Assembly Election 2021 News: West Bengal ਬੰਗਾਲ 'ਚ ਚੋਣ ਲੜ ਰਹੇ ਛੇ ਉਮੀਦਵਾਰਾਂ ਨੂੰ ਕੋਰੋਨਾ
ਬੰਗਾਲ 'ਚ ਵਿਧਾਨ ਸਭਾ ਚੋਣ ਲੜ ਰਹੇ ਵੱਖ-ਵੱਖ ਪਾਰਟੀਆਂ ਦੇ ਛੇ ਉਮੀਦਵਾਰ ਕੋਰੋਨਾ ਵਾਇਰਸ ਤੋਂ ਇਨਫੈਕਟਿਡ ਪਾਏ ਗਏ ਹਨ। ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਨਫੈਕਟਿਡ ਪਾਏ ਗਏ ਉਮੀਦਵਾਰਾਂ 'ਚੋਂ ਚਾਰ ਤਿ੍ਣਮੂਲ ਕਾਂਗਰਸ (ਟੀਐੱਮਸੀ) ਤੇ ਇਕ-ਇਕ ਉਮੀਦਵਾਰ ਰਿਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (ਆਰਐੱਸਪੀ) ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਹੈ।
Publish Date: Fri, 16 Apr 2021 06:33 PM (IST)
Updated Date: Fri, 16 Apr 2021 06:41 PM (IST)
ਸਟੇਟ ਬਿਊਰੋ, ਕੋਲਕਾਤਾ : ਬੰਗਾਲ 'ਚ ਵਿਧਾਨ ਸਭਾ ਚੋਣ ਲੜ ਰਹੇ ਵੱਖ-ਵੱਖ ਪਾਰਟੀਆਂ ਦੇ ਛੇ ਉਮੀਦਵਾਰ ਕੋਰੋਨਾ ਵਾਇਰਸ ਤੋਂ ਇਨਫੈਕਟਿਡ ਪਾਏ ਗਏ ਹਨ। ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਨਫੈਕਟਿਡ ਪਾਏ ਗਏ ਉਮੀਦਵਾਰਾਂ 'ਚੋਂ ਚਾਰ ਤਿ੍ਣਮੂਲ ਕਾਂਗਰਸ (ਟੀਐੱਮਸੀ) ਤੇ ਇਕ-ਇਕ ਉਮੀਦਵਾਰ ਰਿਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (ਆਰਐੱਸਪੀ) ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਹੈ।
ਅਧਿਕਾਰੀ ਨੇ ਦੱਸਿਆ ਕਿ ਮੁਰਸ਼ੀਦਾਬਾਦ ਜ਼ਿਲ੍ਹੇ ਦੇ ਜੰਗੀਪੁਰ ਤੋਂ ਆਰਐੱਸਪੀ ਦੇ ਉਮੀਦਵਾਰ ਪ੍ਰਦੀਪ ਕੁਮਾਰ ਨੰਦੀ (73) ਬੁੱਧਵਾਰ ਨੂੰ ਕੋਰੋਨਾ ਵਾਇਰਸ ਤੋਂ ਇਨਫੈਕਟਿਡ ਪਾਏ ਗਏ ਤੇ ਹਾਲੇ ਉਹ ਘਰੇ ਆਈਸੋਲੇਟ ਹੈ। ਉਨ੍ਹਾਂ ਤੋਂ ਇਲਾਵਾ ਮਾਟੀਵਾੜਾ-ਨਕਸਲਵਾੜੀ ਸੀਟ ਤੋਂ ਭਾਜਪਾ ਦੇ ਉਮੀਦਵਾਰ ਆਨੰਦਮਈ ਬਰਮਨ (38), ਤਿ੍ਣਮੂਲ ਕਾਂਗਰਸ ਦੇ ਗਵਾਲਪੋਖਰ ਤੋਂ ਉਮੀਦਵਾਰ ਮੁਹੰਮਦ ਗ਼ੁਲਾਮ ਰੱਬਾਨੀ, ਤਪਨ ਤੋਂ ਉਮੀਦਵਾਰ ਕਲਪਨਾ ਕਿਸਕੂ ਤੇ ਜਲਪਾਈਗੁੜੀ ਤੋਂ ਉਮੀਦਵਾਰ ਡਾ. ਪ੍ਰਦੀਪ ਕੁਮਾਰ ਵਰਮਾ ਕੋਰੋਨਾ ਵਾਇਰਸ ਤੋਂ ਇਨਫੈਕਟਿਡ ਪਾਏ ਗਏ ਹਨ। ਇਸ ਤੋਂ ਇਲਾਵਾ ਹੁਗਲੀ ਜ਼ਿਲ੍ਹੇ ਦੀ ਚੁੰਚੁੜਾ ਸੀਟ 'ਤੇ ਚੌਥੇ ਗੇੜ 'ਚ 10 ਅਪ੍ਰਰੈਲ ਨੂੰ ਮਤਦਾਨ ਹੋ ਚੁੱਕਾ ਹੈ। ਚੋਣ ਕਮਿਸ਼ਨ ਦੇ ਇਕ ਅਧਿਕਾਰੀ ਮੁਤਾਬਕ ਇਨਫੈਕਟਿਡ ਪਾਏ ਗਏ ਉਮੀਦਵਾਰਾਂ ਨੂੰ ਤੁਰੰਤ ਪ੍ਰਚਾਰ ਰੋਕ ਦੇਣਾ ਚਾਹੀਦਾ। ਜਾਂ ਤਾਂ ਉਨ੍ਹਾਂ ਨੂੰ ਆਪਣੇ ਘਰੇ ਆਈਸੋਲੇਟ ਹੋ ਜਾਣਾ ਚਾਹੀਦਾ ਜਾਂ ਇਨਫੈਕਸ਼ਨ ਦੀ ਗੰਭੀਰਤਾ ਨੂੰ ਦੇਖਦਿਆਂ ਹਸਪਤਾਲ 'ਚ ਦਾਖ਼ਲ ਹੋਣਾ ਚਾਹੀਦਾ।
ਕਾਬਿਲੇਗ਼ੌਰ ਹੈ ਕਿ ਇਕ ਦਿਨ ਪਹਿਲਾਂ ਮੁਰਸ਼ੀਦਾਬਾਦ ਜ਼ਿਲ੍ਹੇ ਦੇ ਸ਼ਮਸ਼ੇਰਗੰਜ ਵਿਧਾਨ ਸਭਾ ਖੇਤਰ ਤੋਂ ਕਾਂਗਰਸ ਦੇ ਉਮੀਦਵਾਰ ਰਿਜਾਊਲ ਹਕ ਦੀ ਕੋਰੋਨਾ ਨਾਲ ਇਲਾਜ ਦੌਰਾਨ ਕੋਲਕਾਤਾ 'ਚ ਮੌਤ ਹੋ ਗਈ ਸੀ।