DGCA ਨੇ ਵਿਦੇਸ਼ੀ ਏਅਰਲਾਈਨਾਂ ਲਈ ਨਿਯਮ ਕੀਤੇ ਸਖ਼ਤ, ਨਿਯਮ ਤੋੜਨ 'ਤੇ ਰੱਦ ਹੋ ਸਕਦਾ ਹੈ ਭਾਰਤ 'ਚ ਉੱਡਣ ਦਾ ਅਧਿਕਾਰ
ਡੀਜੀਸੀਏ ਮੁਤਾਬਕ ਜੇਕਰ ਏਅਰਲਾਈਨ ਸੁਰੱਖਿਆ ਮਾਪਦੰਡਾਂ ਨੂੰ ਬਰਕਰਾਰ ਰੱਖਣ ਵਿੱਚ ਅਸਫਲ ਰਹਿੰਦੀ ਹੈ ਜਾਂ ਏਅਰਲਾਈਨ ਦਾ ਮਾਲਕੀ ਹੱਕ ਸਬੰਧਤ ਦੇਸ਼ ਕੋਲ ਨਹੀਂ ਰਹਿੰਦਾ ਤਾਂ ਕਾਰਵਾਈ ਕੀਤੀ ਜਾਵੇਗੀ। ਅਜਿਹਾ ਫੈਸਲਾ ਐਮਰਜੈਂਸੀ ਨੂੰ ਛੱਡ ਕੇ ਸਬੰਧਤ ਦੇਸ਼ ਦੀ ਸਰਕਾਰ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਹੀ ਲਿਆ ਜਾਵੇਗਾ।
Publish Date: Mon, 27 Apr 2026 12:43 PM (IST)
Updated Date: Mon, 27 Apr 2026 12:47 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ: ਭਾਰਤ ਸਰਕਾਰ ਨੇ ਦੇਸ਼ ਵਿੱਚ ਆਪਣੀਆਂ ਸੇਵਾਵਾਂ ਦੇਣ ਵਾਲੀਆਂ ਵਿਦੇਸ਼ੀ ਏਅਰਲਾਈਨਾਂ ਲਈ ਸ਼ਿਕੰਜਾ ਕੱਸ ਦਿੱਤਾ ਹੈ। ਹਵਾਬਾਜ਼ੀ ਰੈਗੂਲੇਟਰ ਡੀਜੀਸੀਏ (DGCA) ਨੇ ਸਪੱਸ਼ਟ ਕੀਤਾ ਹੈ ਕਿ ਸੁਰੱਖਿਆ ਮਾਪਦੰਡਾਂ ਵਿੱਚ ਕੋਈ ਵੀ ਕੁਤਾਹੀ ਜਾਂ ਨਿਯਮਾਂ ਦੀ ਉਲੰਘਣਾ ਕਰਨ 'ਤੇ ਕਿਸੇ ਵੀ ਵਿਦੇਸ਼ੀ ਏਅਰਲਾਈਨ ਦਾ 'ਓਪਰੇਟਿੰਗ ਆਥੋਰਾਈਜ਼ੇਸ਼ਨ' (ਚਲਾਉਣ ਦਾ ਅਧਿਕਾਰ) ਮੁਅੱਤਲ ਜਾਂ ਰੱਦ ਕੀਤਾ ਜਾ ਸਕਦਾ ਹੈ।
ਡੀਜੀਸੀਏ ਦੇ ਮੁਖੀ ਵੀਰ ਵਿਕਰਮ ਯਾਦਵ ਵੱਲੋਂ ਜਾਰੀ ਹੁਕਮਾਂ ਅਨੁਸਾਰ, ਹੁਣ ਵਿਦੇਸ਼ੀ ਏਅਰਲਾਈਨਾਂ ਨੂੰ ਭਾਰਤ ਵਿੱਚ ਇੱਕ ਸਥਾਨਕ ਪ੍ਰਤੀਨਿਧੀ (Local Representative) ਨਿਯੁਕਤ ਕਰਨਾ ਲਾਜ਼ਮੀ ਹੋਵੇਗਾ, ਜੋ ਰੈਗੂਲੇਟਰ ਨਾਲ ਤਾਲਮੇਲ ਦਾ ਮੁੱਖ ਜ਼ਰੀਆ ਹੋਵੇਗਾ।
ਯਾਤਰੀਆਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ
ਨਵੇਂ ਨਿਯਮਾਂ ਤਹਿਤ ਹੁਣ ਵਿਦੇਸ਼ੀ ਏਅਰਲਾਈਨਾਂ 'ਤੇ ਵੀ ਭਾਰਤੀ ਖਪਤਕਾਰ ਸੁਰੱਖਿਆ ਨਿਯਮ ਲਾਗੂ ਹੋਣਗੇ।
ਪ੍ਰਭਾਵੀ ਪ੍ਰਣਾਲੀ: ਏਅਰਲਾਈਨਾਂ ਨੂੰ ਯਾਤਰੀਆਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਇੱਕ ਮਜ਼ਬੂਤ ਸਿਸਟਮ ਬਣਾਉਣਾ ਹੋਵੇਗਾ।
ਰਿਪੋਰਟਿੰਗ: ਉਨ੍ਹਾਂ ਨੂੰ ਸ਼ਿਕਾਇਤਾਂ ਦਾ ਪੂਰਾ ਡਾਟਾਬੇਸ ਰੱਖਣਾ ਪਵੇਗਾ ਅਤੇ ਸਮੇਂ-ਸਮੇਂ 'ਤੇ ਇਸ ਦੀ ਰਿਪੋਰਟ ਡੀਜੀਸੀਏ ਨੂੰ ਸੌਂਪਣੀ ਹੋਵੇਗੀ।
ਕਦੋਂ ਰੱਦ ਹੋਵੇਗਾ ਅਧਿਕਾਰ
ਡੀਜੀਸੀਏ ਮੁਤਾਬਕ ਜੇਕਰ ਏਅਰਲਾਈਨ ਸੁਰੱਖਿਆ ਮਾਪਦੰਡਾਂ ਨੂੰ ਬਰਕਰਾਰ ਰੱਖਣ ਵਿੱਚ ਅਸਫਲ ਰਹਿੰਦੀ ਹੈ ਜਾਂ ਏਅਰਲਾਈਨ ਦਾ ਮਾਲਕੀ ਹੱਕ ਸਬੰਧਤ ਦੇਸ਼ ਕੋਲ ਨਹੀਂ ਰਹਿੰਦਾ ਤਾਂ ਕਾਰਵਾਈ ਕੀਤੀ ਜਾਵੇਗੀ। ਅਜਿਹਾ ਫੈਸਲਾ ਐਮਰਜੈਂਸੀ ਨੂੰ ਛੱਡ ਕੇ ਸਬੰਧਤ ਦੇਸ਼ ਦੀ ਸਰਕਾਰ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਹੀ ਲਿਆ ਜਾਵੇਗਾ।
ਵਾਧੂ ਉਡਾਣਾਂ ਲਈ 7 ਦਿਨ ਪਹਿਲਾਂ ਅਪਲਾਈ ਕਰਨਾ ਜ਼ਰੂਰੀ
ਆਟੋਮੈਟਿਕ ਮੁਅੱਤਲੀ: ਜੇਕਰ ਕੋਈ ਵਿਦੇਸ਼ੀ ਏਅਰਲਾਈਨ ਲਗਾਤਾਰ ਚਾਰ ਟ੍ਰੈਫਿਕ ਸੀਜ਼ਨਾਂ ਤੱਕ ਕਿਸੇ ਭਾਰਤੀ ਹਵਾਈ ਅੱਡੇ ਤੋਂ ਉਡਾਣਾਂ ਨਹੀਂ ਚਲਾਉਂਦੀ, ਤਾਂ ਉਸ ਦਾ ਅਧਿਕਾਰ ਆਪਣੇ ਆਪ ਖ਼ਤਮ ਮੰਨਿਆ ਜਾਵੇਗਾ।
ਅਗੇਤੀ ਜਾਣਕਾਰੀ: ਕਿਸੇ ਵੀ ਵਾਧੂ ਉਡਾਣ (Extra Flight) ਲਈ ਘੱਟੋ-ਘੱਟ 7 ਕੰਮਕਾਜੀ ਦਿਨ ਪਹਿਲਾਂ ਅਰਜ਼ੀ ਦੇਣੀ ਹੋਵੇਗੀ।
ਕੁਵੈਤ-ਭਾਰਤ ਉਡਾਣਾਂ ਮੁੜ ਸ਼ੁਰੂ
ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਦੇ ਵਿਚਕਾਰ, ਕੁਵੈਤ ਅਤੇ ਭਾਰਤ ਵਿਚਾਲੇ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਹੋ ਗਈਆਂ ਹਨ। Jazeera Airways ਨੇ ਹਫਤਾਵਾਰੀ ਉਡਾਣਾਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਤਰ੍ਹਾਂ Gulf Air ਦੀਆਂ ਉਡਾਣਾਂ 21 ਅਪ੍ਰੈਲ ਤੋਂ ਬਹਿਰੀਨ ਅਤੇ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿਚਾਲੇ ਚੱਲ ਰਹੀਆਂ ਹਨ। ਹਾਲਾਂਕਿ, ਸੰਯੁਕਤ ਅਰਬ ਅਮੀਰਾਤ (UAE) ਨੇ ਅਜੇ ਆਪਣਾ ਹਵਾਈ ਖੇਤਰ ਪੂਰੀ ਤਰ੍ਹਾਂ ਨਹੀਂ ਖੋਲ੍ਹਿਆ ਹੈ, ਜਦਕਿ ਸਊਦੀ ਅਰਬ ਦਾ ਹਵਾਈ ਖੇਤਰ ਹੁਣ ਲਗਭਗ ਆਮ ਵਾਂਗ ਹੋ ਗਿਆ ਹੈ।