- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
CBI ਵੱਲੋਂ ਦਰਜ ਪੂਰੇ ਮਾਮਲੇ 'ਚ 23 ਲੋਕ ਜੇਲ੍ਹ ਗਏ ਜਿਸ ਵਿੱਚ Manish Sisodia ਕਰੀਬ 2 ਸਾਲ ਜੇਲ੍ਹ ਵਿਚ ਰਹੇ, ਅਰਵਿੰਦ ਕੇਜਰੀਵਾਲ 6 ਮਹੀਨੇ, ਸੰਜੇ ਸਿੰਘ, ਕੇ. ਕਵਿਤਾ ਅਤੇ ਵਿਜੇ ਨਾਇਰ ਵਰਗੇ ਲੋਕ ਲੰਬਾ ਸਮਾਂ ਜੇਲ੍ਹ ਵਿੱਚ ਰਹੇ। ਅਦਾਲਤ ਨੇ ਇਸ ਪੂਰੇ ਮਾਮਲੇ ਵਿੱਚ ਸੀਬੀਆਈ ਵੱਲੋਂ ਅੰਦਾਜ਼ੇ ਦੇ ਅਧਾਰ 'ਤੇ ਸਾਜ਼ਿਸ਼ ਦੀ ਕਹਾਣੀ ਘੜਨ ਦੀ ਗੱਲ ਕਹੀ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ : ਭ੍ਰਿਸ਼ਟਾਚਾਰ ਵਿਰੁੱਧ ਲੜਾਈ ਲੜ ਕੇ ਸੱਤਾ 'ਚ ਆਈ ਅਤੇ ਫਿਰ ਭ੍ਰਿਸ਼ਟਾਚਾਰ ਦੇ ਹੀ ਇਲਜ਼ਾਮਾਂ 'ਚ ਘਿਰ ਕੇ ਸੱਤਾ ਤੋਂ ਬੇਦਖਲ ਹੋਈ ਆਮ ਆਦਮੀ ਪਾਰਟੀ ਲਈ ਅੱਜ ਯਾਨੀ 27 ਫਰਵਰੀ 2026 ਦਾ ਦਿਨ ਬਹੁਤ ਅਹਿਮ ਹੈ। ਅੱਜ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਦਿੱਲੀ ਆਬਕਾਰੀ ਨੀਤੀ ਕੇਸ 'ਚ ਸੀਬੀਆਈ (CBI) ਵੱਲੋਂ ਦਰਜ ਮਾਮਲੇ 'ਚ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਸਮੇਤ ਕੁੱਲ 23 ਲੋਕਾਂ ਨੂੰ ਬਰੀ ਕਰ ਦਿੱਤਾ ਹੈ।
ਅੱਜ ਦੇ ਦਿਨ ਦੀ ਖ਼ਾਸ ਗੱਲ ਇਹ ਵੀ ਹੈ ਕਿ ਅੱਜ ਤੋਂ ਠੀਕ ਚਾਰ ਸਾਲ ਪਹਿਲਾਂ 26 ਫਰਵਰੀ 2022 ਨੂੰ ਹੀ ਮਨੀਸ਼ ਸਿਸੋਦੀਆ ਨੂੰ ਆਬਕਾਰੀ ਨੀਤੀ 'ਚ ਕਥਿਤ ਘੁਟਾਲੇ ਦੇ ਇਲਜ਼ਾਮ 'ਚ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ ਸੀ। ਇਸ ਪੂਰੇ ਮਾਮਲੇ ਨੇ ਜਿਸ ਤਰ੍ਹਾਂ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਖਲਬਲੀ ਮਚਾਈ, ਉਸੇ ਤਰ੍ਹਾਂ ਦੱਖਣ ਦੀ ਬੀਆਰਐਸ (BRS) ਪਾਰਟੀ ਵਿਚ ਵੀ ਕਾਫ਼ੀ ਉਥਲ-ਪੁਥਲ ਦੇਖੀ ਗਈ।
ਸੀਬੀਆਈ ਵੱਲੋਂ ਦਰਜ ਪੂਰੇ ਮਾਮਲੇ 'ਚ 23 ਲੋਕ ਜੇਲ੍ਹ ਗਏ ਜਿਸ ਵਿੱਚ ਮਨੀਸ਼ ਸਿਸੋਦੀਆ ਕਰੀਬ 2 ਸਾਲ ਜੇਲ੍ਹ ਵਿਚ ਰਹੇ, ਅਰਵਿੰਦ ਕੇਜਰੀਵਾਲ 6 ਮਹੀਨੇ, ਸੰਜੇ ਸਿੰਘ, ਕੇ. ਕਵਿਤਾ ਅਤੇ ਵਿਜੇ ਨਾਇਰ ਵਰਗੇ ਲੋਕ ਲੰਬਾ ਸਮਾਂ ਜੇਲ੍ਹ ਵਿੱਚ ਰਹੇ। ਅਦਾਲਤ ਨੇ ਇਸ ਪੂਰੇ ਮਾਮਲੇ ਵਿੱਚ ਸੀਬੀਆਈ ਵੱਲੋਂ ਅੰਦਾਜ਼ੇ ਦੇ ਅਧਾਰ 'ਤੇ ਸਾਜ਼ਿਸ਼ ਦੀ ਕਹਾਣੀ ਘੜਨ ਦੀ ਗੱਲ ਕਹੀ ਹੈ।
ਆਬਕਾਰੀ ਨੀਤੀ, ਘੁਟਾਲਾ, ਸਾਜ਼ਿਸ਼, ਜੇਲ੍ਹ, ਜ਼ਮਾਨਤ ਅਤੇ ਹੁਣ ਰਿਹਾਈ — ਸਾਲ 2022 ਤੋਂ ਹੁਣ ਤਕ ਇਸ ਪੂਰੇ ਮਾਮਲੇ 'ਚ ਕੀ ਹੋਇਆ ਅਤੇ ਕੌਣ-ਕੌਣ ਜੇਲ੍ਹ ਗਿਆ, ਪੜ੍ਹੋ ਪੂਰੀ ਟਾਈਮਲਾਈਨ...
26 ਫਰਵਰੀ, 2023 : ਸੀਬੀਆਈ ਨੇ ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ।
28 ਫਰਵਰੀ, 2023 : ਮਨੀਸ਼ ਸਿਸੋਦੀਆ ਨੇ ਡਿਪਟੀ ਸੀਐਮ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ।
9 ਮਾਰਚ, 2023 : ਜੇਲ੍ਹ ਦੇ ਅੰਦਰ ਹੀ ਈਡੀ (ED) ਨੇ ਮਨੀਸ਼ ਸਿਸੋਦੀਆ ਤੋਂ ਪੁੱਛਗਿੱਛ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ।
21 ਮਾਰਚ, 2024 : ਕੇਜਰੀਵਾਲ 9 ਸੰਮਨਾਂ 'ਤੇ ਈਡੀ ਸਾਹਮਣੇ ਪੇਸ਼ ਨਹੀਂ ਹੋਏ ਤਾਂ ਫਿਰ ਉਨ੍ਹਾਂ ਨੂੰ ਉਨ੍ਹਾਂ ਦੇ ਨਿਵਾਸ ਤੋਂ ਗ੍ਰਿਫ਼ਤਾਰ ਕੀਤਾ ਗਿਆ।
26 ਜੂਨ, 2024 : ਜੇਲ੍ਹ ਵਿੱਚ ਬੰਦ ਤਤਕਾਲੀ ਸੀਐਮ ਕੇਜਰੀਵਾਲ ਨੂੰ ਸੀਬੀਆਈ ਨੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ।
9 ਅਗਸਤ, 2024 : 17 ਮਹੀਨਿਆਂ ਤਕ ਜੇਲ੍ਹ 'ਚ ਰਹਿਣ ਤੋਂ ਬਾਅਦ ਮਨੀਸ਼ ਸਿਸੋਦੀਆ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲੀ।
13 ਸਤੰਬਰ, 2024 : 6 ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਵੀ ਸੁਪਰੀਮ ਕੋਰਟ ਨੇ ਜ਼ਮਾਨਤ ਦਿੱਤੀ।
ਕੁਲਦੀਪ ਸਿੰਘ, ਨਰਿੰਦਰ ਸਿੰਘ, ਵਿਜੇ ਨਾਇਰ, ਅਭਿਸ਼ੇਕ ਬੋਇਨਪੱਲੀ, ਅਰੁਣ ਰਾਮਚੰਦਰ ਪਿੱਲਈ, ਮੂਥਾ ਗੌਤਮ, ਸਮੀਰ ਮਹਿੰਦਰੂ, ਮਨੀਸ਼ ਸਿਸੋਦੀਆ, ਅਮਨਦੀਪ ਸਿੰਘ ਢੱਲ, ਅਰਜੁਨ ਪਾਂਡੇ, ਬੁੱਚੀਬਾਬੂ ਗੋਰੰਟਲਾ, ਰਾਜੇਸ਼ ਜੋਸ਼ੀ, ਦਾਮੋਦਰ ਪ੍ਰਸਾਦ ਸ਼ਰਮਾ, ਪ੍ਰਿੰਸ ਕੁਮਾਰ, ਅਰਵਿੰਦ ਕੁਮਾਰ ਸਿੰਘ, ਚਨਪ੍ਰੀਤ ਸਿੰਘ ਰਾਇਟ, ਕੇ. ਕਵਿਤਾ, ਅਰਵਿੰਦ ਕੇਜਰੀਵਾਲ, ਦੁਰਗੇਸ਼ ਪਾਠਕ, ਅਮਿਤ ਅਰੋੜਾ, ਵਿਨੋਦ ਚੌਹਾਨ, ਆਸ਼ੀਸ਼ ਚੰਦ ਮਾਥੁਰ ਅਤੇ ਸ਼ਰਥ ਚੰਦਰ ਰੈੱਡੀ।