ਮਾਪਿਆਂ ਲਈ ਖੁਸ਼ਖਬਰੀ! ਹੁਣ ਜ਼ਿਆਦਾ ਬੱਚੇ ਪੈਦਾ ਕਰਨ 'ਤੇ ਮਿਲੇਗਾ 'ਇਨਾਮ', ਸਰਕਾਰ ਦੇਵੇਗੀ 25,000 ਰੁਪਏ
ਵਿਧਾਨ ਸਭਾ ਨੂੰ ਸੰਬੋਧਨ ਕਰਦੇ ਹੋਏ ਨਾਇਡੂ ਨੇ ਕਿਹਾ ਕਿ ਸਰਕਾਰ ਦਾ ਮਕਸਦ ਹੈ ਕਿ ਸੂਬੇ ਦੀ ਕੁੱਲ ਪ੍ਰਜਣਨ ਦਰ (ਟੀਐੱਫਆਰ) ਨੂੰ 1.5 ਤੋਂ ਵਧਾ ਕੇ 2.1 ਕੀਤਾ ਜਾਵੇ ਜੋ ਵਰਤਮਾਨ ਵਿਚ ਪ੍ਰਤੀਸਥਾਪਨ ਪੱਧਰ ਤੋਂ ਘੱਟ ਹੈ। ਨਾਇਡੂ ਨੇ ਕਿਹਾ ਕਿ ਅਸੀਂ ਇਕ ਨਵੇਂ ਤਰੀਕੇ ’ਤੇ ਵਿਚਾਰ ਕਰ ਰਹੇ ਹਾਂ।
Publish Date: Fri, 06 Mar 2026 08:15 AM (IST)
Updated Date: Fri, 06 Mar 2026 08:19 AM (IST)
ਅਮਰਾਵਤੀ (ਪੀਟੀਆਈ) : ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਨੇ ਵੀਰਵਾਰ ਨੂੰ ਕਿਹਾ ਕਿ ਸੂਬਾ ਸਰਕਾਰ ਘਟਦੀ ਜਨਮ ਦਰ ਨੂੰ ਵਧਾਉਣ ਲਈ ਦੂਜੇ ਜਾਂ ਇਸ ਤੋਂ ਜ਼ਿਆਦਾ ਬੱਚੇ ਪੈਦਾ ਕਰਨ ਵਾਲੇ ਜੋੜਿਆਂ ਨੂੰ 25 ਹਜ਼ਾਰ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਦੇਣ ’ਤੇ ਵਿਚਾਰ ਕਰ ਰਹੀ ਹੈ। ਵਿਧਾਨ ਸਭਾ ਨੂੰ ਸੰਬੋਧਨ ਕਰਦੇ ਹੋਏ ਨਾਇਡੂ ਨੇ ਕਿਹਾ ਕਿ ਸਰਕਾਰ ਦਾ ਮਕਸਦ ਹੈ ਕਿ ਸੂਬੇ ਦੀ ਕੁੱਲ ਪ੍ਰਜਣਨ ਦਰ (ਟੀਐੱਫਆਰ) ਨੂੰ 1.5 ਤੋਂ ਵਧਾ ਕੇ 2.1 ਕੀਤਾ ਜਾਵੇ ਜੋ ਵਰਤਮਾਨ ਵਿਚ ਪ੍ਰਤੀਸਥਾਪਨ ਪੱਧਰ ਤੋਂ ਘੱਟ ਹੈ। ਨਾਇਡੂ ਨੇ ਕਿਹਾ ਕਿ ਅਸੀਂ ਇਕ ਨਵੇਂ ਤਰੀਕੇ ’ਤੇ ਵਿਚਾਰ ਕਰ ਰਹੇ ਹਾਂ। ਅਸੀਂ ਜਨਮ ਦੇ ਸਮੇਂ ਹੀ ਦੂਜੇ ਬੱਚੇ ਜਾਂ ਇਸ ਤੋਂ ਜ਼ਿਆਦਾ ਲਈ ਮਾਤਾ-ਪਿਤਾ ਨੂੰ 25 ਹਜ਼ਾਰ ਰੁਪਏ ਦਿਆਂਗੇ। ਇਹ ਇਕ ਵੱਡਾ ਬਦਲਾਅ ਲਿਆਉਣ ਵਾਲਾ ਕਦਮ ਹੋਵੇਗਾ। ਜੇਕਰ ਅਸੀਂ ਅਜਿਹਾ ਸਕੇ ਤਾਂ ਇਹ ਬਹੁਤ ਲਾਹੇਵੰਦ ਹੋਵੇਗਾ।