- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਛਮੀ ਏਸ਼ੀਆ ’ਚ ਜੰਗ ਕਾਰਨ ਭਾਰਤ ਦੀ ਊਰਜਾ ਸਪਲਾਈ ’ਚ ਰੁਕਾਵਟ ਆਈ ਹੈ। ਇਸ ਕਾਰਨ ਸ਼ੁਰੂਆਤ ’ਚ ਹੋਟਲ ਤੇ ਰੈਸਟੋਰੈਂਟ ਵਰਗੇ ਵਪਾਰਕ ਅਦਾਰਿਆਂ ਨੂੰ ਐੱਲਪੀਜੀ ਦੀ ਸਪਲਾਈ ’ਚ ਕਟੌਤੀ ਕੀਤੀ ਗਈ, ਤਾਂ ਜੋ ਘਰੇਲੂ ਰਸੋਈ ’ਚ ਸਪਲਾਈ ਨੂੰ ਤਰਜੀਹ ਦਿੱਤੀ ਜਾ ਸਕੇ।

ਨਵੀਂ ਦਿੱਲੀ (ਪੀਟੀਆਈ) : ਸਰਕਾਰ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਮਰਸ਼ੀਅਲ ਐੱਲਪੀਜੀ ਦੀ ਅਲਾਟਮੈਂਟ 20 ਫ਼ੀਸਦੀ ਵਧਾ ਦਿੱਤੀ ਹੈ। ਇਸ ਨਾਲ ਕੁੱਲ ਅਲਾਟਮੈਂਟ 50 ਫ਼ੀਸਦੀ ਹੋ ਗਈ ਹੈ। ਅਲਾਟਮੈਂਟ ਵਧਾਏ ਜਾਣ ਦਾ ਸਿੱਧਾ ਲਾਭ ਰੈਸਟੋਰੈਂਟ, ਢਾਬਿਆਂ ਤੇ ਕਨਟੀਨਾਂ ਵਰਗੇ ਵਪਾਰਕ ਅਦਾਰਿਆਂ ਨੂੰ ਮਿਲੇਗਾ। ਘਰੇਲੂ ਉਤਪਾਦਨ ’ਚ ਵਾਧੇ ਦੇ ਕਾਰਨ ਸਥਿਤੀ ਆਮ ਹੋਣ ਵੱਲ ਵਧ ਰਹੀ ਹੈ।
ਪੱਛਮੀ ਏਸ਼ੀਆ ’ਚ ਜੰਗ ਕਾਰਨ ਭਾਰਤ ਦੀ ਊਰਜਾ ਸਪਲਾਈ ’ਚ ਰੁਕਾਵਟ ਆਈ ਹੈ। ਇਸ ਕਾਰਨ ਸ਼ੁਰੂਆਤ ’ਚ ਹੋਟਲ ਤੇ ਰੈਸਟੋਰੈਂਟ ਵਰਗੇ ਵਪਾਰਕ ਅਦਾਰਿਆਂ ਨੂੰ ਐੱਲਪੀਜੀ ਦੀ ਸਪਲਾਈ ’ਚ ਕਟੌਤੀ ਕੀਤੀ ਗਈ, ਤਾਂ ਜੋ ਘਰੇਲੂ ਰਸੋਈ ’ਚ ਸਪਲਾਈ ਨੂੰ ਤਰਜੀਹ ਦਿੱਤੀ ਜਾ ਸਕੇ। ਬਾਅਦ ’ਚ 20 ਫ਼ੀਸਦੀ ਸਪਲਾਈ ਬਹਾਲ ਕਰ ਦਿੱਤੀ ਗਈ। ਕੁਝ ਦਿਨਾਂ ਬਾਅਦ ਸਰਕਾਰ ਨੇ ਪਾਈਪਲਾਈਨ ਗੈਸ (ਪੀਐੱਨਜੀ) ਪ੍ਰਾਜੈਕਟਾਂ ’ਚ ਤੇਜ਼ੀ ਲਿਆਉਣ ਦੀ ਸ਼ਰਤ ’ਤੇ ਸੂਬਿਆਂ ਨੂੰ ਵਾਧੂ 10 ਫ਼ੀਸਦੀ ਅਲਾਟਮੈਂਟ ਦੀ ਪੇਸ਼ਕਸ਼ ਕੀਤੀ।
ਸ਼ਨਿਚਰਵਾਰ ਨੂੰ ਸਰਕਾਰ ਨੇ ਰੈਸਟੋਰੈਂਟ, ਹੋਟਲ ਉਦਯੋਗਿਕ ਕੰਟੀਨਾਂ, ਫੂਡ ਪ੍ਰੋਸੈਸਿੰਗ ਇਕਾਈਆਂ, ਸਮੂਹਕ ਰਸੋਈ ਤੇ ਰਿਆਇਤੀ ਖਾਣ ਵਾਲੇ ਪਦਾਰਥਾਂ ਦੀਆਂ ਦੁਕਾਨਾਂ ਵਰਗੇ ਮੁੱਖ ਖੇਤਰਾਂ ਲਈ 20 ਫ਼ੀਸਦੀ ਵਾਧੂ ਅਲਾਟਮੈਂਟ ਦਾ ਐਲਾਨ ਕੀਤਾ। ਨਾਲ ਹੀ ਪਰਵਾਸੀ ਮਜ਼ਦੂਰਾਂ ਨੂੰ ਪੰਜ ਕਿਲੋ ਵਾਲੇ ਸਿਲੰਡਰ ਰਾਹੀਂ ਸਹਾਇਤਾ ਪ੍ਰਦਾਨ ਕਰਨ ਦਾ ਐਲਾਨ ਕੀਤਾ।
ਪੀਐੱਨਜੀ ਕੁਨੈਕਸ਼ਨ ਲਈ ਅਰਜ਼ੀਆਂ ਦੇਣ ਦੀ ਸਲਾਹ
ਪੈਟਰੋਲੀਅਮ ਸਕੱਤਰ ਵੱਲੋਂ ਸੂਬਿਆਂ ਨੂੰ ਲਿਖੇ ਪੱਤਰ ’ਚ ਕਿਹਾ ਗਿਆ ਹੈ ਕਿ ਇਹ ਵਾਧੂ ਅਲਾਟਮੈਂਟ ਵਪਾਰਕ ਅਦਾਰਿਆਂ ਦੀ ਤੇਲ ਕੰਪਨੀਆਂ ਦੇ ਨਾਲ ਰਜਿਸਟ੍ਰੇਸ਼ਨ ਤੇ ਪਾਈਪਲਾਈਨ ਨਾਲ ਕੁਦਰਤੀ ਗੈਸ ਕੁਨੈਕਸ਼ਨ ਲਈ ਅਰਜ਼ੀ ਦੇਣ ’ਤੇ ਨਿਰਭਰ ਕਰੇਗੀ। ਇਕ ਬਿਆਨ ’ਚ ਕਿਹਾ ਗਿਆ ਹੈ ਕਿ ਘਰੇਲੂ ਐੱਲਪੀਜੀ ਸਪਲਾਈ ਸਥਿਰ ਬਣੀ ਹੋਈ ਹੈ, ਡਿਸਟ੍ਰੀਬਿਊਟਰਾਂ ਦੇ ਕੋਲ ਕਿਸੇ ਤਰ੍ਹਾਂ ਦੀ ਕਮੀ ਦੀ ਸੂਚਨਾ ਨਹੀਂ ਹੈ ਤੇ ਸਪਲਾਈ ਆਮ ਰੂਪ ਨਾਲ ਜਾਰੀ ਹੈ।
ਪੈਨਿਕ ਬੁਕਿੰਗ ’ਚ ਆਈ ਕਮੀ, ਲੋਕ ਭੀੜਭਾੜ ਤੋਂ ਬਚਣ
ਸਰਕਾਰ ਨੇ ਕਿਹਾ ਹੈ ਕਿ ਪੈਨਿਕ ਬੁਕਿੰਗ ’ਚ ਕਮੀ ਆਈ ਹੈ। ਨਾਗਰਿਕਾਂ ਨੂੰ ਭੀੜਭਾੜ ਤੋਂ ਬਚਣ ਤੇ ਹੋਮ ਡਿਲੀਵਰੀ ’ਤੇ ਨਿਰਭਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਪਰੂਚਨ ਦੁਕਾਨਾਂ ’ਤੇ ਈਂਧਨ ਦੀ ਕਮੀ ਦੀ ਕੋਈ ਸੂਚਨਾ ਨਹੀਂ ਹੈ। ਜਨਤਾ ਨੂੰ ਘਬਰਾ ਕੇ ਖ਼ਰੀਦਦਾਰੀ ਨਾ ਕਰਨ ਲਈ ਕਿਹਾ ਗਿਆ ਹੈ। ਘਰੇਲੂ ਪੀਐੱਨਜੀ ਤੇ ਸੀਐੱਨਜੀ ਟਰਾਂਸਪੋਰਟ ਸਮੇਤ ਤਰਜੀਹ ਵਾਲੇ ਖੇਤਰਾਂ ਨੂੰ ਗੈਸ ਦੀ ਸਪਲਾਈ ਪੂਰੀ ਤਰ੍ਹਾਂ ਜਾਰੀ ਹੈ। ਉਦਯੋਗਿਕ ਖ਼ਪਤਕਾਰਾਂ ਨੂੰ ਆਮ ਸਪਲਾਈ ਦਾ ਲਗਪਗ 80 ਫ਼ੀਸਦੀ ਹਾਸਲ ਹੋ ਰਿਹਾ ਹੈ।
ਪੂਰੀ ਸਮਰੱਥਾ ਦੇ ਨਾਲ ਕੰਮ ਕਰ ਰਹੀਆਂ ਹਨ ਸਾਰੀਆਂ ਰਿਫਾਇਨਰੀਆਂ
ਸਪਲਾਈ ਸਬੰਧੀ ਦਬਾਅ ਨੂੰ ਘੱਟ ਕਰਨ ਲਈ ਸਰਕਾਰ ਪਾਈਪਲਾਈਨ ਰਾਹੀਂ ਕੁਦਰਤੀ ਗੈਸ (ਪੀਐੱਨਜੀ) ਦੀ ਸਪਲਾਈ ਨੂੰ ਉਤਸ਼ਾਹ ਦੇ ਰਹੀ ਹੈ। ਸੂਬਿਆਂ ਨੂੰ ਸ਼ਹਿਰੀ ਡਿਸਟ੍ਰੀਬਿਊਸ਼ਨ ਨੈੱਟਵਰਕ ਲਈ ਮਨਜ਼ੂਰੀ ਪ੍ਰਕਿਰਿਆ ’ਚ ਤੇਜ਼ੀ ਲਿਆਉਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਸਾਰੀਆਂ ਰਿਫਾਇਨਰੀਆਂ ਜ਼ਿਆਦਾ ਕੱਚੇ ਤੇਲ ਭੰਡਾਰ ਦੇ ਨਾਲ ਪੂਰੀ ਸਮਰੱਥਾ ਨਾਲ ਕੰਮ ਕਰ ਰਹੀਆਂ ਹਨ। ਇਸ ਨਾਲ ਪੈਟਰੋਲ ਤੇ ਡੀਜ਼ਲ ਦੀ ਸਹੀ ਉਪਲੱਬਧਤਾ ਯਕੀਨੀ ਹੋ ਰਹੀ ਹੈ।