ਦਰਿੰਦਗੀ ਦੀ ਹੱਦ ਪਾਰ : ਗੁਆਂਢੀ ਨੇ 10 ਸਾਲਾ ਮਾਸੂਮ ਦਾ ਸਿਰ ਕੁਚਲ ਕੇ ਕੀਤਾ ਕਤਲ, ਲਾਸ਼ ਸੁੱਟੀ ਕੂੜੇ 'ਚ
ਪੁਲਿਸ ਦੀ ਜਾਂਚ ਮੁਤਾਬਕ, 22 ਅਪ੍ਰੈਲ ਦੀ ਸਵੇਰ ਨੂੰ ਬੱਚੀ ਜਦੋਂ ਦੁੱਧ ਦੇ ਕੇ ਵਾਪਸ ਘਰ ਪਰਤ ਰਹੀ ਸੀ ਤਾਂ ਮੁਲਜ਼ਮ ਰੰਜੀਤ ਉਸ ਨੂੰ ਸਟਿੱਕਰ ਦੇਣ ਦੇ ਬਹਾਨੇ ਆਪਣੇ ਘਰ ਲੈ ਗਿਆ। ਜਿਵੇਂ ਹੀ ਮੁਲਜ਼ਮ ਨੇ ਘਰ ਦਾ ਦਰਵਾਜ਼ਾ ਬੰਦ ਕਰਕੇ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬੱਚੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਫੜੇ ਜਾਣ ਦੇ ਡਰ ਤੋਂ ਮੁਲਜ਼ਮ ਨੇ ਘਰ ਵਿੱਚ ਰੱਖੇ ਪੱਥਰ ਦੇ ਦੌਰੀ-ਡੰਡੇ (ਲੋੜੀ) ਨਾਲ ਬੱਚੀ ਦੇ ਸਿਰ 'ਤੇ ਕਈ ਵਾਰ ਕੀਤੇ
Publish Date: Mon, 27 Apr 2026 10:16 AM (IST)
Updated Date: Mon, 27 Apr 2026 10:21 AM (IST)
ਪਟਨਾ ਸਿਟੀ : ਬਿਹਾਰ ਦੀ ਰਾਜਧਾਨੀ ਪਟਨਾ ਦੇ ਬਾਈਪਾਸ ਥਾਣਾ ਖੇਤਰ ਵਿੱਚ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਇੱਥੇ ਚੌਥੀ ਜਮਾਤ ਵਿੱਚ ਪੜ੍ਹਨ ਵਾਲੀ 10 ਸਾਲਾ ਮਾਸੂਮ ਬੱਚੀ ਦਾ ਉਸ ਦੇ ਗੁਆਂਢੀ ਨੇ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਮੁਲਜ਼ਮ ਰੰਜੀਤ ਕੁਮਾਰ (39 ਸਾਲ), ਜੋ ਫੇਰੀ ਲਗਾ ਕੇ ਸਟਿੱਕਰ ਵੇਚਣ ਦਾ ਕੰਮ ਕਰਦਾ ਹੈ, ਨੇ ਬੱਚੀ 'ਤੇ ਗਲਤ ਨੀਅਤ ਰੱਖਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਪੁਲਿਸ ਦੀ ਜਾਂਚ ਮੁਤਾਬਕ, 22 ਅਪ੍ਰੈਲ ਦੀ ਸਵੇਰ ਨੂੰ ਬੱਚੀ ਜਦੋਂ ਦੁੱਧ ਦੇ ਕੇ ਵਾਪਸ ਘਰ ਪਰਤ ਰਹੀ ਸੀ ਤਾਂ ਮੁਲਜ਼ਮ ਰੰਜੀਤ ਉਸ ਨੂੰ ਸਟਿੱਕਰ ਦੇਣ ਦੇ ਬਹਾਨੇ ਆਪਣੇ ਘਰ ਲੈ ਗਿਆ। ਜਿਵੇਂ ਹੀ ਮੁਲਜ਼ਮ ਨੇ ਘਰ ਦਾ ਦਰਵਾਜ਼ਾ ਬੰਦ ਕਰਕੇ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬੱਚੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਫੜੇ ਜਾਣ ਦੇ ਡਰ ਤੋਂ ਮੁਲਜ਼ਮ ਨੇ ਘਰ ਵਿੱਚ ਰੱਖੇ ਪੱਥਰ ਦੇ ਦੌਰੀ-ਡੰਡੇ (ਲੋੜੀ) ਨਾਲ ਬੱਚੀ ਦੇ ਸਿਰ 'ਤੇ ਕਈ ਵਾਰ ਕੀਤੇ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੁਲਜ਼ਮ ਨੇ ਦਿਨ ਭਰ ਲਾਸ਼ ਨੂੰ ਬੈੱਡ ਦੇ ਹੇਠਾਂ ਛੁਪਾ ਕੇ ਰੱਖਿਆ ਅਤੇ ਰਾਤ ਦੇ ਕਰੀਬ 2 ਵਜੇ ਇਸ ਨੂੰ ਕੰਬਲ ਵਿੱਚ ਲਪੇਟ ਕੇ ਕੂੜੇ ਦੇ ਢੇਰ 'ਤੇ ਸੁੱਟ ਦਿੱਤਾ।
ਪੁਲਿਸ ਨੇ ਇੰਝ ਸੁਲਝਾਈ ਗੁੱਥੀ
ਐਸ.ਐਸ.ਪੀ. ਕਾਰਤੀਕੇਅ ਸ਼ਰਮਾ ਨੇ ਦੱਸਿਆ ਕਿ 23 ਅਪ੍ਰੈਲ ਦੀ ਸਵੇਰ ਨੂੰ ਕੋਲਡ ਸਟੋਰੇਜ ਦੇ ਪਿੱਛੇ ਬੱਚੀ ਦੀ ਲਾਸ਼ ਮਿਲੀ ਸੀ। ਪੁਲਿਸ ਨੇ SIT ਦਾ ਗਠਨ ਕੀਤਾ ਅਤੇ ਸੂਹੀਆ ਕੁੱਤਿਆਂ (Dog Squad) ਦੀ ਮਦਦ ਲਈ। ਪੁਲਿਸ ਨੂੰ ਕੂੜੇ ਦੇ ਢੇਰ ਵਿੱਚੋਂ ਕੁਝ ਸ਼ੱਕੀ ਸਾਮਾਨ ਮਿਲਿਆ, ਜਿਸ ਨੇ ਕਾਤਲ ਤੱਕ ਪਹੁੰਚਣ ਵਿੱਚ ਮਦਦ ਕੀਤੀ। ਜਾਂਚ ਵਿੱਚ ਸਾਹਮਣੇ ਆਇਆ ਕਿ ਰੰਜੀਤ ਪਿਛਲੇ ਡੇਢ ਮਹੀਨੇ ਤੋਂ ਬੱਚੀ 'ਤੇ ਮਾੜੀ ਨਜ਼ਰ ਰੱਖ ਰਿਹਾ ਸੀ ਅਤੇ ਅਕਸਰ ਉਸ ਨੂੰ ਲਾਲਚ ਦਿੰਦਾ ਰਹਿੰਦਾ ਸੀ।
ਬਰਾਮਦ ਕੀਤੇ ਗਏ ਸਬੂਤ
ਪੁਲਿਸ ਨੇ ਮੁਲਜ਼ਮ ਦੇ ਘਰੋਂ ਵਾਰਦਾਤ ਵਿੱਚ ਵਰਤਿਆ ਗਿਆ ਖੂਨ ਨਾਲ ਲਿਬੜਿਆ ਪੱਥਰ, ਖੂਨ ਨਾਲ ਭਰੇ ਸਿਰਹਾਣੇ, ਬੱਚੀ ਦਾ ਦੁੱਧ ਵਾਲਾ ਕੇਨ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਹੈ। ਮੁਲਜ਼ਮ ਦੇ ਮੋਬਾਈਲ ਵਿੱਚੋਂ ਅਸ਼ਲੀਲ ਵੀਡੀਓਜ਼ ਵੀ ਮਿਲੀਆਂ ਹਨ। "ਮੁਲਜ਼ਮ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਉਸ ਨੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਕੂੜੇ ਦੇ ਢੇਰ ਉੱਤੇ ਫਾਲਤੂ ਸਾਮਾਨ ਸੁੱਟ ਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਤਕਨੀਕੀ ਸਬੂਤਾਂ ਦੇ ਆਧਾਰ 'ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।"