10 ਸੂਬਿਆਂ 'ਚ ਹਨੇਰੀ-ਮੀਂਹ ਦਾ ਅਲਰਟ, ਦਿੱਲੀ NCR 'ਚ ਸੰਘਣੀ ਧੁੰਦ, IMD ਨੇ ਜਾਰੀ ਕੀਤੀ ਚਿਤਾਵਨੀ; ਉਡਾਣਾਂ 'ਤੇ ਪਿਆ ਅਸਰ
IMD ਅਨੁਮਾਨ ਮੁਤਾਬਕ, ਸੋਮਵਾਰ ਨੂੰ 10 ਸੂਬਿਆਂ 'ਚ ਮੀਂਹ ਪੈ ਸਕਦਾ ਹੈ, ਜਿਸ ਕਾਰਨ ਲੋਕਾਂ ਨੂੰ ਅਜੇ ਹੋਰ ਠੰਢ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਪੰਜਾਬ, ਜੰਮੂ-ਕਸ਼ਮੀਰ, ਲੱਦਾਖ, ਹਰਿਆਣਾ, ਪੂਰਬੀ ਰਾਜਸਥਾਨ ਅਤੇ ਮਹਾਰਾਸ਼ਟਰ 'ਚ ਮੀਂਹ ਪੈਣ ਦੀ ਸੰਭਾਵਨਾ ਹੈ।
Publish Date: Mon, 02 Feb 2026 08:53 AM (IST)
Updated Date: Mon, 02 Feb 2026 08:58 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਫਰਵਰੀ ਦੇ ਮਹੀਨੇ 'ਚ ਵੀ ਕੜਾਕੇ ਦੀ ਠੰਢ ਪੈ ਰਹੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਕਈ ਸੂਬੇ ਸੰਘਣੀ ਧੁੰਦ ਦੀ ਚਾਦਰ 'ਚ ਲਪੇਟੇ ਗਏ ਹਨ ਜਿਸ ਕਾਰਨ ਵਿਜ਼ੀਬਿਲਟੀ (ਦਿੱਖ) ਬਹੁਤ ਘੱਟ ਗਈ ਹੈ।
ਦਿੱਲੀ ਏਅਰਪੋਰਟ (Delhi Airport) ਨੇ ਧੁੰਦ ਕਾਰਨ ਉਡਾਣਾਂ 'ਚ ਦੇਰੀ ਸਬੰਧੀ ਯਾਤਰੀਆਂ ਲਈ ਚਿਤਾਵਨੀ ਜਾਰੀ ਕੀਤੀ ਹੈ। ਕਈ ਹਿੱਸਿਆਂ 'ਚ ਵਿਜ਼ੀਬਿਲਟੀ 50 ਮੀਟਰ ਤੋਂ ਵੀ ਘੱਟ ਰਹਿ ਗਈ ਹੈ, ਜਿਸ ਕਾਰਨ ਮੁੱਖ ਸੜਕਾਂ ਅਤੇ ਹਾਈਵੇਅ 'ਤੇ ਆਵਾਜਾਈ ਪ੍ਰਭਾਵਿਤ ਹੋਈ ਹੈ।
ਮੌਸਮ ਵਿਭਾਗ ਨੇ ਹਨੇਰੀ ਦੇ ਨਾਲ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਹੈ। ਉੱਤਰ ਭਾਰਤ ਦੇ ਸੱਤ ਰਾਜਾਂ 'ਚ ਅੱਜ ਸੋਮਵਾਰ, 2 ਫਰਵਰੀ ਨੂੰ ਮੀਂਹ ਪੈ ਸਕਦਾ ਹੈ।
10 ਰਾਜਾਂ 'ਚ ਮੀਂਹ ਦਾ ਅਲਰਟ
IMD ਅਨੁਮਾਨ ਮੁਤਾਬਕ, ਸੋਮਵਾਰ ਨੂੰ 10 ਸੂਬਿਆਂ 'ਚ ਮੀਂਹ ਪੈ ਸਕਦਾ ਹੈ, ਜਿਸ ਕਾਰਨ ਲੋਕਾਂ ਨੂੰ ਅਜੇ ਹੋਰ ਠੰਢ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਪੰਜਾਬ, ਜੰਮੂ-ਕਸ਼ਮੀਰ, ਲੱਦਾਖ, ਹਰਿਆਣਾ, ਪੂਰਬੀ ਰਾਜਸਥਾਨ ਅਤੇ ਮਹਾਰਾਸ਼ਟਰ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ 'ਚ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਇੱਥੇ ਹਨੇਰੀ ਦੇ ਨਾਲ ਤੇਜ਼ ਮੀਂਹ ਪੈਣ ਦੀ ਸ਼ੰਕਾ ਹੈ।
ਧੁੰਦ ਕਾਰਨ ਹਵਾਈ ਯਾਤਰਾ ਪ੍ਰਭਾਵਿਤ
ਦਿੱਲੀ ਏਅਰਪੋਰਟ ਨੇ ਦੱਸਿਆ ਕਿ ਖਰਾਬ ਵਿਜ਼ੀਬਿਲਟੀ ਕਾਰਨ ਫਲਾਈਟ ਆਪਰੇਸ਼ਨ CAT III ਕੰਡੀਸ਼ਨਜ਼ 'ਚ ਕੀਤੇ ਜਾ ਰਹੇ ਹਨ ਜਿਸ ਕਾਰਨ ਆਉਣ-ਜਾਣ ਵਾਲੀਆਂ ਉਡਾਣਾਂ ਵਿੱਚ ਦੇਰੀ ਹੋ ਸਕਦੀ ਹੈ।
ਦਿੱਲੀ ਏਅਰਪੋਰਟ ਵੱਲੋਂ ਸਵੇਰੇ 6 ਵਜੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਜਾਣਕਾਰੀ ਦਿੱਤੀ ਗਈ ਕਿ: "ਯਾਤਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤਾਜ਼ਾ ਫਲਾਈਟ ਜਾਣਕਾਰੀ ਲਈ ਆਪਣੀ ਸਬੰਧਤ ਏਅਰਲਾਈਨਜ਼ ਨਾਲ ਸੰਪਰਕ ਕਰਨ ਜਾਂ ਸਾਡੀ ਅਧਿਕਾਰਤ ਵੈੱਬਸਾਈਟ 'ਤੇ ਜਾਣ। ਕਿਰਪਾ ਕਰਕੇ ਭਰੋਸਾ ਰੱਖੋ ਕਿ ਸਾਡੇ ਆਨ-ਗਰਾਊਂਡ ਅਧਿਕਾਰੀ ਸਾਰੇ ਟਰਮੀਨਲਾਂ 'ਤੇ ਜ਼ਰੂਰੀ ਮਦਦ ਲਈ ਮੌਜੂਦ ਹਨ।"