'ਕਾਕਰੋਚ ਨੂੰ ਛੋਟਾ ਬੱਚਾ ਵੀ ਕੁਚਲ ਦਿੰਦੈ...', CJP ਨੂੰ ਲੈ ਕੇ ਅੰਬਾਲਾ 'ਚ ਬੋਲੇ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ
ਸੀਜੇਆਈ ਦੀ ਬੇਰੁਜ਼ਗਾਰ ਨੌਜਵਾਨਾਂ ਉੱਪਰ ਟਿੱਪਣੀ ਤੋਂ ਬਾਅਦ ਹੋਂਦ 'ਚ ਆਈ ਕਾਕਰੋਟ ਜਨਤਾ ਪਾਰਟੀ ਅੱਜਕਲ੍ਹ ਸੁਰਖੀਆਂ 'ਚ ਹੈ। ਬੀਤੇ ਕੱਲ੍ਹ ਪਾਰਟੀ ਦੇ ਸੰਸਥਾਪਕ ਅਭਿਸ਼ੇਕ ਦੀਪਕੇ ਦੀ ਅਗਵਾਈ 'ਚ ਦਿੱਲੀ ਦੇ ਜੰਤਰ-ਮੰਤਰ 'ਤੇ ਦੇਸ਼ ਦੇ ਐਜੂਕੇਸ਼ਨ ਸਿਸਟਮ ਖਿਲਾਫ਼ ਪ੍ਰਦਰਸ਼ਨ ਕੀਤਾ। ਅੱਜ ਹਰਿਆਣਾ ਦੇ ਕੈਬਨਿਟ ਮੰਤਰੀ ਨੇ ਕਾਕਰੋਚ ਜਨਤਾ ਪਾਰਟੀ ਨੂੰ ਨਾਂ ਬਦਲਣ ਦੀ ਸਲਾਹ ਦਿੱਤੀ ਹੈ।
Publish Date: Sun, 07 Jun 2026 04:45 PM (IST)
Updated Date: Sun, 07 Jun 2026 05:19 PM (IST)
ਡਿਜੀਟਲ ਡੈਸਕ, ਅੰਬਾਲਾ : ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਐਤਵਾਰ ਨੂੰ 'ਕਾਕਰੋਚ ਜਨਤਾ ਪਾਰਟੀ' (CJP) ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਕਾਕਰੋਚ ਬਹੁਤ ਹੀ ਗੰਦੇ ਕੀੜੇ ਦਾ ਨਾਂ ਹੈ। ਇਸਨੂੰ ਛੋਟਾ ਬੱਚਾ ਵੀ ਦੇਖ ਕੇ ਚੱਪਲ ਨਾਲ ਕੁਚਲ ਦਿੰਦਾ ਹੈ। ਸੰਘਰਸ਼ ਕਰੋ, ਇਹ ਲੋਕਤੰਤਰ 'ਚ ਸਾਰਿਆਂ ਦਾ ਅਧਿਕਾਰ ਹੈ, ਪਰ ਆਪਣਾ ਨਾਂ ਬਦਲ ਲਓ।
ਦੱਸ ਦੇਈਏ ਕਿ ਕਾਕਰੋਚ ਜਨਤਾ ਪਾਰਟੀ ਅੱਜਕਲ੍ਹ ਕਾਫੀ ਸੁਰਖੀਆਂ 'ਚ ਹੈ। 6 ਜੂਨ ਨੂੰ ਜੰਤਰ-ਮੰਤਰ 'ਤੇ ਨੀਟ ਪੇਪਰ ਲੀਕ ਨੂੰ ਲੈ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਵੱਡੀ ਗਿਣਤੀ 'ਚ ਲੋਕ ਪਹੁੰਚੇ ਸਨ। ਪ੍ਰਦਰਸ਼ਨ ਦੌਰਾਨ ਸੀਜੇਪੀ ਨੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਤੋਂ ਅਸਤੀਫ਼ੇ ਦੀ ਮੰਗ ਕੀਤੀ।
कॉकरोच एक बहुत ही गंदे कीट का नाम है । इसको छोटा बच्चा भी देख कर चप्पल से कुचल देता है । संघर्ष करो यह प्रजातंत्र में सबको अधिकार है परंतु अपना नाम बदल लो ।
— Anil Vij Minister Haryana, India (@anilvijminister) June 7, 2026