- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਕਿਹਾ ਕਿ ਕੀ ਏਆਈਡੀਏ ਅੱਗੇ ਆ ਕੇ ਸਾਨੂੰ ਅਜਿਹੇ ਸੁਝਾਅ ਦੇ ਸਕਦਾ ਹੈ ਕਿ ਅਸੀਂ ਭਾਰਤ ’ਚ ਐਥਨਾਲ ਨੂੰ ਖਾਣਾ ਪਕਾਉਣ ਦੇ ਈੰਧਨ ਵਜੋਂ ਕਿਵੇਂ ਸੰਭਵ ਬਣਾ ਸਕਦੇ ਹਾਂ। ਰਵੀ ਨੇ ਇਹ ਗੱਲ ਉਸ ਸਮੇਂ ਕਹੀ ਜਦੋਂ ਭਾਰਤ ’ਚ ਪੈਟਰੋਲ ’ਚ 20 ਫ਼ੀਸਦੀ ਐਥਨਾਲ ਮੇਲ ਨੂੰ ਕਾਮਯਾਬੀ ਨਾਲ ਲਾਗੂ ਕੀਤਾ ਜਾ ਚੁੱਕਾ ਹੈ। ਉਨ੍ਹਾਂ ਇਸਨੂੰ ਸੰਭਵ ਬਣਾਉਣ ਦਾ ਸਿਹਰਾ ਡਿਸਟੀਲਰੀ ਉਦਯੋਗ ਨੂੰ ਦਿੱਤਾ।

ਨਵੀਂ ਦਿੱਲੀ (ਏਜੰਸੀ) : ਆਉਣ ਵਾਲੇ ਸਮੇਂ ’ਚ ਖੇਤੀ ਉਤਪਾਦਾਂ ਤੋਂ ਬਣਨ ਵਾਲਾ ਐਥਨਾਲ ਰਸੋਈ ਗੈਸ (ਐੱਲਪੀਜੀ) ਦਾ ਬਦਲ ਬਣ ਸਕਦਾ ਹੈ। ਇਸਦੇ ਲਈ ਵੱਖ ਵੱਖ ਅਦਾਰਿਆਂ ’ਚ ਐਥਨਾਲ ਨਾਲ ਚੱਲਣ ਵਾਲੇ ਕੁਕਿੰਗ ਸਟੋਵ ਵਿਕਸਤ ਕਰਨ ’ਤੇ ਕੰਮ ਚੱਲ ਰਿਹਾ ਹੈ। ਮੰਗਲਵਾਰ ਨੂੰ ਫੈਡਰੇਸ਼ਨ ਆਫ ਇੰਡੀਅਨ ਪੈਟਰੋਲੀਅਮ ਇੰਡਸਟਰੀ (ਐੱਫਆਈਪੀਆਈ) ਦੇ ਡਾਇਰੈਕਟਰ ਆਰਐੱਸ ਰਵੀ ਨੇ ਕਿਹਾ ਕਿ ਐੱਲਪੀਜੀ ਇਕੁਇਪਮੈਂਟ ਰਿਸਰਚ ਸੈਂਟਰ (ਐੱਲਈਆਰਸੀ) ਤੇ ਵੱਖ-ਵੁੱਖ ਆਈਆਈਟੀਜ਼ ਦੀ ਮਦਦ ਨਾਲ ਐਥਨਾਲ ਨਾਲ ਚੱਲਣ ਵਾਲੇ ਕੁਕਿੰਗ ਸਟੋਵ ਦੇ ਪ੍ਰੋਟੋਟਾਈਪ (ਨਮੂਨੇ) ਛੇਤੀ ਤਿਆਰ ਹੋ ਸਕਦੇ ਹਨ।
ਆਲ ਇੰਡੀਆ ਡਿਸਟੀਲਰਸ ਐਸੋਸੀਏਸ਼ਨ (ਏਆਈਡੀਏ) ਨੂੰ ਸੰਬੋਧਨ ਕਰਦੇ ਹੋਏ ਰਵੀ ਨੇ ਕਿਹਾ ਕਿ ਇਹ ਇਕ ਬਿਲਕੁਲ ਵੱਖਰੀ ਤਰ੍ਹਾਂ ਦਾ ਕੰਮ ਹੈ। ਹਾਲੇ ਤੱਕ, ਤੁਸੀਂ ਜਿਸ ਤਰ੍ਹਾਂ ਨਾਲ ਤੇਲ ਉਦਯੋਗ ਦਾ ਸਮਰਥਨ ਕਰ ਰਹੇ ਸੀ, ਪਰ ਹੁਣ ਇਸ ਵਿਚ ਬਦਲਾਅ ਦੀ ਜ਼ਰੂਰਤ ਹੈ। ਇਹ ਸਪਲਾਈ ਚੇਨ ਕਿਵੇਂ ਵਿਕਸਤ ਕੀਤੀ ਜਾਏਗੀ ਤੇ ਇਸਨੂੰ ਕਿਸ ਰੂਪ ’ਚ ਪਹੁੰਚਾਇਆ ਜਾਏਗਾ, ਉਹ ਬਹੁਤ ਹੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਕੀ ਏਆਈਡੀਏ ਅੱਗੇ ਆ ਕੇ ਸਾਨੂੰ ਅਜਿਹੇ ਸੁਝਾਅ ਦੇ ਸਕਦਾ ਹੈ ਕਿ ਅਸੀਂ ਭਾਰਤ ’ਚ ਐਥਨਾਲ ਨੂੰ ਖਾਣਾ ਪਕਾਉਣ ਦੇ ਈੰਧਨ ਵਜੋਂ ਕਿਵੇਂ ਸੰਭਵ ਬਣਾ ਸਕਦੇ ਹਾਂ। ਰਵੀ ਨੇ ਇਹ ਗੱਲ ਉਸ ਸਮੇਂ ਕਹੀ ਜਦੋਂ ਭਾਰਤ ’ਚ ਪੈਟਰੋਲ ’ਚ 20 ਫ਼ੀਸਦੀ ਐਥਨਾਲ ਮੇਲ ਨੂੰ ਕਾਮਯਾਬੀ ਨਾਲ ਲਾਗੂ ਕੀਤਾ ਜਾ ਚੁੱਕਾ ਹੈ। ਉਨ੍ਹਾਂ ਇਸਨੂੰ ਸੰਭਵ ਬਣਾਉਣ ਦਾ ਸਿਹਰਾ ਡਿਸਟੀਲਰੀ ਉਦਯੋਗ ਨੂੰ ਦਿੱਤਾ। ਇਸੇ ਪ੍ਰੋਗਰਾਮ ’ਚ ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਕਿਹਾ ਕਿ ਕੇਂਦਰ ਸਰਕਾਰ ਜਨਤਕ ਵੰਡ ਪ੍ਰਣਾਲੀ (ਪੀਡੀਐੱਸ) ਦੇ ਤਹਿਤ ਵੰਡੇ ਅਨਾਜ ’ਚ ਟੁੱਟੇ ਚੌਲ ਦੀ ਵੰਡ ਨੂੰ 25 ਫ਼ੀਸਦੀ ਤੋਂ ਘਟਾ ਕੇ 10 ਫ਼ੀਸਦੀ ਕਰਨ ਦੀ ਤਜਵੀਜ਼ ਮੰਤਰੀ ਮੰਡਲ ਦੇ ਸਾਹਮਣੇ ਰੱਖੇਗੀ। ਇਸ ਨਾਲ ਐਥਨਾਲ ਸੈਕਟਰ ਲਈ ਸਾਲਾਨਾ ਲਗਪਗ 90 ਲੱਖ ਟਨ ਟੁੱਟਾ ਚੌਲ ਉਪਲਬਧ ਹੋ ਸਕੇਗਾ। ਇਸ ਤਜਵੀਜ਼ ਦਾ ਮਕਸਦ ਐਥਨਾਲ ਇੰਡਸਟਰੀ ਨੂੰ ਸਾਲ ਭਰ ਕੱਚੇ ਮਾਲ ਦੀ ਸਥਿਰ ਸਪਲਾਈ ਦੇਣਾ ਹੈ। ਜਿਸ ਨਾਲ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਦੇ ਸਬੂਤ ਅਨਾਜ ਦੇ ਭੰਡਾਰ ’ਤੇ ਇਸਦੀ ਨਿਰਭਰਤਾ ਘੱਟ ਹੋ ਜਾਏਗੀ। ਜਨਤਕ ਵੰਡ ਪ੍ਰਣਾਲੀ (ਪੀਡੀਐੱਸ) ਤਹਿਤ ਵੰਡੇ ਅਨਾਜ ’ਚ 25 ਫ਼ੀਸਦੀ ਟੁੱਟੇ ਹੋਏ ਚੌਲ ਹੁੰਦੇ ਹਨ ਜਿਹੜੇ 80 ਕਰੋੜ ਲਾਭਪਾਤਰੀਆਂ ਨੂੰ ਦਿੱਤੇ ਜਾਂਦੇ ਹਨ। ਨਵੀਂ ਯੋਜਨਾ ਦੇ ਤਹਿਤ ਇਸਨੂੰ ਘਟਾ ਕੇ 10 ਫ਼ੀਸਦੀ ਕਰ ਦਿੱਤਾ ਜਾਏਗਾ। ਹਰ ਸਾਲ ਵੰਡੇ ਜਾਣ ਵਾਲੇ ਕਰੀਬ 360-370 ਲੱਖ ਟਨ ਚੌਲ ’ਚੋਂ ਬਚੇ ਹੋਏ ਹੋਰ ਟੁੱਟੇ ਚੌਲ ਨੂੰ ਐਥਨਾਲ ਉਤਪਾਦਕਾਂ, ਪਸ਼ੂ ਖਾਣਾ ਨਿਰਮਾਤਾਵਾਂ ਤੇ ਹੋਰਨਾਂ ਨੂੰ ਨੀਲਾਮੀ ਦੇ ਜ਼ਰੀਏ ਵੇਚਿਆ ਜਾਏਗਾ। ਪੰਜ ਸੂਬਿਆਂ ’ਚ ਇਸਦਾ ਪ੍ਰਯੋਗ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ।