ਇਹ ਸ਼ਬਦ ਕਹਿਣ ਅਤੇ ਪੜ੍ਹਨ ਵਿੱਚ ਜਿੰਨੇ ਆਸਾਨ ਹਨ, ਅਸਲ ਜ਼ਿੰਦਗੀ ਵਿੱਚ ਉਨੇ ਹੀ ਭਿਆਨਕ ਸਾਬਤ ਹੋਏ। ਇਨ੍ਹਾਂ ਸ਼ਬਦਾਂ ਦੇ ਨਾਲ ਹੀ ਗਾਜ਼ੀਆਬਾਦ ਦੇ ਚੇਤਨ ਦੀ ਤਾਂ ਦੁਨੀਆ ਹੀ ਉੱਜੜ ਗਈ। ਜਿਨ੍ਹਾਂ ਧੀਆਂ ਨੂੰ ਬੜੇ ਲਾਡ-ਪਿਆਰ ਨਾਲ ਜਿਉਣਾ ਸਿਖਾਇਆ ਸੀ, ਅੱਜ ਉਨ੍ਹਾਂ ਨੇ ਹੀ ਪਿਤਾ ਨੂੰ ਉਮਰ ਭਰ ਦਾ ਰੋਣਾ ਦੇ ਦਿੱਤਾ ਹੈ। ਇਸ ਘਟਨਾ ਨੇ ਹਰ ਕਿਸੇ ਨੂੰ ਕੰਬਾ ਕੇ ਰੱਖ ਦਿੱਤਾ ਹੈ

ਡਿਜੀਟਲ ਡੈਸਕ, ਗਾਜ਼ੀਆਬਾਦ: ‘ਸੌਰੀ ਪਾਪਾ... ਆਈ ਐਮ ਰੀਅਲੀ ਸੌਰੀ’ (I am really sorry) ਸੁਸਾਈਡ ਨੋਟ ਵਿੱਚ ਲਿਖ ਕੇ ਗਾਜ਼ੀਆਬਾਦ ਦੀਆਂ ਤਿੰਨ ਨਾਬਾਲਗ ਸਕੀਆਂ ਭੈਣਾਂ ਨੇ ਬਿਲਡਿੰਗ ਦੀ ਨੌਵੀਂ ਮੰਜ਼ਿਲ ਦੀ ਖਿੜਕੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਸ਼ਬਦ ਕਹਿਣ ਅਤੇ ਪੜ੍ਹਨ ਵਿੱਚ ਜਿੰਨੇ ਆਸਾਨ ਹਨ, ਅਸਲ ਜ਼ਿੰਦਗੀ ਵਿੱਚ ਉਨੇ ਹੀ ਭਿਆਨਕ ਸਾਬਤ ਹੋਏ। ਇਨ੍ਹਾਂ ਸ਼ਬਦਾਂ ਦੇ ਨਾਲ ਹੀ ਗਾਜ਼ੀਆਬਾਦ ਦੇ ਚੇਤਨ ਦੀ ਤਾਂ ਦੁਨੀਆ ਹੀ ਉੱਜੜ ਗਈ। ਜਿਨ੍ਹਾਂ ਧੀਆਂ ਨੂੰ ਬੜੇ ਲਾਡ-ਪਿਆਰ ਨਾਲ ਜਿਉਣਾ ਸਿਖਾਇਆ ਸੀ, ਅੱਜ ਉਨ੍ਹਾਂ ਨੇ ਹੀ ਪਿਤਾ ਨੂੰ ਉਮਰ ਭਰ ਦਾ ਰੋਣਾ ਦੇ ਦਿੱਤਾ ਹੈ। ਇਸ ਘਟਨਾ ਨੇ ਹਰ ਕਿਸੇ ਨੂੰ ਕੰਬਾ ਕੇ ਰੱਖ ਦਿੱਤਾ ਹੈ।
ਸੁਸਾਈਡ ਨੋਟ ਵਿੱਚ ਕੀ ਲਿਖਿਆ ਸੀ?
ਗਾਜ਼ੀਆਬਾਦ ਦੀਆਂ ਤਿੰਨ ਨਾਬਾਲਗ ਭੈਣਾਂ ਨੇ ਸਮੂਹਿਕ ਖੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਸੁਸਾਈਡ ਨੋਟ ਵੀ ਲਿਖਿਆ। ਉਨ੍ਹਾਂ ਨੇ ਸੁਸਾਈਡ ਨੋਟ ਵਿੱਚ ਲਿਖਿਆ ਹੈ, 'ਜ਼ਿੰਦਗੀ ਦੀ ਸੱਚੀ ਕਹਾਣੀ (True Life Story), ਇਸ ਡਾਇਰੀ ਵਿੱਚ ਜੋ ਕੁਝ ਵੀ ਲਿਖਿਆ ਹੈ, ਉਹ ਸਭ ਪੜ੍ਹ ਲਓ। ਕਿਉਂਕਿ ਇਹ ਸਭ ਸੱਚ ਹੈ। ਹੁਣੇ ਪੜ੍ਹੋ, ਸੌਰੀ ਪਾਪਾ... ਆਈ ਐਮ ਰੀਅਲੀ ਸੌਰੀ (I am really sorry)'। ਇਹ ਸੁਸਾਈਡ ਨੋਟ ਡੂੰਘੇ ਮਾਨਸਿਕ ਦਬਾਅ ਵੱਲ ਇਸ਼ਾਰਾ ਕਰ ਰਿਹਾ ਹੈ
ਪੁਲਿਸ ਦੀ ਜਾਂਚ ਅਤੇ ਕੋਰੀਅਨ ਕਲਚਰ ਦਾ ਕੁਨੈਕਸ਼ਨ
ਇਸ ਘਟਨਾ ਬਾਰੇ ਡੀਸੀਪੀ ਨਿਮਿਸ਼ ਪਾਟਿਲ ਨੇ ਦੱਸਿਆ, "4 ਫਰਵਰੀ ਦੀ ਸਵੇਰ ਨੂੰ ਸਾਨੂੰ ਸੂਚਨਾ ਮਿਲੀ ਕਿ ਤਿੰਨ ਕੁੜੀਆਂ ਨੇ ਇੱਕ ਬਿਲਡਿੰਗ ਤੋਂ ਛਾਲ ਮਾਰ ਦਿੱਤੀ ਹੈ। ਹਸਪਤਾਲ ਲਿਜਾਣ 'ਤੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸਾਨੂੰ ਮੌਕੇ ਤੋਂ ਇੱਕ ਸੁਸਾਈਡ ਨੋਟ ਮਿਲਿਆ ਹੈ। ਨੋਟ ਤੋਂ ਸਾਫ਼ ਪਤਾ ਲੱਗਦਾ ਹੈ ਕਿ ਤਿੰਨੋਂ ਕੁੜੀਆਂ ਕੋਰੀਅਨ ਕਲਚਰ (Korean Culture) ਤੋਂ ਬਹੁਤ ਪ੍ਰਭਾਵਿਤ ਸਨ। ਹਾਲਾਂਕਿ ਕਿਸੇ ਖਾਸ ਐਪ ਦਾ ਨਾਮ ਨਹੀਂ ਲਿਖਿਆ ਗਿਆ। ਘਟਨਾ ਦੇ ਸਮੇਂ ਪੂਰਾ ਪਰਿਵਾਰ ਘਰ ਵਿੱਚ ਹੀ ਸੀ, ਪਰ ਸਭ ਸੁੱਤੇ ਹੋਏ ਸਨ।"
ਡੀਸੀਪੀ ਨਿਮਿਸ਼ ਪਾਟਿਲ ਨੇ ਦੱਸਿਆ, '4 ਫਰਵਰੀ ਦੀ ਸਵੇਰ ਨੂੰ ਸਾਨੂੰ ਸੂਚਨਾ ਮਿਲੀ ਕਿ ਤਿੰਨ ਕੁੜੀਆਂ ਨੇ ਇੱਕ ਬਿਲਡਿੰਗ ਤੋਂ ਛਾਲ ਮਾਰ ਦਿੱਤੀ ਹੈ। ਹਸਪਤਾਲ ਲਿਜਾਣ 'ਤੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸਾਨੂੰ ਮੌਕੇ ਤੋਂ ਇੱਕ ਸੁਸਾਈਡ ਨੋਟ ਮਿਲਿਆ ਹੈ, ਜਿਸ ਤੋਂ ਸਾਫ਼ ਹੈ ਕਿ ਤਿੰਨੋਂ ਕੁੜੀਆਂ ਕੋਰੀਅਨ ਕਲਚਰ ਤੋਂ ਬਹੁਤ ਪ੍ਰਭਾਵਿਤ ਸਨ। ਸੁਸਾਈਡ ਨੋਟ ਵਿੱਚ ਕਿਸੇ ਖਾਸ ਐਪ ਦਾ ਨਾਮ ਨਹੀਂ ਲਿਆ ਗਿਆ। ਘਟਨਾ ਦੇ ਸਮੇਂ ਪੂਰਾ ਪਰਿਵਾਰ ਘਰ ਵਿੱਚ ਹੀ ਸੀ, ਪਰ ਉਹ ਸੁੱਤੇ ਹੋਏ ਸਨ।'
ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤਿੰਨੋਂ ਨਾਬਾਲਗ ਭੈਣਾਂ ਨੂੰ ਕੋਰੀਆਈ ਗੇਮਾਂ ਖੇਡਣ ਦੀ ਬੁਰੀ ਲਤ ਸੀ। ਪਰਿਵਾਰ ਵਾਲੇ ਅਕਸਰ ਉਨ੍ਹਾਂ ਨੂੰ ਮੋਬਾਈਲ 'ਤੇ ਗੇਮਾਂ ਖੇਡਣ ਤੋਂ ਮਨ੍ਹਾ ਕਰਦੇ ਸਨ। ਜਾਂਚ ਵਿੱਚ ਇਹ ਵੀ ਪਤਾ ਲੱਗਿਆ ਹੈ ਕਿ ਪਿਤਾ ਨੇ ਘਟਨਾ ਤੋਂ ਇੱਕ ਦਿਨ ਪਹਿਲਾਂ ਹੀ ਉਨ੍ਹਾਂ ਕੋਲੋਂ ਮੋਬਾਈਲ ਵਾਪਸ ਲੈਣ ਦੀ ਗੱਲ ਕਹੀ ਸੀ। ਇਸੇ ਗੱਲ ਤੋਂ ਨਾਰਾਜ਼ ਹੋ ਕੇ ਤਿੰਨਾਂ ਭੈਣਾਂ ਨੇ ਮੰਗਲਵਾਰ ਦੇਰ ਰਾਤ ਬਿਲਡਿੰਗ ਦੀ ਨੌਵੀਂ ਮੰਜ਼ਿਲ ਦੀ ਖਿੜਕੀ ਤੋਂ ਛਾਲ ਮਾਰ ਦਿੱਤੀ।
ਗਾਜ਼ੀਆਬਾਦ ਦੇ ਸਾਹਿਬਾਬਾਦ ਸਥਿਤ 'ਭਾਰਤ ਸਿਟੀ ਸੁਸਾਇਟੀ' ਵਿੱਚ ਵਾਪਰੀ ਇਸ ਦਰਦਨਾਕ ਘਟਨਾ ਤੋਂ ਬਾਅਦ ਪੂਰੀ ਸੁਸਾਇਟੀ ਵਿੱਚ ਦਹਿਸ਼ਤ ਫੈਲ ਗਈ ਹੈ। ਬੁੱਧਵਾਰ ਸਵੇਰੇ ਜਦੋਂ ਲੋਕ ਘਟਨਾ ਵਾਲੀ ਥਾਂ 'ਤੇ ਪਹੁੰਚੇ, ਤਾਂ ਉੱਥੋਂ ਦਾ ਮੰਜ਼ਰ ਦੇਖ ਕੇ ਹਰ ਕਿਸੇ ਦੀ ਰੂਹ ਕੰਬ ਗਈ।
ਜਾਂਚ ਮੁਤਾਬਕ, ਤਿੰਨਾਂ ਭੈਣਾਂ ਨੇ ਕੋਰੋਨਾ ਮਹਾਂਮਾਰੀ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਉਦੋਂ ਤੋਂ ਹੀ ਉਹ ਸਾਰਾ ਦਿਨ ਮੋਬਾਈਲ 'ਤੇ ਆਨਲਾਈਨ ਗੇਮਾਂ ਖੇਡਣ ਵਿੱਚ ਰੁਝੀਆਂ ਰਹਿੰਦੀਆਂ ਸਨ।
ਚੇਤਨ ਨਾਮ ਦਾ ਵਿਅਕਤੀ ਤਿੰਨ ਸਾਲ ਪਹਿਲਾਂ ਦਿੱਲੀ ਤੋਂ ਆ ਕੇ ਇਸ ਸੁਸਾਇਟੀ ਵਿੱਚ ਰਹਿਣ ਲੱਗਾ ਸੀ। ਚੇਤਨ ਦੇ ਪਰਿਵਾਰ ਵਿੱਚ ਦੋ ਪਤਨੀਆਂ, ਇੱਕ ਬੇਟਾ ਅਤੇ ਤਿੰਨ ਬੇਟੀਆਂ ਸਨ। ਬੇਟਾ ਵੀ ਮਾਨਸਿਕ ਤੌਰ 'ਤੇ ਬਿਮਾਰ ਦੱਸਿਆ ਜਾ ਰਿਹਾ ਹੈ।