ਮੌਤ ਦਾ ਤਾਂਡਵ : ਸਪਾ ਸੈਂਟਰ 'ਚ ਵੜ ਕੇ ਪਤੀ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ, ਚਾਕੂਆਂ ਨਾਲ ਕੀਤੇ ਕਈ ਵਾਰ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਰਾਜੂ ਦਾ ਆਪਣੀ ਪਤਨੀ ਬੰਗੀ ਦੋਬੋਰਾ ਨਾਲ ਕਾਫੀ ਲੰਮੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ ਤੇ ਪਿਛਲੇ ਦੋ ਸਾਲਾਂ ਤੋਂ ਇਹ ਦੋਨੋ ਵੱਖਰੇ-ਵੱਖਰੇ ਰਹਿ ਰਹੇ ਸਨ। ਇੰਨ੍ਹਾਂ ਹੀ ਨਹੀਂ ਇਸ ਵਿਚਕਾਰ ਤਲਾਕ ਦਾ ਮਾਮਲਾ ਵੀ ਲੰਬਿਤ ਸੀ।
Publish Date: Wed, 20 May 2026 02:58 PM (IST)
Updated Date: Wed, 20 May 2026 03:01 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਤੇਲਗਾਨਾ ਦੇ ਸਪਾ ਵਿੱਚ 25 ਸਾਲ ਦੀ ਬਿਊਟੀਸ਼ੀਅਨ ਦਾ ਉਸ ਦੇ ਪਤੀ ਵੱਲੋਂ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇਹ ਘਟਨਾ ਮੰਗਲਵਾਰ ਨੂੰ ਸਿਕੰਦਰਾਬਾਦ ਦੇ ਕਵਾਡੀਗੁਡਾ ਇਲਾਕੇ ਵਿੱਚ ਵਾਪਰੀ। ਮਹਿਲਾ ਕਥਿਤ ਤੌਰ 'ਤੇ ਪਤੀ ਤੋਂ ਅਲੱਗ ਰਹਿ ਰਹੀ ਸੀ।
ਮ੍ਰਿਤਕ ਦੀ ਪਛਾਣ ਹੈਦਰਾਬਾਦ ਦੀ ਰਹਿਣ ਵਾਲੀ ਬੰਗੀ ਦੋਬੋਰਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲੇ ਦੇ ਸਮੇਂ ਉਹ ਸਪਾ ਅੰਦਰ ਕੰਮ ਕਰ ਰਹੀ ਸੀ। ਪੁਲਿਸ ਮੁਤਾਬਕ, ਦੋਸ਼ੀ ਦੀ ਪਛਾਣ 30 ਸਾਲਾ ਰਾਜੂ ਵਜੋਂ ਹੋਈ ਹੈ ਤੇ ਉਹ ਆਟੋ ਡਰਾਈਵਰ ਹੈ।
ਲੰਮੇ ਸਮੇਂ ਤੋਂ ਚਲ ਰਿਹਾ ਸੀ ਪਤਨੀ ਨਾਲ ਝਗੜਾ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਰਾਜੂ ਦਾ ਆਪਣੀ ਪਤਨੀ ਬੰਗੀ ਦੋਬੋਰਾ ਨਾਲ ਕਾਫੀ ਲੰਮੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ ਤੇ ਪਿਛਲੇ ਦੋ ਸਾਲਾਂ ਤੋਂ ਇਹ ਦੋਨੋ ਵੱਖਰੇ-ਵੱਖਰੇ ਰਹਿ ਰਹੇ ਸਨ। ਇੰਨ੍ਹਾਂ ਹੀ ਨਹੀਂ ਇਸ ਵਿਚਕਾਰ ਤਲਾਕ ਦਾ ਮਾਮਲਾ ਵੀ ਲੰਬਿਤ ਸੀ।
ਚਾਕੂ ਮਾਰ ਕੇ ਹੋਇਆ ਫਰਾਰ
ਪੁਲਿਸ ਨੇ ਦੱਸਿਆ ਕਿ ਮੰਗਲਵਾਰ ਨੂੰ ਰਾਜੂ ਕਥਿਤ ਤੌਰ ਚਾਕੂ ਲੈ ਕੇ ਸਪਾ ਸੈਂਟਰ ਪਹੁੰਚਿਆ ਤੇ ਸਟਾਫ ਦੇ ਸਾਹਮਣੇ ਆਪਣੀ ਪਤਨੀ ਨਾਲ ਝਗੜਾ ਕਰਨ ਲਗ ਗਿਆ। ਬਾਅਦ ਵਿੱਚ ਉਸ ਨੇ ਚਾਕੂ ਨਾਲ ਵਾਰ ਕੀਤਾ। ਗੰਭੀਰ ਸੱਟਾ ਲੱਗਣ ਮਗਰੋਂ ਮਹਿਲਾ ਮੌਕੇ 'ਤੇ ਹੀ ਡਿੱਗ ਗਈ, ਜਦ ਕਿ ਦੋਸ਼ੀ ਹੱਤਿਆ ਤੋਂ ਤੁਰੰਤ ਮਗਰੋਂ ਫਰਾਰ ਹੋ ਗਿਆ। ਸਥਾਨਕ ਲੋਕਾਂ ਨੇ ਉਸ ਦੀ ਸਕੂਟਰ 'ਤੇ ਜਾਂਦਿਆ ਦੀ ਵੀਡੀਓ ਬਣਾ ਲਈ।
ਪੁਲਿਸ ਨੂੰ ਸ਼ੱਕ ਹੈ ਕਿ ਪਤੀ-ਪਤਨੀ ਵਿਚਕਾਰ ਲੰਮੇ ਸਮੇਂ ਤੋਂ ਚੱਲ ਰਹੇ ਵਿਆਹੁਤਾ ਝਗੜਿਆ ਤੇ ਰੋਜ਼ ਹੋਣ ਵਾਲਿਆਂ ਲੜਾਇਆਂ ਦੀ ਵਜ੍ਹਾ ਹੀ ਮੌਤ ਦਾ ਕਾਰਨ ਬਣੀ। ਜਾਂਚਕਰਤਾ ਦੋਵਾਂ ਵਿਚਕਾਰ ਆਪਸੀ ਸ਼ੱਕ ਤੇ ਨਿੱਜੀ ਟਕਰਾਅ ਦੇ ਦੋਸ਼ਾਂ ਦੀ ਵੀ ਜਾਂਚ ਕਰ ਰਹੇ ਹਨ।
ਪਤੀ ਖ਼ਿਲਾਫ਼ ਪਹਿਲਾਂ ਵੀ ਚਲ ਰਿਹਾ ਸੀ ਮਾਮਲਾ
ਦੋਸ਼ੀ ਪਹਿਲਾਂ ਹੀ 2016 ਵਿੱਚ ਦਰਜ ਇੱਕ ਅਗਵਾ ਦੇ ਮਾਮਲੇ ਵਿੱਚ ਸ਼ਾਮਲ ਸੀ, ਜਿਸ ਵਿੱਚ ਡੇਬੋਰਾ ਵੀ ਸ਼ਾਮਲ ਸੀ। ਦੱਸਿਆ ਗਿਆ ਕਿ ਉਸ ਸਮੇਂ ਉਹ ਨਾਬਾਲਗ ਸੀ।