ਡਾਕਟਰ, ਮਕੈਨਿਕ ਤੇ ਇੰਜੀਨੀਅਰਾਂ ਨੇ ਮਿਲ ਕੇ ਨਾਬਾਲਗ ਦੀ ਬਾਂਹ ’ਚੋਂ ਕੱਢੀਆਂ ਰਾਡਾਂ, ਤੇਜ਼ਧਾਰ ਰਾਡਾਂ ਬਾਂਹ ਨੂੰ ਚੀਰ ਕੇ ਬਾਹਰ ਨਿਕਲ ਗਈਆਂ ਸਨ ਬਾਹਰ
ਜਾਣਕਾਰੀ ਅਨੁਸਾਰ, ਕੋਲਕਾਤਾ ਦੇ ਸਾਲਟਲੇਕ ਦਾ ਰਹਿਣ ਵਾਲਾ ਨਾਬਾਲਗ ਛੱਤ ’ਤੇ ਬਣੀ ਟੈਂਕੀ ਦੀ ਜਾਂਚ ਕਰਦੇ ਸਮੇਂ ਤਿਲਕ ਕੇ ਲੋਹੇ ਦੇ ਗੇਟ ’ਤੇ ਡਿੱਗ ਗਿਆ। ਘਟਨਾ ’ਚ ਗੇਟ ਦੀਆਂ ਤਿੱਖੀਆਂ ਰਾਡਾਂ ਉਸਦੀ ਬਾਂਹ ’ਚ ਖੁੱਭ ਗਈਆਂ, ਉਹ ਕੁਝ ਦੇਰ ਤੱਕ ਉਥੇ ਹੀ ਲਟਕਿਆ ਰਿਹਾ।
Publish Date: Wed, 18 Feb 2026 09:09 AM (IST)
Updated Date: Wed, 18 Feb 2026 09:14 AM (IST)
ਸਟੇਟ ਬਿਊਰੋ, ਜਾਗਰਣ, ਕੋਲਕਾਤਾ : ਕੋਲਕਾਤਾ ਦੇ ਇਕ ਨਿੱਜੀ ਹਸਪਤਾਲ ’ਚ ਇਕ ਨਾਬਾਲਗ ਦੀ ਬਾਂਹ ’ਚ ਖੁੱਭੀਆਂ ਲੋਹੇ ਦੇ ਗੇਟ ਦੀਆਂ ਤੇਜ਼ਧਾਰ ਰਾਡਾਂ ਨੂੰ ਕੱਢਣ ਲਈ ਡਾਕਟਰਾਂ ਨੂੰ ਮਕੈਨਿਕ ਤੇ ਇੰਜੀਨੀਅਰਾਂ ਦੀ ਮਦਦ ਲੈਣੀ ਪਈ। ਨਾਬਾਲਗ ਦੀ ਬਾਂਹ ’ਚ ਗੇਟ ਦੇ ਤਿੱਖੇ ਹਿੱਸੇ ਨਾਬਾਲਗ ਦੇ ਛੱਤ ਤੋਂ ਫਿਸਲ ਕੇ ਡਿੱਗਣ ਕਾਰਨ ਖੁੱਭ ਗਈਆਂ ਸਨ। ਡਾਕਟਰ, ਮਕੈਨਿਕ ਤੇ ਇੰਜੀਨੀਅਰਾਂ ਨੇ ਮਿਲ ਕੇ ਨਾਬਾਲਗ ਦੇ ਖੱਬੇ ਗੁੱਟ ਤੇ ਹੱਥ ’ਚ ਵੜੀਆਂ ਤਿੱਖੀਆਂ ਰਾਡਾਂ ਦੇ ਸਿਰਿਆਂ ਨੂੰ ਗੇਟ ਦੇ ਬਾਕੀ ਹਿੱਸਿਆਂ ਤੋਂ ਕੱਟ ਕੇ ਕੱਢ ਦਿੱਤਾ।
ਜਾਣਕਾਰੀ ਅਨੁਸਾਰ, ਕੋਲਕਾਤਾ ਦੇ ਸਾਲਟਲੇਕ ਦਾ ਰਹਿਣ ਵਾਲਾ ਨਾਬਾਲਗ ਛੱਤ ’ਤੇ ਬਣੀ ਟੈਂਕੀ ਦੀ ਜਾਂਚ ਕਰਦੇ ਸਮੇਂ ਤਿਲਕ ਕੇ ਲੋਹੇ ਦੇ ਗੇਟ ’ਤੇ ਡਿੱਗ ਗਿਆ। ਘਟਨਾ ’ਚ ਗੇਟ ਦੀਆਂ ਤਿੱਖੀਆਂ ਰਾਡਾਂ ਉਸਦੀ ਬਾਂਹ ’ਚ ਖੁੱਭ ਗਈਆਂ, ਉਹ ਕੁਝ ਦੇਰ ਤੱਕ ਉਥੇ ਹੀ ਲਟਕਿਆ ਰਿਹਾ। ਫਿਰ ਗੇਟ ਟੁੱਟ ਗਿਆ ਤੇ ਉਹ ਗੇਟ ਨਾਲ ਚਿਪਕ ਕੇ ਜ਼ਮੀਨ ’ਤੇ ਡਿੱਗਿਆ ਰਿਹਾ। ਕਾਹਲ ’ਚ ਉਸਦੇ ਪਿਤਾ ਨੇ ਇਕ ਮਕੈਨਿਕ ਨੂੰ ਬੁਲਾਇਆ, ਜਿਸਨੇ ਗੇਟ ਦਾ ਇਕ ਹਿੱਸਾ ਇਸ ਤਰ੍ਹਾਂ ਕੱਟਿਆ ਕਿ ਉਸ ਵਿਚ ਥੋੜ੍ਹੀ ਥਾਂ ਬਚੀ ਰਹੇ। ਗੇਟ ਦਾ ਇਕ ਕਾਫੀ ਵੱਡਾ ਹਿੱਸਾ ਨਾਬਾਲਗ ਦੇ ਹੱਥ ’ਚ ਵੜਿਆ ਹੋਇਆ ਸੀ। ਹੱਥ ’ਚੋਂ ਕਾਫੀ ਖ਼ੂਨ ਵਗ ਰਿਹਾ ਸੀ। ਇਸ ਤੋਂ ਬਾਅਦ ਉਸ ਨੂੰ ਕੋਲਕਾਤਾ ਸਥਿਤ ਆਰਐੱਨ ਟੈਗੋਰ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਲਿਆਂਦਾ ਗਿਆ। ਹਾਲਤ ਜਾਂਚਣ ਤੋਂ ਬਾਅਦ ਡਾਕਟਰਾਂ ਨੂੰ ਲੱਗਾ ਕਿ ਇਸਦੇ ਆਪ੍ਰੇਸ਼ਨ ਲਈ ਮਕੈਨਿਕ ਤੇ ਇੰਜੀਨੀਅਰਾਂ ਦੀ ਮਦਦ ਲੈਣੀ ਹੀ ਪਵੇਗੀ। ਸ਼ੁਰੂ ’ਚ ਡਾਕਟਰਾਂ ਨੇ ਤਿੱਖੀਆਂ ਰਾਡਾਂ ਨੂੰ ਕੱਟਣ ਲਈ ਆਰੀ ਦੀ ਵਰਤੋਂ ਕਰਨ ’ਤੇ ਵਿਚਾਰ ਕੀਤਾ ਪਰ ਡਾਕਟਰਾਂ ਨੂੰ ਡਰ ਸੀ ਕਿ ਆਰੀ ਦੀ ਗਰਮੀ ਤੇ ਉਸ ਤੋਂ ਨਿਕਲਣ ਵਾਲੀਆਂ ਚੰਗਿਆੜੀਆਂ ਨਾਲ ਨਾਬਾਲਗ ਦੀ ਬਾਂਹ ਸੜ ਸਕਦੀ ਹੈ।
ਫਿਰ ਡਾਕਟਰਾਂ ਨੇ ਇਲੈਕਟ੍ਰਿਕ ਕਟਿੰਗ ਮਸ਼ੀਨ ਦੀ ਚੋਣ ਕੀਤੀ। ਇਸ ਤੋਂ ਬਾਅਦ ਹਸਪਤਾਲ ਦੇ ਵੱਖ-ਵੱਖ ਵਿਭਾਗਾਂ ਦੇ ਇੰਜੀਨੀਅਰਾਂ ਤੇ ਮਕੈਨਿਕਾਂ ਨੂੰ ਬੁਲਾਇਆ ਗਿਆ। ਉਨ੍ਹਾਂ ਤਿੱਖੀਆਂ ਰਾਡਾਂ ਦੇ ਸਿਰਿਆਂ ਨੂੰ ਗੇਟ ਦੇ ਬਾਕੀ ਹਿੱਸਿਆਂ ਤੋਂ ਵੱਖ ਕਰ ਕੇ ਕੱਢ ਦਿੱਤਾ। ਇਸ ਤੋਂ ਬਾਅਦ ਡਾਕਟਰਾਂ ਨੇ ਸਫਲਤਾਪੂਰਵਕ ਨਾਬਾਲਗ ਦਾ ਆਪ੍ਰੇਸ਼ਨ ਕੀਤਾ।