ਲੰਬੇ ਸਮੇਂ ਤੱਕ ਸਰੀਰਕ ਸਬੰਧਾਂ ਮਗਰੋਂ ਧੋਖੇ ਦਾ ਦਾਅਵਾ ‘ਅਪਰਾਧ’ ਨਹੀਂ: ਹਾਈ ਕੋਰਟ ਦਾ ਵੱਡਾ ਫੈਸਲਾ
ਪਟੀਸ਼ਨਰ ਦੇ ਵਕੀਲ ਨੇ ਦੱਸਿਆ ਕਿ ਜੋਧਪੁਰ ’ਚ ਲੜਕਾ-ਲੜਕੀ ਦੋਵਾਂ ’ਚ ਨੇੜਤਾ ਆਈ ਤੇ ਜੂਨ-2023 ’ਚ ਮੰਗਣੀ ਹੋਈ ਸੀ। ਨਵੰਬਰ 2024 ’ਚ ਵਿਆਹ ਤੈਅ ਸੀ, ਜਿਸਦੇ ਲਈ ਹੋਟਲ ਬੁਕਿੰਗ, ਕਾਰਡ ਛਪਾਈ ਤੇ ਫੋਟੋਗ੍ਰਾਫਰ ਤੱਕ ਤੈਅ ਕੀਤੇ ਜਾ ਚੁੱਕੇ ਸਨ। ਲੜਕੀ ਪੱਛੜੇ ਵਰਗ ਤੋਂ ਸੀ, ਇਸ ਜਾਣਕਾਰੀ ਤੋਂ ਬਾਅਦ ਵੀ ਪਟੀਸ਼•ਨਰ ਪਰਿਵਾਰ ਵਿਆਹ ਲਈ ਰਾਜ਼ੀ ਸੀ। ਲੜਕੀ ਦੇ ਪਿਤਾ ਨੋਇਡਾ ’ਚ ਬਿਜਲੀ ਵਿਭਾਗ ’ਚ ਸੀ।
Publish Date: Tue, 03 Feb 2026 09:54 AM (IST)
Updated Date: Tue, 03 Feb 2026 09:57 AM (IST)
ਜਾਗਰਣ ਸੰਵਾਦਦਾਤਾ, ਜਾਗਰਣ ਪ੍ਰਯਾਗਰਾਜ : ਇਲਾਹਾਬਾਦ ਹਾਈ ਕੋਰਟ ਨੇ ਕਿਹਾ ਹੈ ਕਿ ਆਪਸੀ ਸਹਿਮਤੀ ਨਾਲ ਲੰਬੇ ਸਮੇਂ ਤੱਕ ਸਰੀਰਕ ਸਬੰਧ ਕਾਇਮ ਰੱਖਣ ਤੋਂ ਬਾਅਦ ਰਿਸ਼ਤਾ ਟੁੱਟਣ ਨਾਲ ਪੈਦਾ ਹੋਈ ਨਿਰਾਸ਼ਾ ’ਤੇ ਧੋਖੇ ਨਾਲ ਸਬੰਧ ਬਣਾਉਣ ਦਾ ਦੋਸ਼ ਲਗਾਉਣਾ ਸਜ਼ਾਯੋਗ ਅਪਰਾਧ ਨਹੀਂ ਮੰਨਿਆ ਜਾ ਸਕਦਾ। ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀ ਧਾਰਾ 69 ਸਿਰਫ ਧੋਖੇ ਨਾਲ ਬਣਾਏ ਸਬੰਧਾਂ ਨੂੰ ਸਜ਼ਾ ਦਿੰਦੀ ਹੈ ਨਾ ਕਿ ਆਪਸੀ ਸਹਿਮਤੀ ਨਾਲ ਬਣੇ ਰਿਸ਼ਤਿਆਂ ਦੇ ਟੁੱਟਣ ਕਾਰਨ ਪੈਦਾ ਹੋਈ ਨਿਰਾਸ਼ਾ ਨੂੰ। ਲੰਬੇ ਸਮੇਂ ਤੱਕ ਚੱਲੇ ਸਹਿਮਤੀ ਆਧਾਰਿਤ ਸਬੰਧ ਨੂੰ ਬਾਅਦ ’ਚ ਧੋਖਾਧੜੀ ਨਹੀਂ ਮੰਨਿਆ ਜਾ ਸਕਦਾ।
ਕੋਰਟ ਨੇ ਝੂਠੇ ਵਾਅਦੇ ਨਾਲ ਸਬੰਧ ਬਣਾਉਣ ਦੀ ਧਾਰਾ 69 ਦੇ ਤਹਿਤ ਦਰਜ ਅਪਰਾਧ ਨੂੰ ਰੱਦ ਕਰ ਦਿੱਤਾ ਪਰ ਹੋਰਨਾਂ ਧਾਰਾਵਾਂ ’ਚ ਦਰਜ ਐੱਫਆਈਆਰ ਦੀ ਜਾਂਚ ਜਾਰੀ ਰੱਖਣ ਦਾ ਹੁਕਮ ਦਿੱਤਾ ਹੈ। ਨਾਲ ਹੀ ਪੁਲਿਸ ਰਿਪੋਰਟ ਪੇਸ਼ ਹੋਣ ਤੱਕ ਪਟੀਸ਼ਨਰਾਂ ਦੀ ਗ੍ਰਿਫ਼ਤਾਰੀ ’ਤੇ ਰੋਕ ਲਗਾ ਦਿੱਤੀ ਹੈ। ਇਹ ਹੁਕਮ ਜਸਟਿਸ ਸਿਧਾਰਥ ਵਰਮਾ ਤੇ ਜਸਟਿਸ ਅਬਦੁਲ ਸ਼ਾਹਿਦ ਦੀ ਡਵੀਜ਼ਨਲ ਬੈਂਚ ਨੇ ਨੀਲੇਸ਼ ਰਾਮ ਚੰਦਾਨੀ ਦੀ ਪਟੀਸ਼ਨ ਸਵੀਕਾਰ ਕਰਦੇ ਹੋਏ ਦਿੱਤਾ ਹੈ। ਸ਼ਿਕਾਇਤਕਰਤਾ ਨੇ ਨੋਇਡਾ ਸੈਕਟਰ-63 ਥਾਣੇ ’ਚ ਧਾਰਾ 352, 351 (2), 69 ਤੇ ਦਾਜ ਖ਼ਿਲਾਫ਼ ਐਕਟ ਦੇ ਤਹਿਤ ਮਾਮਲਾ ਦਰਜ ਕਰਵਾਇਆ ਹੈ।
ਪਟੀਸ਼ਨਰ ਦੇ ਵਕੀਲ ਨੇ ਦੱਸਿਆ ਕਿ ਜੋਧਪੁਰ ’ਚ ਲੜਕਾ-ਲੜਕੀ ਦੋਵਾਂ ’ਚ ਨੇੜਤਾ ਆਈ ਤੇ ਜੂਨ-2023 ’ਚ ਮੰਗਣੀ ਹੋਈ ਸੀ। ਨਵੰਬਰ 2024 ’ਚ ਵਿਆਹ ਤੈਅ ਸੀ, ਜਿਸਦੇ ਲਈ ਹੋਟਲ ਬੁਕਿੰਗ, ਕਾਰਡ ਛਪਾਈ ਤੇ ਫੋਟੋਗ੍ਰਾਫਰ ਤੱਕ ਤੈਅ ਕੀਤੇ ਜਾ ਚੁੱਕੇ ਸਨ। ਲੜਕੀ ਪੱਛੜੇ ਵਰਗ ਤੋਂ ਸੀ, ਇਸ ਜਾਣਕਾਰੀ ਤੋਂ ਬਾਅਦ ਵੀ ਪਟੀਸ਼•ਨਰ ਪਰਿਵਾਰ ਵਿਆਹ ਲਈ ਰਾਜ਼ੀ ਸੀ। ਲੜਕੀ ਦੇ ਪਿਤਾ ਨੋਇਡਾ ’ਚ ਬਿਜਲੀ ਵਿਭਾਗ ’ਚ ਸੀ। ਵਿਆਹ ਟੁੱਟ ਗਿਆ ਤਾਂ ਲੜਕੀ ਨੇ ਐੱਫਆਈਆਰ ਦਰਜ ਕਰਵਾ ਦਿੱਤੀ। ਦੋਸ਼ ਲਗਾਇਆ ਕਿ ਵਿਆਹ ਦਾ ਝੂਠਾ ਵਾਅਦਾ ਕਰ ਕੇ ਸਬੰਧ ਬਣਾਇਆ ਹੈ। ਕੋਰਟ ਨੇ ਕਿਹਾ ਕਿ ਵਿਆਹ ਦਾ ਅਸਲ ਇਰਾਦਾ ਮੌਜੂਦ ਸੀ, ਇਸ ਲਈ ਇਹ ਧੋਖਾਧੜੀ ਦਾ ਮਾਮਲਾ ਨਹੀਂ ਬਣਦਾ। ਹਾਲਾਂਕਿ, ਧਮਕੀ ਤੇ ਕੁੱਟਮਾਰ ਨਾਲ ਜੁੜੇ ਦੋਸ਼ਾਂ ਦੀ ਜਾਂਚ ਜਾਰੀ ਰਹੇਗੀ।