਤ, ਨਾਲ ਗਏ ਹੈੱਡ ਕਾਂਸਟੇਬਲ ਸੰਜੇ ਕੁਮਾਰ, ਹੰਸਰਾਜ ਤੇ ਐੱਸਪੀਓ ਅਜੇ ਪਾਲ ਨੂੰ ਤਤਕਾਲ ਮੁਅੱਤਲ ਕਰ ਦਿੱਤਾ।